ਭਾਰਤ ਨੇ ਚੈਂਪੀਅਨ ਚੈਲੇਂਜ ਵਿੱਚ ਚੀਨ ਨੂੰ 4-1 ਨਾਲ ਹਰਾਇਆ ਸਾਲਟਾ, 9 ਦਸੰਬਰ – ਹਮਲਾਵਰ ਤੇਵਰਾਂ ਨਾਲ ਖੇਡਦੇ ਹੋਏ ਭਾਰਤੀ ਹਾਕੀ ਟੀਮ ਨੇ ਚੈਂਪੀਅਨ ਚੈਲੇਂਜ ਵਨ ਟੂਰਨਾਮੈਂਟ ਵਿੱਚ ਗਰੁੱਪ ਏ ਦੇ ਦੂਜੇ ਮੈਚ ਵਿੱਚ ਚੀਨ ਨੂੰ 4-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਹਾਫ ਟਾਈਮ ਤੱਕ 2-0 ਤੋਂ ਅੱਗੇ ਚੱਲ ਰਹੀ ਭਾਰਤੀ ਟੀਮ ਹੁਣ ਨਿਊਜੀਲੈਂਡ ਨਾਲ ਸ਼ਿਖਰ ਤੇ ਹੈ। ਨਿਊਜੀਲੈਂਡ ਨੇ ਬੈਲਜੀਅਮ ਨੂੰ 4-1 ਨਾਲ ਹਰਾਇਆ।ਨਿਊਜੀਲੈਂਡ ਦੇ ਖਿਲਾਫ ਪਹਿਲਾ ਮੈਚ ਡ੍ਰਾ ਖੇਡਣ ਤੋਂ ਬਾਅਦ ਭਾਰਤ ਨੇ ਚੀਨ ਦੇ ਖਿਲਾਫ ਕਾਫੀ ਹਮਲਾਵਰ ਖੇਡ ਦਿਖਾਈ ਅਤੇ ਕਈ ਪੈਨਲਟੀ ਕਾਰਨਰ ਬਣਾਏ। ਪਹਿਲਾ ਪੈਨਲਟੀ ਕਾਰਨਰ ਭਾਰਤ ਨੇ ਗਵਾ ਦਿੱਤਾ
Read More..
ਗੇਲਫੇਂਡ ਸ਼ਤਰੰਜ ਵਿਸ਼ਵ ਕੱਪ ਦੇ ਫਾਈਨਲ ਵਿੱਚ ਖਾਂਤੀ ਮੇਨਸਿਸਕ, 8 ਦਸੰਬਰ – ਇਜ਼ਰਾਇਲ ਦੇ ਗ੍ਰੈਂਡਮਾਸਟਰ ਬੋਰਿਸ ਗੇਲਫੇਂਡ ਨੇ ਸੈਮੀਫਾਈਨਲ ਮੁਕਾਬਲੇ ਦੀ ਦੂਜੀ ਬਾਜੀ ਵਿੱਚ ਯੁਕਰੇਨ ਦੇ ਸਰਜੇਈ ਕਰਜਾਕਿਨ ਨੂੰ ਹਰਾ ਕੇ ਸ਼ਤਰੰਜ ਵਿਸ਼ਵ ਕੱਪ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਦੂਜੇ ਸੈਮੀਫਾਈਨਲ ਵਿੱਚ ਰੂਸ ਦੇ ਵਲਾਦੀਮੀਰ ਮਾਲਾਖੋਵ ਬਿਹਤਰ ਸਥਿਤੀ ਵਿੱਚ ਹੋਣ ਦੇ ਬਾਵਜੂਦ ਯੁਕਰੇਨ ਦੇ ਰੁਸਲਾਨ ਪੋਨੋਮਾਰਿਓਵ ਦੇ ਖਿਲਾਫ ਜਿੱਤ ਦਰਜ ਕਰਨ ਵਿੱਚ ਅਸਫਲ ਰਹੇ। ਇਹਨਾਂ ਦੋਵਾਂ ਦੇ ਵਿਚਾਲੇ ਦੋਵੇਂ ਬਾਜੀਆਂ ਡ੍ਰਾਅ ਹੋਣ ਤੋਂ ਬਾਅਦ ਹੁਣ ਨਤੀਜੇ ਦਾ ਫੈਸਲਾ ਟਾਈਬ੍ਰੇਕਰ ਨਾਲ ਹੋਵੇਗਾ।ਕਾਲੇ ਮੋਹਰਿਆਂ ਨਾਲ ਪਹਿਲੀ ਬਾਜੀ ਜਿੱਤਣ ਤੋਂ ਬਾਅਦ ਗੇਲਫੇਂਡ ਨੂੰ ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਸਿਰਫ ਡ੍ਰਾਅ ਦੀ ਲੋੜ ਸੀ ਪਰ ਉਹਨਾਂ ਨੇ ਆਪਣੀ ਠੋਸ ਖੇਡ ਦੀ ਮਦਦ ਨਾਲ ਦੂਜੀ ਬਾਜੀ ਵੀ ਜਿੱਤ ਲਈ।
ਸਾਇਨਾ ਵਰਲਡ ਸੁਪਰ ਸੀਰੀਜ ਮਾਸਟਰਸ ਦੇ ਆਖਰੀ ਚਾਰ ਵਿੱਚ ਜੋਹੋਰ ਬਾਹਰੂ, 4 ਦਸੰਬਰ – ਭਾਰਤ ਦੀ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਥਾਈਲੈਂਡ ਦੀ ਪੋਰਨਟਿਪ ਬੁਰਾਨਾਪ੍ਰਾਸੇਰਤਸੁਕ ਨੂੰ ਸਿੱਧੇ ਸੈਟਾਂ ਵਿੱਚ ਹਰਾ ਕੇ ਅੱਜ ਇੱਥੇ ਵਰਲਡ ਸੁਪਰ ਸੀਰੀਜ ਮਾਸਟਰਸ ਫਾਈਨਲ ਦੇ ਸੈਮੀਫਾਈਨਲ ਵਿੱਚ ਪਹੰਚੀ। ਦੁਨੀਆ ਦੀ ਅਠਵੇਂ ਨੰਬਰ ਦੀ ਭਾਰਤੀ ਖਿਡਾਰੀ ਨੇ 33 ਮਿੰਟ ਚੱਲੇ ਮੁਕਾਬਲੇ ਵਿੱਚ ਆਪਣੇ ਤੋਂ ਘੱਟ ਰੈਂਕਿੰਗ ਵਾਲੀ ਪੋਰਨਟਿਪ ਨੂੰ 21-13, 21-19 ਨਾਲ ਹਰਾਇਆ। ਉਹ ਗਰੁੱਪ ਏ ਵਿੱਚ ਚੋਟੀ ਦੀਆਂ ਦੋ ਖਿਡਾਰਨਾਂ ਰਹੀਆਂ। ਗਰੁੱਪ ਏ ਤੋਂ ਮਲੇਸ਼ੀਆ ਦੀ ਮਿਉ ਚੁ ਵੋਂਗ ਨੇ ਵੀ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਜਵਾਲਾ ਗੁੱਟਾ ਅਤੇ ਵੀ
Read More..
ਨਿਕੋਲਾਈ ਦੇਵੀਦੇਂਕੋ ਨੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਲੰਦਨ, 28 ਨਵੰਬਰ – ਰੂਸ ਦੇ ਨਿਕੋਲਾਈ ਦੇਵੀਦੇਂਕੋ ਨੇ ਰੋਬਿਨ ਸੋਡਰਲਿੰਗ ਨੂੰ 7-6,4-6,6-3 ਨਾਲ ਹਰਾ ਕੇ ਗਰੁੱਪ ਬੀ ਤੋਂ ਏ ਟੀ ਵੀ ਸ਼ਿਵ ਟੂਰ ਫਾਈਨਲਸ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ। ਦੇਵੀਦੇਂਕੋ ਗਰੁੱਪ ਵਿੱਚ ਦੂਜੇ ਸਥਾਨ ਤੇ ਹਨ, ਜਿਸ ਨਾਲ ਸ਼ੁਰੂਆਤੀ ਸੈਮੀਫਾਈਨਲ ਵਿੱਚ ਉਹਨਾਂ ਦਾ ਸਾਮ੍ਹਣਾ ਰੋਜਰ ਫੈਡਰਰ ਨਾਲ ਹੋਵੇਗਾ। ਉ¤ਥੇ ਦੂਜੇ ਆਖਰੀ ਚਾਰ ਦੇ ਮੈਚ ਵਿੱਚ ਸੋਡਰਲਿੰਗ ਦਾ ਮੁਕਾਬਲਾ ਅਮਰੀਕੀ ਓਪਨ ਚੈਂਪੀਅਨ ਜੁਆਨ ਮਾਰਟਿਨ ਡੇਲ ਪੈਟ੍ਰੋ ਨਾਲ ਹੋਵੇਗਾ।
ਲੜੀ ਜਿੱਤਣ ਤੋਂ ਬਾਅਦ ਹੀ ਹੋਵੇਗਾ ਜਸ਼ਨ: ਸ੍ਰੀਸੰਤ ਕੋਚੀ, 28 ਨਵੰਬਰ – ਸ੍ਰੀਲੰਕਾ ਦੇ ਖਿਲਾਫ ਦੂਜੇ ਟੈਸਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਨੇ ਭਾਵੇਂ ਹੀ ਤੇਜ ਗੇਂਦਬਾਜ ਸ੍ਰੀਸੰਤ ਦੇ ਕੈਰੀਅਰ ਨੂੰ ਪਟੜੀ ਤੇ ਲਿਆ ਦਿੱਤਾ ਹੋਵੇ, ਉਹ ਅਜੇ ਇਸ ਦਾ ਜਸ਼ਨ ਨਹੀਂ ਮਨਾ ਰਹੇ ਹਨ। ਇਸ ਸ਼ਾਨਦਾਰ ਗੇਂਦਬਾਜ ਨੂੰ ਕਾਨਪੁਰ ਟੈਸਟ ਵਿੱਚ ਛੇ ਵਿਕਟਾਂ ਹਾਸਿਲ ਕਰਨ ਤੋਂ ਬਾਅਦ ਮੈਨ ਆਫ ਦਾ ਮੈਚ ਪੁਰਸਕਾਰ ਨਾਲ ਨਵਾਜਿਆ ਗਿਆ ਸੀ। ਉਹਨਾਂ ਨੇ ਹਾਲਾਂਕਿ ਇਸ ਜਸ਼ਨ ਨੂੰ ਮਨਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਉਹਨਾਂ ਨੂੰ ਉਮੀਦ ਹੈ ਕਿ ਭਾਰਤ ਇਹ ਲੜੀ 2-0 ਨਾਲ ਆਪਣੇ ਨਾਮ ਕਰੇਗਾ।
Read More..
ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਸਮੇਂ ਤੇ ਪੂਰੀਆਂ ਹੋਣਗੀਆਂ: ਗਿੱਲ ਨਵੀਂ ਦਿੱਲੀ, 25 ਨਵੰਬਰ – ਰਾਜਧਾਨੀ ਦਿੱਲੀ ਵਿੱਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਦੀਆਂ ਤਿਆਰੀਆਂ ਵਿੱਚ ਦੇਰੀ ਦੇ ਖਦਸ਼ੇ ਨੂੰ ਨਕਰਾਦਿਆਂ ਸਰਕਾਰ ਨੇ ਅੱਜ ਰਾਜਸਭਾ ਵਿੱਚ ਭਰੋਸਾ ਦਿੱਤਾ ਕਿ ਇਹਨਾਂ ਖੇਡਾਂ ਲਈ ਬਣਾਏ ਜਾ ਰਹੇ ਸਟੇਡੀਅਮ ਅਤੇ ਢਾਂਚਾ ਸਮੇਂ ਤੇ ਬਣ ਕੇ ਤਿਆਰ ਹੋ ਜਾਣਗੇ ਅਤੇ ਇਹਨਾਂ ਦੀ ਸੁਰੱਖਿਆ ਵਿਵਸਥਾ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਨਹੀਂ ਵਰਤੀ ਜਾਵੇਗੀ। ਖੇਡ ਮੰਤਰੀ ਐਮ ਐਸ ਗਿਲ ਨੇ ਕਿਹਾ ਕਿ ਸਾਰੇ ਸਟੇਡੀਅਮ ਸਮੇਂ ਤੇ ਤਿਆਰ ਹੋ ਜਾਣਗੇ। ਰਾਸ਼ਟਰ ਮੰਡਲ ਖੇਡਾਂ ਲਈ ਵੱਖ-ਵੱਖ ਸਟੇਡੀਅਮਾਂ ਨੂੰ ਤਿਆਰ ਕਰਨ ਲਈ ਸਰਕਾਰ ਕਾਫੀ
Read More..
ਦਿਨੇਸ਼ ਕਾਰਤਿਕ ਨੂੰ ਵਾਪਸ ਭੇਜਿਆ ਗਿਆ ਕਾਨੁਪਰ, 23 ਨਵੰਬਰ – ਕਾਨਪੁਰ ਬੁਲਾਰੇ ਗਏ ਵਿਕੇਟ ਕੀਪਰ ਦਿਨੇਸ਼ ਕਾਰਤਿਕ ਨੂੰ ਅੱਜ ਵਾਪਸ ਭੇਜ ਦਿੱਤਾ ਗਿਆ। ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਅਨੁਸਾਰ ਉਹ ਵਾਪਸ ਜਾ ਰਹੇ ਹਨ ਅਤੇ ਉਹ ਰਣਜੀ ਟ੍ਰਾਫੀ ਮੈਚ ਖੇਡਣਗੇ। ਕਾਰਤਿਕ ਨੂੰ ਜਲਦਬਾਜੀ ਵਿੱਚ ਕਾਨਪੁਰ ਬੁਲਾਏ ਜਾਣ ਸਬੰਧੀ ਜਦੋਂ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਕੱਲ੍ਹ ਮੇਰੀ ਪਿੱਠ ਵਿੱਚ ਦਰਦ ਸੀ ਇਸ ਲਈ ਕਵਰ ਲਈ ਦਿਨੇਸ਼ ਕਾਰਤਿਕ ਨੂੰ ਬੁਲਾਇਆ ਗਿਆ ਸੀ, ਪਰ ਹੁਣ ਮੈਂ ਪੂਰੀ ਤਰ੍ਹਾਂ ਠੀਕ ਹਾਂ ਇਸ ਲਈ ਉਹਨਾ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਅਤੇ ਉਹ ਰਣਜੀ ਮੈਚ ਵਿੱਚ ਖੇਡਣਗੇ। ਬੀਤੀ ਰਾਤ ਅਚਾਨਕ ਦਿਨੇਸ਼ ਕਾਰਤਿਕ ਕਾਨਪੁਰ ਪਹੁੰਚੇ ਅਤੇ ਉਸ ਤੋਂ ਬਾਅਦ ਅਜਿਹੀਆਂ ਅਟਕਲਾਂ ਲਗਾਈਆਂ ਜਾਣ ਲੱਗੀਆਂ ਕਿ ਸ਼ਾਇਦ ਵਿਕੇਟ ਕੀਪਰ ਕਪਤਾਨ
Read More..
ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਵਿੱਖ ਤੇ ਗੌਰ ਕਰ ਰਹੇ ਹਨ ਲੀ
ਸਿਡਨੀ, 17 ਨਵੰਬਰ-ਸੱਟਾਂ ਦੀ ਸਮੱਸਿਆ ਨਾਲ ਜੂਝ ਰਹੇ ਆਸਟ੍ਰੇਲੀਆ ਦੇ ਤੇਜ ਗੇਂਦਬਾਜ ਬ੍ਰੈਟ ਲੀ ਨੇ ਸਵੀਕਾਰ ਕੀਤਾ ਹੈ ਕਿ ਹਾਲ ਵਿੱਚ ਕੂਹਣੀ ਵਿੱਚ ਲੱਗੀ ਸੱਟ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਉਹਨਾਂ ਦਾ ਭਵਿੱਖ ਅਨਿਸ਼ਚਿਤ ਹੈ। ਲੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਆਪਣੇ ਭਵਿੱਖ ਬਾਰੇ ਸੋਚਣ ਲਈ ਮੈਨੂੰ ਥੋੜ੍ਹਾ ਸਮਾਂ ਖੇਡ ਤੋਂ ਦੂਰ ਰਹਿਣਾ ਪਵੇਗਾ। ਉਹਨਾਂ ਕਿਹਾ ਕਿ ਮੈਨੂੰ ਆਰਾਮ ਕਰਨ ਨੂੰ ਮਜਬੂਰ ਹੋਣਾ ਪਿਆ ਹੈ ਅਤੇ ਜੇ ਮੇਰੀ ਕੂਹਣੀ ਦੀ ਸਰਜਰੀ ਦੀ ਲੋੜ ਪਈ ਤਾਂ ਮੈਨੂੰ ਛੇ ਤੋਂ 12 ਜਾਂ 14 ਹਫਤੇ ਦੂਰ ਰਹਿਣਾ ਪੈ ਸਕਦਾ ਹੈ ਜੋ ਸਾਰੀਆਂ ਚੀਜਾਂ ਤੋਂ ਦੂਰ ਹੋ ਕੇ ਇਹ ਸੋਚਣ ਦਾ ਬਿਹਤਰੀਨ ਮੌਕਾ ਹੈ ਕਿ ਮੈਨੂੰ ਕ੍ਰਿਕਟ ਤੋਂ ਕੀ ਚਾਹੀਦਾ ਹੈ।
Read More..
ਤੇਂਦੁਲਕਰ ਨੂੰ ਸਨਮਾਨਿਤ ਕੀਤਾ ਗੁਜਰਾਤ ਸਰਕਾਰ ਨੇ ਅਹਿਮਦਾਬਾਦ, 16 ਨਵੰਬਰ : ਅੰਤਰਰਾਸ਼ਟਰੀ ਕ੍ਰਿਕਟ ਵਿੱਚ 20 ਸਾਲ ਪੂਰੇ ਕਰਨ ਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਅੱਜ ਇੱਥੇ ਭਾਰਤ ਅਤੇ ਸ੍ਰੀਲੰਕਾ ਦੇ ਵਿਚਾਲੇ ਪਹਿਲੇ ਕ੍ਰਿਕਟ ਟੈਸਟ ਦੀ ਸ਼ੁਰੂਆਤ ਤੋਂ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਅਤੇ ਰਾਜ ਕ੍ਰਿਕਟ ਸੰਘ ਦੇ ਪ੍ਰਧਾਨ ਸ੍ਰ. ਨਰਿੰਦਰ ਮੋਦੀ ਨੇ ਸਨਮਾਨਿਤ ਕੀਤਾ। ਸਾਲ 1989 ਵਿੱਚ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਤੇਂਦੁਲਕਰ ਨੂੰ ਰਾਜ ਸਰਕਾਰ ਵੱਲੋਂ ਸੋਨੇ ਦੇ ਪਾਣੀ ਚੜ੍ਹੀ ਸੋਮਨਾਥ ਮੰਦਰ ਦੀ ਮੂਰਤੀ, ਗੁਜਰਾਤ ਕ੍ਰਿਕਟ ਸੰਘ ਵੱਲੋਂ ਚਾਂਦੀ ਦੀ ਪਲੇਟ ਅਤੇ ਸ਼ਾਲ ਭੇਂਟ ਕੀਤਾ ਗਿਆ। ਤੇਂਦੁਲਕਰ ਨੇ ਇਸ ਤੋਂ ਪਹਿਲਾਂ ਬੀਤੀ ਰਾਤ ਟੀਮ ਹੋਟਲ ਵਿੱਚ ਆਪਣੇ ਸਾਥੀਆਂ ਦੇ ਨਾਲ
Read More..
ਸਾਈਨਾ ਨੇਹਵਾਲ ਹਾਂਗਕਾਂਗ ਸੁਪਰ ਸੀਰੀਜ ਤੋਂ ਬਾਹਰ ਹਾਂਗਕਾਂਗ, 11 ਨਵੰਬਰ – ਸਾਈਨਾ ਨੇਹਵਾਲ ਹਾਂਗਕਾਂਗ ਸੁਪਰ ਸੀਰੀਜ ਬੈਡਮਿੰਟਨ ਦੇ ਪਹਿਲੇ ਹੀ ਦੌਰ ਵਿੱਚ ਹਾਲੈਂਡ ਦੀ ਜਿਓ ਯਾਓ ਦੇ ਹੱਥੋਂ ਸਿੱਧੇ ਸੈਟਾਂ ਵਿੱਚ ਹਾਰ ਕੇ ਬਾਹਰ ਹੋ ਗਈ । ਅੱਠਵਾਂ ਦਰਜਾ ਪ੍ਰਾਪਤ ਸਾਈਨਾ ਬਿਲਕੁਲ ਵੀ ਫਾਰਮ ਵਿੱਚ ਨਹੀਂ ਸੀ ਜਿਨ੍ਹਾਂ ਨੂੰ ਯਾਓ ਨੇ ਸਿਰਫ 26 ਮਿੰਟ ਵਿੱਚ 16-21, 22-21 ਨਾਲ ਹਰਾ ਦਿੱਤਾ। ਭਾਰਤੀ ਪੁਰਸ਼ ਜੋੜੀ ਰੂਪੇਸ਼ ਕੁਮਾਰ ਅਤੇ ਸਨਾਵੇ ਥਾਮਸ ਨੇ ਮਲੇਸ਼ੀਆ ਦੇ ਪਾਕ ਚੂ ਚੋ ਅਤੇ ਚਿਯੇਂਗ ਹੂਨ ਹੋਂਗ ਨੂੰ 21-18, 21-9 ਨਾਲ ਹਰਾ ਕੇ ਦੂਜੇ ਦੌਰ ਵਿੱਚ ਪ੍ਰਵੇਸ਼ ਕਰ ਲਿਆ। ਸਾਈਨਾ ਸ਼ੁਰੂ ਤੋਂ ਹੀ ਦਬਾਅ ਵਿੱਚ ਦਿਖੀ ਅਤੇ ਉਸ ਨੇ ਲਗਾਤਾਰ ਗਲਤੀਆਂ ਵੀ ਕੀਤੀਆਂ ਜਿਸ ਦਾ ਖਾਮਿਆਜਾ ਉਸ ਨੂੰ ਭੁਗਤਣਾ ਪਿਆ।
ਡੁਮਿਨੀ ਦੇ ਸੈਂਕੜੇ ਨਾਲ ਦੱਖਣੀ ਅਫਰੀਕਾ ਦੀ ਸ਼ਾਨਦਾਰ ਜਿੱਤ ਸੇਂਚੁਰੀਅਨ, 11 ਨਵੰਬਰ – ਜੇ ਪੀ ਡੁਮਿਨੀ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਦੱਖਣੀ ਅਫਰੀਕਾ ਦੇ ਦੂਜੇ ਅਤੇ ਆਖਰੀ ਇੱਕ ਦਿਨਾਂ ਕ੍ਰਿਕਟ ਮੈਚ ਵਿੱਚ ਜਿੰਬਾਬਵੇ ਨੂੰ 212 ਦੌੜਾਂ ਨਾਲ ਹਰਾ ਕੇ ਲੜੀ 2-0 ਨਾਲ ਜਿੱਤ ਲਈ। ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜੀ ਕਰਦਿਆਂ 50 ਓਵਰਾਂ ਵਿੱਚ ਪੰਜ ਵਿਕਟ ਤੇ 331 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿੱਚ ਜਿੰਬਾਬਵੇ ਦੀ ਟੀਮ 34-3 ਓਵਰ ਵਿੱਚ 119 ਦੌੜਾਂ ਤੇ ਸਿਮਟ ਗਈ।
Read More..
ਮਰਾਤ ਸਾਫਿਨ ਪੈਰਿਸ ਮਾਸਟਰਸ ਦੇ ਦੂਜੇ ਦੌਰ ਵਿੱਚ ਪੈਰਿਸ, 10 ਨਵੰਬਰ – ਮਰਾਤ ਸਾਫਿਨ ਨੇ ਫਰਾਂਸ ਦੇ ਕਵਾਲੀਫਾਇਰ ਥਿਅਰੇ ਏਸਿਓਨ ਨੂੰ 6-4, 6-6, 7-6 ਨਾਲ ਹਰਾ ਕੇ ਪੈਰਿਸ ਮਾਸਟਰਸ ਟੈਨਿਸ ਦੇ ਦੂਜੇ ਦੌਰ ਵਿੱਚ ਪ੍ਰਵੇਸ਼ ਕਰ ਲਿਆ। ਰੂਸ ਦੇ ਇਸ ਖਿਡਾਰੀ ਨੇ ਪੈਰਿਸ ਮਾਸਟਰਸ ਤੋਂ ਬਾਅਦ ਟੈਨਿਸ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਹੈ। ਹੁਣ ਉਹਨਾਂ ਦਾ ਸਾਮ੍ਹਣਾ ਅਮਰੀਕੀ ਓਪਨ ਚੈਂਪੀਅਨ ਜੁਆਨ ਮਾਰਟਿਨ ਡੇਲ ਪੋਤਰੇ ਨਾਲ ਹੋਵੇਗਾ। ਚਾਰ ਸਾਲ ਪਹਿਲਾਂ ਇੱਥੇ ਖਿਤਾਬ ਜਿੱਤ ਚੁੱਕੇ ਥਾਮਸ ਬਰਡੀਚ ਨੇ ਵੀ ਫਰਾਂਸੀਸੀ ਕਵਾਲੀਫਾਇਰ ਵਿਸੈਂਟ ਮਿਲੋਟ ਨੂੰ 6-3,7-6 ਨਾਲ ਹਰਾ ਕੇ ਦੂਜੇ ਦੌਰ ਵਿੱਚ ਜਗ੍ਹਾ ਬਣਾਈ। ਹੁਣ ਉਹਨਾਂ ਦਾ ਸਾਮ੍ਹਣਾ ਸਪੇਨ ਦੇ 12ਵਾਂ ਦਰਜਾ ਪ੍ਰਾਪਤ ਟਾਮੀ ਰਾਬਰੇਡੋ ਨਾਲ ਹੋਵੇਗਾ। ਇਟਲੀ ਦੇ ਆਂਦ੍ਰੀਆਸ ਸੇਪੀ,ਅਮਰੀਕਾ ਦੇ ਜਾਨ ਇਸਨੇਰ, ਫਰਾਂਸ ਦੇ ਸੇਬੇਸਟੀਅਨ ਗ੍ਰੋਸਜਿਆ ਅਤੇ ਕ੍ਰੋਏਸ਼ੀਆ ਦੇ ਇਵੋ ਕਾਲਰੇਵਿਚ ਵੀ ਦੂਜੇ ਦੌਰ ਵਿੱਚ ਪਹੁੰਚ ਗਏ ਹਨ।
ਲੀਸਟਰਸ਼ਰ ਦੇ ਕਪਤਾਨ ਬਣੇ ਮੈਥਿਊ ਹੋਗਾਰਡ ਲੰਦਨ, 10 ਨਵੰਬਰ – ਇੰਗਲੈਂਡ ਦੇ ਸਾਬਕਾ ਤੇਜ ਗੇਂਦਬਾਜ ਮੈਥਿਊ ਹੋਗਾਰਡ ਕਪਤਾਨ ਦੇ ਰੂਪ ਵਿੱਚ ਲੀਸਟਰਸ਼ਰ ਦੇ ਨਾਲ ਜੁੜ ਗਏ ਹਨ। ਹੋਗਾਰਡ ਨੇ ਇਸ ਕਾਊਂਟੀ ਟੀਮ ਦੇ ਨਾਲ ਤਿੰਨ ਸਾਲ ਦਾ ਸਮਝੌਤਾ ਕੀਤਾ ਹੈ। ਯਾਰਕਸ਼ਰ ਦੇ ਨਾਲ ਸਮਝੌਤਾ ਕਰਨ ਵਿੱਚ ਨਾਕਾਮ ਰਹੇ ਹੋਗਾਰਡ ਨੇ ਇਹ ਫੈਸਲਾ ਕੀਤਾ।ਸਸੈਕਸ ਨੇ ਵੀ ਇਸ ਤੇਜ ਗੇਂਦਬਾਜ ਦੇ ਨਾਲ ਐਗਰੀਮੈਂਟ ਦੀ ਇੱਛਾ ਪ੍ਰਗਟਾਈ ਸੀ। ਹੋਗਾਰਡ ਨੇ ਲੀਸਟਰਸ਼ਰ ਦੀ ਵੈਬਸਾਈਟ ਤੇ ਕਿਹਾ ਕਿ ਮੈਂ ਕਲੱਬਾਂ ਤੋਂ ਮਿਲ ਰਹੇ ਸਹਿਯੋਗ ਨਾਲ ਬਹੁਤ ਖੁਸ਼ ਹਾਂ। ਲੀਸਟਰਸ਼ਰ ਦਾ ਸਮਝੌਤਾ ਮੈਨੂੰ ਚੰਗਾ ਲੱਗਿਆ ਅਤੇ ਕੈਰੀਅਰ ਦੇ ਇਸ ਮੁਕਾਮ ਤੇ ਮੈਨੂੰ ਇਸ ਤੋਂ ਨਵੀਂ ਚੁਣੌਤੀ ਮਿਲੀ ਹੈ।
ਮੈਕਗ੍ਰਾ ਫਾਊਂਡੇਸ਼ਨ ਲਈ ਗੁਲਾਬੀ ਰੰਗ ਵਿੱਚ ਰੰਗੇਗਾ ਐਸ ਸੀ ਜੀ ਮੈਲਬੋਰਨ, 10 ਨਵੰਬਰ – ਗਲੇਨ ਮੈਕਗ੍ਰਾ ਅਤੇ ਉਹਨਾਂ ਦੀ ਸਵ. ਪਤਨੀ ਜੇਨ ਦੇ ਚੈਰਿਟੀ ਫਾਊਂਡੇਸ਼ਨ ਦੀ ਮਦਦ ਲਈ ਅਗਲੇ ਸਾਲ ਆਸਟ੍ਰੇਲੀਆ ਅਤੇ ਪਾਕਿਸਤਾਨ ਦੇ ਵਿਚਾਲੇ ਹੋਣ ਵਾਲੇ ਦੂਜੇ ਕ੍ਰਿਕਟ ਟੈਸਟ ਦੇ ਦੌਰਾਨ ਸਿਡਨੀ ਕ੍ਰਿਕਟ ਗ੍ਰਾਊਂਡ ਗੁਲਾਬੀ ਰੰਗ ਵਿੱਚ ਰੰਗਿਆ ਨਜਰ ਆਵੇਗਾ। ਕ੍ਰਿਕਟ ਆਸਟ੍ਰੇਲੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਿਛਲੇ ਸੈਸ਼ਨ ਵਿੱਚ ਪਿੰਕ ਥ੍ਰੀ ਮੋਬਾਈਲ ਟੈਸਟ ਅਤੇ ਜੇਨ ਮੈਕਗ੍ਰਾ ਫਾਊਂਡੇਸ਼ਨ ਡੇ ਦੀ ਕਾਮਯਾਬੀ ਨੂੰ ਦੇਖਦੇ ਹੋਏ ਅਸੀਂ ਆਸਟ੍ਰੇਲੀਆ ਅਤੇ ਪਾਕਿਸਤਾਨ ਦੇ ਵਿਚਾਲੇ ਇਸ ਸੈਸ਼ਨ ਵਿੱਚ ਦੂਜਾ ਟੈਸਟ ਵੀ ਇਸੇ ਤਰ੍ਹਾਂ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ ਜਿਸ ਵਿੱਚ ਮੈਦਾਨ ਗੁਲਾਬੀ ਨਜਰ ਆਵੇਗਾ।
Read More..
ਰੋਜਰ ਫੈਡਰਰ ਦੀ ਜਿੱਤ ਦੇ ਨਾਲ ਵਾਪਸੀ ਬਾਸੇਲ ਸਵਿਟਜਰਲੈਂਡ, 3 ਨਵੰਬਰ – ਦੁਨੀਆ ਦੇ ਨੰਬਰ ਇੱਕ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਛੇ ਹਫਤੇ ਬਾਅਦ ਕੋਰਟ ਤੇ ਵਾਪਸੀ ਕਰਦਿਆਂ ਬੈਲਜੀਅਮ ਦੇ ਕਵਾਲੀਫਾਇਰ ਓਲੀਵਰ ਰੋਚਸ ਦੇ ਖਿਲਾਫ 6-3,6-4 ਦੀ ਆਸਾਨ ਜਿੱਤ ਦੇ ਨਾਲ ਇੱਥੇ ਸਵਿਸ ਇੰਡੋਰ ਦੇ ਦੂਜੇ ਦੌਰ ਵਿੱਚ ਪ੍ਰਵੇਸ਼ ਕੀਤਾ। ਲਗਾਤਾਰ ਚੌਥੇ ਸਵਿਸ ਇੰਡੋਰ ਖਿਤਾਬ ਲਈ ਦਾਅਵੇਦਾਰੀ ਪੇਸ਼ ਕਰ ਰਹੇ ਫੈਡਰਰ ਨੇ ਪਹਿਲੇ ਦੌਰ ਦੇ ਮੁਕਾਬਲੇ ਵਿੱਚ ਰੋਚਸ ਨੂੰ ਸਿਰਫ 66 ਮਿੰਟ ਵਿੱਚ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ ਜਿੱਥੇ ਉਹਨਾਂ ਦਾ ਮੁਕਾਬਲਾ ਇਟਲੀ ਦੇ ਆਂਦ੍ਰਿਆਸ ਸੇਪੀ ਨਾਲ ਹੋਵੇਗਾ।
Read More..
;
|