ਪਾਕਿਸਤਾਨ ਤੋਂ ਮਿਲਦੀ ਹੈ ਅੱਤਵਾਦੀਆਂ ਨੂੰ ਟ੍ਰੇਨਿੰਗ: ਹਿਲੇਰੀ

ਵਾਸ਼ਿੰਗਟਨ, 10 ਦਸੰਬਰ – ਸ਼ੱਕੀ ਅੱਤਵਾਦੀਆਂ ਦੇ ਰੂਪ ਵਿੱਚ ਅਮਰੀਕੀ ਨਾਗਰਿਕਾਂ ਦੀ ਲੜੀਵਾਰ ਗ੍ਰਿਫਤਰੀ ਤੇ ਚਿੰਤਾ ਪ੍ਰਗਟ ਕਰਦਿਆਂ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਅੱਤਵਾਦੀਆਂ ਨੂੰ ਜ਼ਿਆਦਾ ਟ੍ਰੇਨਿੰਗ ਅਤੇ ਨਿਰਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਨਾਲ ਲੱਗਦੇ ਸੀਮਾ ਖੇਤਰ ਤੋਂ ਮਿਲਦੇ ਹਨ। ਹਿਲੇਰੀ ਨੇ ਵਿਦੇਸ਼ ਵਿਭਾਗ ਦੇ ਫਾਗੀ ਬਾਟਮ ਦਫਤਰ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਅੱਤਵਾਦੀਆਂ ਨੂੰ ਜ਼ਿਆਦਾਤਰ ਟ੍ਰੇਨਿੰਗ ਅਤੇ ਨਿਰਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਨਾਲ ਲੱਗਦੇ ਸੀਮਾ ਖੇਤਰ ਤੋਂ ਮਿਲਦਾ ਹੈ।

Read More..

ਲੜੀਵਾਰ ਧਮਾਕਿਆਂ ਤੋਂ ਬਾਅਦ ਸੁਰੱਖਿਆ ਮੁੱਖੀ ਬਰਖਾਸਤ

ਬਗਦਾਦ, 10 ਦਸੰਬਰ -ਇਰਾਕ ਦੇ ਪ੍ਰਧਾਨ ਮੰਤਰੀ ਨੂਰੀ ਅਲ ਮਲਿਕੀ ਨੇ ਲੜੀਵਾਰ ਬੰਬ ਧਮਾਕਿਆਂ ਦੇ ਚਲਦੇ ਬਗਦਾਦ ਦੇ ਸੁਰੱਖਿਆ ਮੁੱਖੀ ਨੂੰ ਬਰਖਾਸਤ ਕਰ ਦਿੱਤਾ ਹੈ। ਇਨ੍ਹਾਂ ਧਮਾਕਿਆਂ ਦੀ ਜਿੰਮੇਵਾਰੀ ਅਲ ਕਾਇਦਾ ਨੇ ਲਈ ਹੈ। ਜਿਨ੍ਹਾਂ ਵਿੱਚ 127 ਲੋਕ ਮਾਰੇ ਗਏ ਅਤੇ ਕਰੀਬ 450 ਲੋਕ ਜਖਮੀ ਹੋ ਗਏ। ਇਸਲਾਮਿਕ ਸਟੇਟ ਆਫ ਇਰਾਕ (ਆਈ ਐਸ ਆਈ ਨੇ ਮੁਸਲਿਮ ਕੱਟੜਪੰਥੀਆਂ ਲਈ ਇੱਕ ਬਿਆਨ ਜਾਰੀ ਕਰਕੇ ਮੰਗਲਵਾਰ ਨੂੰ ਮੰਤਰਾਲੇ ਦੀਆਂ ਇਮਾਰਤਾਂ ਅਤੇ ਅਦਾਲਤ ਕੰਪਲੈਕਸ ਵਿੱਚ ਹੋਏ ਧਮਾਕਿਆਂ ਦੀ ਜਿੰਮੇਵਾਰੀ ਲਈ ਹੈ। ਇਸ ਸੰਬੰਧੀ ਜਾਣਕਾਰੀ ਅਮਰੀਕੀ

Read More..

ਲਾਦੇਨ ਦੇ ਹੱਥ ਲੱਗਣ ਤੱਕ ਅਲ ਕਾਇਦਾ ਨੂੰ ਹਰਾਉਣਾ ਮੁਸ਼ਕਿਲ

ਵਾਸ਼ਿੰਗਟਨ, 9 ਦਸੰਬਰ – ਅਫਗਾਨਿਸਤਾਨ ਵਿੱਚ ਅਰਮੀਕਾ ਦੇ ਉਚ ਕਮਾਂਡਰ ਦਾ ਮੰਨਣਾ ਹੈ ਕਿ ਜਦੋਂ ਤੱਕ ਵਿਸ਼ਵ ਦਾ ਸਭ ਤੋਂ ਜ਼ਿਆਦਾ ਲੋੜੀਂਦਾ ਅੱਤਵਾਦੀ ਓਸਾਮਾ ਬਿਨ ਲਾਦੇਨ ਫੜਿਆ ਜਾਂ ਮਾਰਿਆ ਨਹੀਂ ਜਾਂਦਾ, ਉਦੋਂ ਤੱਕ ਅਲ ਕਾਇਦਾ ਨੂੰ ਹਰਾਇਆ ਨਹੀਂ ਜਾ ਸਕਦਾ। ਅਫਗਾਨਿਸਤਾਨ ਵਿੱਚ ਅਮਰੀਕੀ ਅਤੇ ਨਾਟੋ ਫੌਜਾਂ ਦੇ ਕਮਾਂਡਰ ਜਨਰਲ ਸਟੇਨਲੀ ਮੈਕਕ੍ਰਿਸਟਲ ਨੇ ਕਾਂਗਰਸ ਨੂੰ ਕਿਹਾ ਕਿ ਮੈਂ ਸੋਚਦਾ ਹਾਂ ਕਿ ਅਸੀਂ ਉਦੋਂ ਤੱਕ ਜਿੱਤ

Read More..

ਅਮਰੀਕਾ ਨੇ ਇਰਾਕ ਵਿੱਚ ਬੰਬ ਧਮਾਕਿਆਂ ਦੀ ਨਿੰਦਾ ਕੀਤੀ

ਵਾਸ਼ਿੰਗਟਨ, 9 ਦਸੰਬਰ – ਅਮਰੀਕਾ ਨੇ ਇਰਾਕ ਵਿੱਚ ਹੋਏ ਬੰਬ ਧਮਾਕਿਆਂ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਹਮਲਾ ਕਰਨ ਵਾਲੇ ਦੇਸ਼ ਦੀ ਸ਼ਾਂਤੀ ਅਤੇ ਉਸ ਦੇ ਲੋਕਤਾਂਤਰਿਕ ਭਵਿੱਖ ਵੱਲ ਵਧਣ ਵਿੱਚ ਰੁਕਾਵਟ ਪੈਦਾ ਨਹੀਂ ਕਰ ਸਕਦੇ। ਧਮਾਕਿਆਂ ਵਿੱਚ 120 ਤੋਂ ਜ਼ਿਆਦਾ ਲੋਕ ਮਾਰੇ ਗਏ। ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਜਿਹੜੇ ਅੱਤਵਾਦੀਆਂ ਨੇ ਨਿਰਦੋਸ਼ ਲੋਕਾਂ ਦੀ ਹੱਤਿਆ ਕੀਤੀ ਹੈ ਉਹ ਸ਼ਾਂਤੀਪੂਰਨ ਅਤੇ ਲੋਕਤਾਂਤਰਿਕ ਭਵਿੱਖ ਵੱਲ ਵੱਧਦੇ ਇਰਾਕੀ ਲੋਕਾਂ ਨੂੰ ਕਮਜੋਰ ਕਰਨ ਦੇ ਯਤਨ ਵਿੱਚ ਸਫਲ ਨਹੀਂ ਹੋਣਗੇ।

Read More..

ਭਾਰਤ-ਪਾਕਿ ਸਬੰਧਾਂ ਦਾ ਅਸਰ ਕਾਬੁਲ ਤੇ ਵੀ

ਵਾਸ਼ਿੰਗਟਨ, 9 ਦਸੰਬਰ – ਕਾਬੁਲ ਵਿੱਚ ਅਮਰੀਕਾ ਦੇ ਸੀਨੀਅਰ ਕੂਟਨੀਤਿਕ ਦਾ ਮੰਨਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿੱਚਲੇ ਸੁਰੱਖਿਆ ਸਬੰਧਾਂ ਦੇ ਅਫਗਾਨਿਸਤਾਨ ਵਿੱਚ ਕਾਫੀ ਨਤੀਜੇ ਦੇਖਣ ਨੂੰ ਮਿਲਦੇ ਹਨ। ਅਫਗਾਨਿਸਤਾਨ ਵਿੱਚ ਅਮਰੀਕਾ ਦੇ ਰਾਜਦੂਤ ਕਾਰਲ ਲਾਈਕਨਬਰੀ ਨੇ ਸੀਨੇਟ ਦੀ ਆਰਮਡ ਸਰਵਿਸੇਜ ਕਮੇਟੀ ਦੇ ਸਾਮ੍ਹਣੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਸੁਰੱਖਿਆ ਸਬੰਧਾਂ ਦੇ ਅਫਗਾਨਿਸਤਾਨ ਤੇ ਨਤੀਜੇ ਦੇਖਣ ਨੂੰ ਮਿਲਦੇ ਹਨ।

Read More..

ਯੁੱਧ ਰਾਸ਼ਟਰਪਤੀ ਦੇ ਤੌਰ ਤੇ ਨੋਬਲ ਸ਼ਾਂਤੀ ਪੁਰਸਕਾਰ ਲੈਣਗੇ ਓਬਾਮਾ

ਵਾਸ਼ਿੰਗਟਨ, 8 ਦਸੰਬਰ -ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਇੱਕ ਯੁੱਧ ਰਾਸ਼ਟਰਪਤੀ ਦੇ ਤੌਰ ਤੇ ਨੋਬਲ ਸ਼ਾਂਤੀ ਪੁਰਸਕਾਰ ਗ੍ਰਹਿਣ ਕਰਨਗੇ ਅਤੇ ਪੁਰਸਕਾਰ ਗ੍ਰਹਿਣ ਕਰਨ ਦੇ ਦੌਰਾਨ ਦੇਣ ਵਾਲੇ ਆਪਣੇ ਭਾਸ਼ਣ ਵਿੱਚ ਉਹ ਅਫਗਾਨਿਸਤਾਨ ਵਿੱਚ ਹੋਰ 30000 ਫੌਜੀ ਭੇਜਣ ਦਾ ਜਿਕਰ ਕਰਨਗੇ। ਇਹ ਪੁੱਛੇ ਜਾਣ ਤੇ ਕਿ ਕੀ ਓਬਾਮਾ ਯੁੱਧ ਰਾਸ਼ਟਰਪਤੀ ਦੇ ਤੌਰ ਤੇ ਪੁਰਸਕਾਰ ਗ੍ਰਹਿਣ ਕਰਨਗੇ, ਵਾਈਟ ਹਾਊਸ ਦੇ ਬੁਲਾਰੇ ਰਾਬਰਟ ਗਿਬਸ ਨੇ ਕਿਹਾ ਕਿ ਯਕੀਨੀ ਤੌਰ ਤੇ। ਗਿਬਸ ਨੇ ਕਿਹਾ ਕਿ ਉਹ ਯੁੱਧ ਰਾਸ਼ਟਰਪਤੀ ਦੇ ਤੌਰ ਤੇ ਪੁਰਸਕਾਰ ਗ੍ਰਹਿਣ ਕਰ ਰਹੇ ਹਨ।

Read More..

ਰੂਸ ਦੇ ਨਾਲ ਸਮਝੌਤੇ ਨਾਲ ਰੱਖਿਆ ਸਮਰਥਾ ਵਧੇਗੀ: ਭਾਰਤ

ਮਾਸਕੋ, 8 ਦਸੰਬਰ – ਭਾਰਤ ਨੇ ਅੱਜ ਭਰੋਸਾ ਪ੍ਰਗਟਾਇਆ ਕਿ ਸਾਲ 2011 ਤੋਂ ਅਗਲੇ 10 ਸਾਲ ਲਈ ਰੂਸ ਦੇ ਨਾਲ ਹੋਏ ਫੌਜੀ ਅਤੇ ਤਕਨੀਕੀ ਸਹਿਯੋਗ ਸਮਝੌਤੇ ਨਾਲ ਅਗਲੇ ਦਹਾਕੇ ਵਿੱਚ ਦੇਸ਼ ਦੇ ਰੱਖਿਆ ਦਸਤਿਆਂ ਦੀਆਂ ਪਰਿਚਾਲਨ ਸਮਰਥਾਵਾਂ ਨੂੰ ਵਿਸਤਾਰ ਦੇਣ ਵਿੱਚ ਮਦਦ ਮਿਲੇਗੀ। ਇਹ ਸਮਝੌਤਾ ਉਹਨਾਂ ਤਿੰਨ ਰੱਖਿਆ ਸਮਝੌਤਿਆਂ ਵਿੱਚ ਸ਼ਾਮਿਲ ਹੈ ਜਿਸ ਤੇ ਭਾਰਤ ਅਤੇ ਰੂਸ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਰੂਸੀ ਰਾਸ਼ਟਰਪਤੀ ਦਮਿਤਰੀ ਮੈਦਵੇਦੇਵ ਦੇ ਵਿਚਾਲੇ ਸਾਲਾਨਾ ਸ਼ਿਖਰ ਵਾਰਤਾ ਤੋਂ ਬਾਅਦ ਹਸਤਾਖਰ ਕੀਤੇ ਗਏ ਹਨ। ਇਸ ਸਮਝੌਤੇ ਦੇ ਤਹਿਤ ਰੱਖਿਆ ਉਪਕਰਨਾਂ ਦੀ ਖਰੀਦ, ਲਾਇਸੈਂਸੀ ਵਿਨਿਰਮਾਣ ਅਤੇ ਆਧੁਨਿਕੀਕਰਨ ਹੋਵੇਗਾ

Read More..

ਐਟਮੀ ਪ੍ਰਸਾਰ ਦੀ ਚੁਣੌਤੀ ਨਾਲ ਨਿਪਟਣਗੇ ਭਾਰਤ, ਰੂਸ

ਮਾਸਕੋ, 8 ਦਸੰਬਰ – ਭਾਰਤ ਅਤੇ ਰੂਸ ਨੇ ਪਰਮਾਣੂ ਹਥਿਆਰਾਂ ਦੇ ਪ੍ਰਸਾਰ ਅਤੇ ਅੱਤਵਾਦ ਦੇ ਵਿਚਾਲੇ ਸੰਭਾਵਿਤ ਸਬੰਧ ਦੇ ਚੱਲਦੇ ਉਪਜੀਆਂ ਚੁਣੌਤੀਆਂ ਨਾਲ ਫੌਰੀ ਤੌਰ ਤੇ ਨਿਪਟਣ ਦੀ ਜਰੂਰਤ ਦੱਸੀ ਹੈ। ਦੋਵਾਂ ਦੇਸ਼ਾਂ ਨੇ ਚੇਤੰਨ ਕੀਤਾ ਹੈ ਕਿ ਪਰਮਾਣੂ ਹਥਿਆਰਾਂ ਦੇ ਦੁਸ਼ਟ ਤੱਤਾਂ ਦੇ ਹੱਥ ਲੱਗ ਜਾਣ ਦਾ ਖਦਸ਼ਾ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੇ ਸਾਮ੍ਹਣੇ ਖਤਰਾ ਖੜ੍ਹਾ ਕਰਦਾ ਹੈ ਅਤੇ ਇਸ ਨਾਲ ਦੇਸ਼ਾਂ ਦੀ ਸੁਰੱਖਿਆ ਘੱਟ ਹੁੰਦੀ ਹੈ। ਦੋਵਾਂ ਦੇਸ਼ਾਂ ਨੇ ਕਿਸੇ ਵੀ ਰਾਸ਼ਟਰ ਦਾ ਵਿਸ਼ੇਸ਼ ਤੌਰ ਤੇ ਨਾਮ ਨਹੀਂ ਲਿਆ ਪਰ ਰੂਸ ਦੇ ਰਾਸ਼ਟਰਪਤੀ ਦਮਿਤਰੀ ਮੇਦਵੇਦੇਵ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਾਲ ਗੱਲਬਾਤ ਤੋਂ ਬਾਅਦ ਕਿਹਾ ਕਿ ਰੂਸ ਪਾਕਿਸਤਾਨ ਵਿੱਚ ਪਰਮਾਣੂ ਸੰਪੰਤੀਆਂ ਦੇ ਦੁਸ਼ਟ ਤੱਤਾਂ ਦੇ ਕਬਜੇ ਵਿੱਚ ਚਲੇ ਜਾਣ ਦੇ ਖਦਸ਼ੇ ਨੂੰ ਲੈ ਕੇ ਚਿੰਤਿਤ ਹੈ। ਡਾ. ਮਨਮੋਹਨ

Read More..

ਪੇਟ ਵਿੱਚ ਹੈਰੋਇਨ ਦੇ 98 ਪੈਕੇਟ ਲਿਜਾ ਰਿਹਾ ਪਾਕਿਸਤਾਨੀ ਗ੍ਰਿਫਤਾਰ

ਬੈਂਕਾਕ, 8 ਦਸੰਬਰ – ਥਾਈਲੈਂਡ ਦੇ ਕਸਟਮ ਅਧਿਕਾਰੀਆਂ ਨੇ ਪਾਕਿਸਤਾਨੀ ਮੂਲ ਦੇ ਇੱਕ ਵਿਅਕਤੀ ਨੂੰ ਦੇਸ਼ ਦੇ ਮੁੱਖ ਹਵਾਈ ਅੱਡੇ ਤੇ ਪੇਟ ਵਿੱਚ ਐਲਮੂਨੀਅਮ ਫਾਇਲ ਵਿੱਚ ਰੱਖੀ ਲਗਭਗ ਇੱਕ ਕਿਲੋਗ੍ਰਾਮ ਭਾਰ ਦੀ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ। ਪਾਕਿਸਤਾਨੀ ਨਾਗਰਿਕ ਚੌਧਰੀ ਏਜਾਜ ਰਸੂਲ ਨੂੰ ਸੁਵਰਨਭੂਮੀ ਹਵਾਈ ਅੱਡੇ ਤੇ ਕਸਟਮ ਜਾਂਚ ਦੇ ਸਮੇਂ ਸੋਮਵਾਰ ਸਵੇਰੇ ਗ੍ਰਿਫਤਾਰ ਕੀਤਾ ਗਿਆ ਸੀ। ਉਹ ਪਾਕਿਸਤਾਨ ਦੇ ਲਾਹੌਰ ਤੋਂ ਥਾਈਲੈਂਡ ਆਉਣ ਵਾਲੇ ਜਹਾਜ ਵਿੱਚ ਆਇਆ ਸੀ।
ਇੱਕ ਸੀਨੀਅਰ ਕਸਟਮ ਅਧਿਕਾਰੀ ਨੇ ਦੱਸਿਆ ਕਿ ਉਸ ਨੇ ਹੈਰੋਇਨ ਦੇ 98 ਛੋਟੇ-ਛੋਟੇ ਪੈਕੇਟਾਂ ਨੂੰ ਨਿਗਲ ਲਿਆ ਸੀ ਜੋ ਐਲਮੂਨੀਅਮ ਵਿੱਚ ਲਪੇਟੇ ਗਏ ਸਨ। ਉਹਨਾਂ ਕਿਹਾ

Read More..

ਹੈਡਲੀ, ਰਾਣਾ ਮੁੱਦੇ ਤੇ ਭਾਰਤ ਨੂੰ ਸਹਿਯੋਗ : ਅਮਰੀਕਾ

ਵਾਸ਼ਿੰਗਟਨ, 8 ਦਸੰਬਰ – ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਹੈਡਲੀ ਰਾਣਾ ਮਾਮਲੇ ਵਿੱਚ ਚੱਲ ਰਹੀ ਜਾਂਚ ਦੇ ਨਤੀਜੇ ਸਾਂਝੇ ਕਰਨ ਲਈ ਐਫ ਬੀ ਆਈ ਦੇ ਇੱਕ ਦਲ ਦਾ ਨਵੀਂ ਦਿੱਲੀ ਦੌਰਾ ਇਸ ਮੁੱਦੇ ਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਵਚਨਬੱਧਤਾ ਦਰਸ਼ਾਉਂਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਆਨ ਕੇਲੀ ਨੇ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਕਿ ਇਹ ਦੌਰਾ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਹਾਲੀਆ ਯਾਤਰਾ ਦੌਰਾਨ ਉਨ੍ਹਾਂ ਸਾਹਮਣੇ ਪ੍ਰਗਟਾਈ ਗਈ ਮਾਮਲੇ ਵਿੱਚ ਕਰੀਬੀ ਸਹਿਯੋਗ ਕਰਨ ਦੀ ਰਾਸ਼ਟਰਪਤੀ ਦੀ ਵਚਨਬੱਧਤਾ ਨੂੰ ਜਾਹਿਰ

Read More..

;

side add




     
  HOME | ABOUT US | CONTACT US | ADVERTISING | INDIA NEWS |AUSTRALIA NEWS |WORLD NEWS | ARTICLES | EDITORIALS |  
  All rights are Reserved © 2006 - 2009, Punjab Express www.punjabexpress.com.au
GF 14, 69 Holbeche Road, Arndell Park NSW 2148
PH: 02 8814 8668, FAX: 02 8814 8810
Design and Development :www.ezyupdate.com.au