ਰੂਸ ਅਤੇ ਓਜਬੇਕਿਸਤਾਨ ਵਿੱਚ ਵੀ ਪੂਜੇ ਜਾਂਦੇ ਹਨ ਸ੍ਰੀਕ੍ਰਿਸ਼ਨ

ਨਵੀਂ ਦਿੱਲੀ, 10 ਦਸੰਬਰ -ਸ੍ਰੀਕ੍ਰਿਸ਼ਣ ਸਿਰਫ ਭਾਰਤ ਵਿੱਚ ਹੀ ਨਹੀਂ ਬਲਕਿ ਰੂਸ ਅਤੇ ਉਜਬੇਕਿਸਤਾਨ ਦੇ ਲੋਕਾਂ ਲਈ ਵੀ ਪੂਜਨੀਕ ਹਨ ਅਤੇ ਉਨ੍ਹਾਂ ਨੂੰ ਇਨ੍ਹਾਂ ਦੇਸ਼ਾਂ ਵਿੱਚ ਸ਼ਰਧਾ ਦੇ ਭਾਵ ਨਾਲ ਦੇਖਿਆ ਜਾਂਦਾ ਹੈ। ਇਹ ਸ਼ਬਦ ਹਨ ਰੂਸ ਅਤੇ ਉਜਬੇਕਿਸਤਾਨ ਦੀਆਂ ਦੋ ਡਾਂਸਰਾਂ ਦੇ ਜੋ ਭਾਰਤੀ ਸ਼ਾਸਤਰੀ ਨ੍ਰਿਤ ਵਿੱਚ ਮਾਹਿਰ ਹਨ। ਵਿਕਟੋਰੀਆ ਅਤੇ ਅਲਬੀਨਾ ਨਾਮ ਦੀਆਂ ਇਨ੍ਹਾਂ ਦੋਵਾਂ ਡਾਂਸਰਾਂ ਨੇ ਦਿੱਲੀ ਵਿੱਚ ਨ੍ਰਿਤ ਦੀ ਸਿਖਲਾਈ ਲਈ ਹੈ ਅਤੇ ਬੀਤੇ ਕੁਝ ਸਾਲਾਂ ਵਿੱਚ ਉਹ ਪੂਰੀ ਤਰ੍ਹਾਂ ਭਾਰਤ ਦੀਆਂ ਹੋ ਕੇ ਰਹਿ ਗਈਆਂ ਹਨ। ਹਾਲ ਹੀ ਵਿੱਚ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਦਿੱਲੀ ਆਈਆਂ ਇਨ੍ਹਾਂ ਦੋਵਾਂ ਲੜਕੀਆਂ ਦਾ ਕਹਿਣਾ ਹੈ ਕਿ ਜੇਕਰ ਚੰਗਾ ਲੜਕਾ ਮਿਲ ਜਾਵੇ ਤਾਂ

Read More..

ਗਹਿਲੋਤ ਮੰਤਰੀ ਮੰਡਲ ਦਾ ਵਿਸਥਾਰ, 4 ਨਵੇਂ ਰਾਜ ਮੰਤਰੀ

ਜੈਪੁਰ, 10 ਦਸੰਬਰ – ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬਹੁਜਨ ਸਮਾਜ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਛੇ ਵਿਚੋਂ ਤਿੰਨ ਵਿਧਾਇਕਾਂ ਰਾਜ ਕੁਮਾਰ ਸ਼ਰਮਾ, ਰਾਜਿੰਦਰ ਸਿੰਘ ਅਤੇ ਮੁਰਾਰੀ ਲਾਲ ਮੀਣਾ ਅਤੇ ਪਹਿਲੀ ਵਾਰ ਜਿੱਤ ਦੇ ਆਏ ਕਾਂਗਰਸ ਦੇ ਬਿਜੇਂਦਰ ਸਿੰਘ ਓਲਾ ਨੂੰ ਆਪਣੇ ਸ਼ਾਸਨ ਦਾ ਇੱਕ ਸਾਲ ਪੂਰਾ ਹੋਣ ਤੋਂ ਕੁਝ ਦਿਨ ਪਹਿਲਾਂ ਆਪਣੇ ਮੰਤਰੀ ਮੰਡਲ ਵਿੱਚ ਸ਼ਾਮਿਲ ਕਰਕੇ ਤੋਹਫਾ ਦਿੱਤਾ। ਰਾਜਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਕਾਰਜਵਾਹਕ ਰਾਜਪਾਲ ਪ੍ਰਭਾਵ ਰਾਓ ਨੇ ਰਾਜ ਕੁਮਾਰ ਸ਼ਰਮਾ, ਰਜਿੰਦਰ ਸਿੰਘ , ਮੁਰਾਰੀ ਲਾਲ ਮੀਣਾ ਅਤੇ ਬਿਜੇਂਦਰ ਸਿੰਘ ਓਲਾ ਨੂੰ ਰਾਜ ਮੰਤਰੀ ਦੇ ਅਹੁਦੇ ਅਤੇ ਸਰਕਾਰੀ ਭੇਦ ਗੁਪਤ

Read More..

ਪ੍ਰਧਾਨ ਮੰਤਰੀ ਵੱਲੋਂ ਸਿੰਜਾਈ ਤੇ ਡਰੇਨਾਂ ਬਾਰੇ ਕੌਮਾਂਤਰੀ ਕਮਿਸ਼ਨ ਦੀ ਖੇਤਰੀ ਕਾਨਫਰੰਸ ਦਾ ਉਦਘਾਟਨ

ਨਵੀਂ ਦਿੱਲੀ, 10 ਦਸੰਬਰ – ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਜਲ ਸਰੋਤਾਂ ਦੀ ਸੰਜਮੀਂ ਵਰਤੋਂ ਲਈ ਸਾਰੇ ਮੁਹਾਜ਼ਾਂ ਉਤੇ ਤਾਲਮੇਲ ਨਾਲ ਇਕੱਠੇ ਕਾਰਵਾਈ ਕੀਤੇ ਜਾਣ ਦੀ ਲੋੜ ਹੈ । ਅੱਜ ਨਵੀਂ ਦਿੱਲੀ ਵਿੱਚ ਸਿੰਜਾਈ ਤੇ ਡਰੇਨਾਂ ਬਾਰੇ ਕੌਮਾਂਤਰੀ ਕਮਿਸ਼ਨ ਦੀ ਪੰਜਵੀਂ ਏਸ਼ਿਆਈ ਖੇਤਰੀ ਕਾਨਫਰੰਸ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਅਨੁਮਾਨ ਦੱਸਦੇ ਹਨ ਕਿ ਅਗਲੇ ਦੋ ਦਹਾਕਿਆਂ ਦੌਰਾਨ ਵਿਸ਼ਵ ਵਿੱਚ ਖੁਰਾਕੀ ਵਸਤਾਂ ਦੀ ਮੰਗ ਦੁੱਗਣੀ ਹੋ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਵੱਧ ਰਹੀ ਆਬਾਦੀ ਦੀਆਂ ਖੁਰਾਕੀ ਲੋੜਾਂ ਪੂਰੀ ਕਰਨ ਲਈ ਅਨਾਜ

Read More..

21 ਦਿਨਾਂ ਅੰਦਰ ਪਾਸਪੋਰਟ ਲਈ ਪੁਲਿਸ ਰਿਪੋਰਟ ਭੇਜਣ ਉਤੇ ਸੂਬਾ ਸਰਕਾਰ ਨੂੰ ਇੱਕ ਸੌ ਰੁਪਏ ਮਿਲਣਗੇ

ਨਵੀਂ ਦਿੱਲੀ, 10 ਦਸੰਬਰ – ਲੋਕ ਸਭਾ ਨੂੰ ਦਿੱਤੇ ਇੱਕ ਸਵਾਲ ਦੇ ਲਿਖਤੀ ਉਤੱਰ ਵਿੱਚ ਵਿਦੇਸ਼ ਰਾਜ ਮੰਤਰੀ ਡਾ. ਸ਼ਸ਼ੀ ਥਰੂਰ ਨੇ ਦੱਸਿਆ ਹੈ ਕਿ ਕੇਂਦਰ ਸੂਬਾ ਸਰਕਾਰਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਚੁੱਕਾ ਹੈ ਕਿ ਪਾਸਪੋਰਟ ਬਿਨੈਕਾਰਾਂ ਲਈ ਲੋੜੀਂਦੀ ਪੁਲਿਸ ਕਲੀਅਰੈਂਸ ਰਿਪੋਰਟ 21 ਦਿਨਾਂ ਦੇ ਅੰਦਰ ਅੰਦਰ ਸਬੰਧਤ ਪਾਸਪੋਰਟ ਦਫਤਰ ਪੁੱਜ ਜਾਣੀ ਚਾਹੀਦੀ ਹੈ । ਉਨ੍ਹਾਂ ਦੱਸਿਆ ਕਿ ਦੇਖਿਆ ਗਿਆ ਹੈ ਕਿ ਇਸ ਦੇ ਬਾਵਜੂਦ ਪੁਲਿਸ ਪੁਸ਼ਟੀ ਦੀਆਂ ਰਿਪੋਰਟਾਂ 21 ਦਿਨਾਂ ਦੇ ਅੰਦਰ ਨਹੀਂ ਮਿਲ ਰਹੀਆਂ। ਉਨ੍ਹਾਂ ਦੇਸ਼ ਦੇ ਵੱਖ ਵੱਖ ਪਾਸਪੋਰਟ ਦਫਤਰਾਂ ਵਿੱਚ ਲੰਬਿਤ ਪਾਈਆਂ ਪਾਸਪੋਰਟ ਅਰਜ਼ੀਆਂ ਦਾ ਵੇਰਵਾਂ ਦੀ ਸਦਨ ਵਿੱਚ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਦੇ

Read More..

ਮਹਿੰਗਾਈ ਦੀ ਦਰ 0.06 ਦਰਜ

ਨਵੀਂ ਦਿੱਲੀ, 10 ਦਸੰਬਰ – 28 ਨਵੰਬਰ ਨੂੰ ਖ਼ਤਮ ਹੋਏ ਹਫਤੇ ਦੌਰਾਨ ਦੇਸ਼ ਅੰਦਰ ਬਾਲਣ, ਤੇਲ ਤੇ ਮੁੱਢਲੀਆਂ ਵਸਤਾਂ ਦੇ ਥੋਕ ਕੀਮਤ ਸੂਚਕ ਅੰਕ ਵਿੱਚ 0.9 ਫੀਸਦੀ ਵਾਧਾ ਦਰਜ ਕੀਤਾ ਗਿਆ। ਇਸ ਹਫਤੇ ਇਹ ਸੂਚਕ ਅੰਕ ਆਰਜ਼ੀ ਤੌਰ ‘ਤੇ 284.4 ਦਰਜ ਕੀਤਾ ਗਿਆ ਜੋ ਇਸ ਤੋਂ ਪਿਛਲੇ ਹਫਤੇ 281.9 ਰਿਕਾਰਡ ਕੀਤਾ ਗਿਆ ਸੀ। ਪੜਚੋਲੀ ਹਫਤੇ ਦੌਰਾਨ ਹੋਰਨਾਂ ਵਸਤਾਂ ਨਾਲ ਸਬੰਧਤ ਸੂਚਕ ਅੰਕ 345 ਦੇ ਪੱਧਰ ‘ਤੇ ਬਰਕਰਾਰ ਰਿਹਾ ਜਦਕਿ ਸਾਲਾਨਾ ਮਹਿੰਗਾਈ ਦਰ ਆਰਜ਼ੀ ਤੌਰ ਤੇ 0.06 ਦਰਜ ਕੀਤੀ ਗਈ। ਪਿਛਲੇ ਸਾਲ ਦੇ ਇਸੇ ਹਫਤੇ ਦੌਰਾਨ ਮਹਿੰਗਾਈ ਦੀ ਇਹ ਦਰ 4.42 ਫੀਸਦੀ ਦਰਜ ਕੀਤੀ ਗਈ ਸੀ।

ਹਰਿਆਣੇ ਦੇ ਪੰਜ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਲਈ ਪਟੀਸ਼ਨ

ਚੰਡੀਗੜ੍ਹ, 9 ਦਸੰਬਰ -ਅੱਜ ਹਰਿਆਣਾ ਜਨਹਿਤ ਕਾਂਗਰਸ ਭਜਨ ਲਾਲ ਨ ਇੱਕ ਰਿਟ ਪਟੀਸ਼ਨ ਦਾਇਰ ਕਰਕੇ ਆਪਣੀ ਪਾਰਟੀ ਵਿਚੋਂ ਨਿਕਲ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਵਿਧਾਇਕਾਂ ਨੂੰ ਵਿਧਾਇਕ ਅਹੁਦੇ ਤੋਂ ਅਯੋਗ ਠਹਿਰਾਉਣ ਲਈ ਕਿਹਾ ਹੈ। ਅੱਜ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਿਮੰਦਰ ਸਿੰਘ ਚੱਠਾ ਅਗੇ ਕੁਲਦੀਪ ਬਿਸਕੋ ਪ੍ਰਧਾਨ ਹਰਿਆਣਾ ਜਨ ਹਿਤ ਕਾਂਗਰਸ (ਭ.ਲ.) ਵੱਲੋਂ ਪੰਜ ਵਿਧਾਇਕਾਂ ਖਿਲਾਫ ਰਿਟ ਪਟੀਸ਼ਨ ਦਾਇਰ ਕੀਤੀ ਗਈ ਹੈ। ਜਿਨ੍ਹਾਂ ਵਿੱਚ ਵਿਧਾਇਕ ਜਲਰਾਮ ਸ਼ਰਮਾ, ਸੱਤਪਾਲ ਸ਼ਰਮਾ,

Read More..

ਟੀ ਆਰ ਐਸ ਮੁੱਖੀ ਚੰਦਰ ਸ਼ੇਖਰ ਰਾਓ ਦੀ ਹਾਲਤ ਵਿਗੜੀ

ਹੈਦਰਾਬਾਦ, 9 ਦਸੰਬਰ – ਭੁੱਖ ਹੜਤਾਲ ਦੇ ਕਾਰਨ ਟੀ ਆਰ ਐਸ ਮੁੱਖੀ ਕੇ ਚੰਦਰਸ਼ੇਖਰ ਰਾਓ ਦੀ ਹਾਲਤ ਹੋਰ ਵਿਗੜ ਗਈ ਹੈ ਉਹਨਾਂ ਨੂੰ ਤੁਰੰਤ ਭੋਜਨ ਦਿੱਤੇ ਜਾਣ ਦੀ ਲੋੜ ਹੈ। ਇੱਕ ਮੈਡੀਕਲ ਬੁਲੇਟਿਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਨਿਜਾਮ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਨ ਆਈ ਐਮ ਐਸ ਦੇ ਡਾਕਟਰਾਂ ਨੇ ਦੱਸਿਆ ਕਿ ਵੱਖਰੇ ਤੇਲੰਗਾਨਾ ਰਾਜ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਚੱਲ ਰਹੇ 55 ਸਾਲਾ ਰਾਓ ਵੱਲੋਂ

Read More..

ਰੇਲਵੇ ਦੀ ਆਮਦਨ ਵਿੱਚ ਪੌਣੇ 9 ਫੀਸਦੀ ਵਾਧਾ

ਨਵੀਂ ਦਿੱਲੀ, 9 ਦਸੰਬਰ – ਭਾਰਤੀ ਰੇਲਵੇ ਵੱਲੋਂ ਚਾਲੂ ਮਾਲੀ ਸਾਲ ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ਦੌਰਾਨ ਆਪਣੀ ਆਮਦਨ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਪਹਿਲੀ ਅਪ੍ਰੈਲ ਤੋਂ 30 ਨਵੰਬਰ ਤੱਕ ਰੇਲਵੇ ਨੇ 55 ਹਜ਼ਾਰ 586 ਕਰੋੜ ਰੁਪਏ ਦੀ ਕਮਾਈ ਕੀਤੀ ਜੋ ਕਿ ਪਿਛਲੇ ਮਾਲੀ ਸਾਲ ਦੇ ਇਸੇ ਸਮੇਂ ਦੌਰਾਨ ਹੋਈ ਆਮਦਨ ਨਾਲੋਂ 8.74 ਫੀਸਦੀ ਜ਼ਿਆਦਾ ਹੈ। ਪਿਛਲੇ ਸਾਲ ਪਹਿਲੀ ਅਪ੍ਰੈਲ ਤੋਂ 30 ਨਵੰਬਰ ਤੱਕ ਰੇਲਵੇ ਨੇ 51 ਹਜ਼ਾਰ 117 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਚਾਲੂ ਮਾਲੀ ਸਾਲ ਦੇ ਹੁਣ ਤੱਕ ਦੇ ਸਮੇਂ ਦੌਰਾਨ ਮਾਲ ਭਾੜੇ ਤੋਂ ਰੇਲ ਮਹਿਕਮੇ ਨੂੰ 34 ਹਜ਼ਾਰ 395 ਕਰੋੜ ਰੁਪਏ ਦੀ ਆਮਦਨ ਹੋਈ ਹੈ

Read More..

ਦੂਰਦਰਸ਼ਨ ਨੂੰ ਡਿਜੀਟਲ ਬਣਾਉਣ ਦੇ 1209 ਕਰੋੜ ਖਰਚੇ ਜਾਣਗੇ-ਸੋਨੀ

ਨਵੀਂ ਦਿੱਲੀ, 9 ਦਸੰਬਰ – ਲੋਕ ਸਭਾ ਵਿੱਚ ਸਵਾਲਾਂ ਦਾ ਜਵਾਬ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀਮਤੀ ਅੰਬਿਕਾ ਸੋਨੀ ਨੇ ਅੱਜ ਐਲਾਨ ਕੀਤਾ ਕਿ ਦੂਰਦਰਸ਼ਨ ਨੂੰ ਡਿਜੀਟਲ ਕਰਨ ਉਪਰ 11ਵੀਂ ਪੰਜ ਸਾਲਾ ਯੋਜਨਾ ਦੌਰਾਨ ਰੱਖੇ ਗਏ 1 ਹਜ਼ਾਰ 369 ਕਰੋੜ ਰੁਪਏ ਵਿਚੋਂ ਇੱਕ ਹਜ਼ਾਰ 209 ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਰਕਮ ਦੂਰਦਰਸ਼ਨ ਦੇ ਮੌਜੂਦਾ ਢਾਂਚੇ ਦੇ ਆਧੁਨਿਕੀਕਰਨ, ਦੂਰਦਰਸ਼ਨ ਕੇਂਦਰਾਂ ਦੇ ਸਟੂਡੀਓਜ਼ ਨੂੰ ਡਿਜੀਟਲ ਕਰਨ, ਪੁਰਾਣਿਆਂ ਨੂੰ ਬਦਲ ਕੇ ਨਵੇਂ ਸਟੂਡੀਓਜ਼ ਬਣਾਉਣ, ਨਵੇਂ ਡਿਜੀਟਲ ਟਰਾਂਸਮੀਟਰ ਲਗਾਉਣ ਅਤੇ ਉਪਗ੍ਰਹਿ ਪ੍ਰਸਾਰਣ ਨੂੰ ਮਜ਼ਬੂਤਕਰਨ ਲਈ ਸਾਜ਼ੋ ਸਮਾਨ ਖਰੀਦਣ ਉਤੇ ਖਰਚੀ ਜਾਵੇਗੀ। ਸ਼੍ਰੀਮਤੀ ਸੋਨੀ ਨੇ ਲੋਕ ਸਭਾ ਵਿੱਚ

Read More..

ਮੈਂ ਪਾਇਲਟ ਤੇ ਕੋਈ ਦਬਾਅ ਨਹੀਂ ਪਾਇਆ: ਰਾਹੁਲ

ਲਖਨਊ, 8 ਦਸੰਬਰ – ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਸੀਤਾਪੁਰ ਵਿੱਚ ਖਰਾਬ ਰੌਸ਼ਨੀ ਦੇ ਬਾਵਜੂਦ ਪਾਇਲਟ ਤੇ ਦਬਾਅ ਪਾ ਕੇ ਹੈਲੀਕਾਪਟਰ ਉਤਰਵਾਉਣ ਸਬੰਧੀ ਖਬਰਾਂ ਨੂੰ ਬੇਬੁਨਿਆਦ ਦਸਦਿਆਂ ਕਿਹਾ ਕਿ ਨਾ ਤਾਂ ਨਿਯਮਾਂ ਦੀ ਅਣਦੇਖੀ ਕੀਤੀ ਗਈ ਅਤੇ ਨਾ ਹੀ ਮੈਂ ਪਾਇਲਟ ਤੇ ਕੋਈ ਦਬਾਅ ਪਾਇਆ। ਉਤਰ ਪ੍ਰਦੇਸ਼ ਦੇ ਦੋ ਦਿਨਾਂ ਦੌਰੇ ਦੇ ਦੂਜੇ ਦਿਨ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮਂ ਕਦੇ ਕਿਸੇ ਵੀ ਤਰ੍ਹਾਂ ਸੁਰੱਖਿਆ ਨਿਯਮਾਂ ਵਿੱਚ ਦਖਲਅੰਦਾਜੀ ਨਹੀਂ ਕੀਤੀ ਹੈ ਅਤੇ ਇਸ ਗੱਲ ਦੀ ਤਸਦੀਕ ਮੇਰੀ ਸੁਰੱਖਿਆ ਵਿੱਚ ਲੱਗੇ ਐਸ ਪੀ ਜੀ ਅਧਿਕਾਰੀਆਂ ਤੋਂ ਵੀ ਕੀਤੀ ਜਾ ਸਕਦੀ ਹੈ।

Read More..

;

side add




     
  HOME | ABOUT US | CONTACT US | ADVERTISING | INDIA NEWS |AUSTRALIA NEWS |WORLD NEWS | ARTICLES | EDITORIALS |  
  All rights are Reserved © 2006 - 2009, Punjab Express www.punjabexpress.com.au
GF 14, 69 Holbeche Road, Arndell Park NSW 2148
PH: 02 8814 8668, FAX: 02 8814 8810
Design and Development :www.ezyupdate.com.au