ਵੈਸੇ ਤਾਂ ਪੂਰੇ ਭਾਰਤ ਵਿਚੋਂ ਲੋਕ ਯੂਰਪ,ਕਨੇਡਾ,ਅਮਰੀਕਾ,ਇੰਗਲੈਂਡ ਆਸਟਰੇਲੀਆ,ਨਿਊਜੀਲੈਂਡ ਜਾਂ ਹੋਰ ਅਰਬ ਦੇਸਾਂ ਵਿਚ ਪੈਸਾ ਕਮਾਉਣ ਲਈ ਗਏ ਹਨ !ਪਰੰਤੂ ਸੂਬਾ ਪੰਜਾਬ ਦੇ ਵਿਚੋਂ ਹੀ ਜਿਆਦਾਤਰ ਬਾਹਰ ਵਿਦੇਸਾਂ ਵਿਚ ਦਾਖਲ ਹੁੰਦਾ ਹੈ ਤੇ ਕੋਈ ਡੌਂਕੀ ਲਗਾ ਕੇ ਪਹੁੰਚ ਰਿਹਾ ਹੈ।ਅੱਜ ਕੱਲ ਦੇ ਹਾਲਾਤ ਵਿਦੇਸਾਂ ਦੇ ਇੰਨੇ ਕੁ ਖਰਾਬ ਹੋ ਚੁਕੇ ਹਨ ਕਿ ਅਸੀਂ ਸੋਚ ਵੀ ਨਹੀਂ ਸਕਦੇ।ਜਿੰਨੀ ਮੋਟੀ ਰਕਮ ਲਗਾ ਕੇ ਨੌਜਵਾਨਾਂ ਦੇ ਮਾਪੇ ਨੌਜਵਾਨਾਂ ਨੂੰ ਜਾਇਜ ਨਜਾਇਜ ਤੌਰ ਤੇ ਬਾਹਰ ਭੇਜ ਰਹੇ ਹਨ।ਫਿਰ ਕਈ ਵਾਰ ਤਾਂ ਨਜਾਇਜ ਤੌਰ ਤੇ ਬਾਹਰ ਗਿਆ ਨੌਜਵਾਨ ਪੁਲੀਸ ਦੇ ਅੜਿੱਕੇ ਆ ਜਾਂਦਾ ਹੈ ਤਾਂ ਪੁਲੀਸ ਵਲੌਂ ਜਦੋਂ ਉਸ ਕੋਲੋਂ ਪੁੱਛਿਆ ਜਾਂਦਾ ਹੈ ਕਿ ਕਿੰਨੇ ਪੈਸੋ ਲਗਾ ਕੇ ਤੂੰ ਸਾਡੇ ਦੇਸ ਵਿਚ ਦਾਖਲ ਹੋਇਆਂ ਹੈ।ਉਸ ਨੌਜਵਾਨ ਵਲੌਂ ਦੱਸੀ ਰਕਮ ਸੁਣ ਕੇ ਉਹ ਪੁਲੀਸ ਅਫਸਰ ਇਕ ਵਾਰ ਤਾਂ ਚਕਰਾ ਜਾਂਦਾ ਹੈ ਕਿ ਤੂੰ ਇੰਨੀ ਰਕਮ ਕਿਸ ਤਰਾਂ ਤੇ ਕਦੋਂ ਪੂਰੀ ਕਰੇਂਗਾ।ਫਿਰ ਜਦੋਂ ਨੌਜਵਾਨ ਆਪਣੀ ਡੌਂਕੀ ਦੀ ਦਾਸਤਾਨ ਉਸ ਅਫਸਰ
ਨੂੰ ਸੁਣਾਉਂਦਾ ਹੈ ਤਾਂ ਉਸ ਅਫਸਰ ਦੀਆਂ ਅੱਖਾਂ ਟੱਡੀਆਂ ਹੀ ਰਹਿ ਜਾਂਦੀਆਂ ਹਨ !
ਫਿਰ ਇਕ ਆਮ ਕਹਾਵਤ ਹੈ ਕਿ ਜਨਾਨੀ ਦਾ ਦੂਜਾ ਜਨਮ ਉਸ ਟਾਈਮ ਹੁੰਦਾ ਹੈ ਜਦੋੰਂ ਉਹ ਬੱਚੇ ਨੂੰ ਜਨਮ ਦਿੰਦੀ ਹੈ ਤੇ ਬੰਦੇ ਦਾ ਦੂਜਾ ਜਨਮ ਉਸ ਟਾਈਮ ਹੁੰਦਾ ਹੈ ਜਦੋਂ ਉਹ ਡੌਂਕੀ ਲਗਾ ਕੇ ਆਪਣੇ ਦੇਸ ਤੋਂ ਸੱਤ ਸਮੁੰਦਰ ਪਾਰ ਇਕ ਕਿਸਮ ਦਾ ਤੁਰ ਕੇ ਹੀ ਪਹੁੰਚ ਜਾਂਦਾ ਹੈ !ਬਾਹਰ ਪਹੁੰਚਣਾ ਹੀ ਉਸ ਲਈ ਖੁਸੀ ਵਾਲੀ ਗੱਲ ਹੈ !
ਫਿਰ ਅੱਜ ਕੱਲ ਦੇ ਹਾਲਾਤਾਂ ਮੁਤਾਬਿਕ ਭਾਰਤ ਵਿਚ ਜਿਨਾ ਲੋਕਾਂ ਕੋਲ ਪੈਸਾ ਹੈ ਉਸ ਮੁਕਾਬਲੇ ਬਾਹਰ ਵਾਲੇ ਤਾਂ ਜੀਰੋ ਹਨ !ਫਿਰ ਬਾਹਰ ਪਹੁੰਚ ਕੇ ਪਹਿਲਾਂ ਤਾਂ ਰਹਿਣ ਦੀ ਫਿਕਰ,ਘਰ ਦੇ
ਕਿਰਾੲ ੇਦੀ ਫਿਕਰ,ਬੱਸ ਦੀ ਟਿਕਟ ਦੀ ਫਿਕਰ,ਫਿਰ ਖਰਚ ਪੂਰਾ ਕਰਨ ਲਈ ਕੰਮ ਦੀ ਫਿਕਰ,ਭਾਂਵੇਂ ਅਸੀਂ ਅਪਣੇ ਦੇਸ ਵਿਚ ਕਦੇ ਕੰਮ ਨੂੰ ਹੱਥ ਤੱਕ ਨਾ ਲਾਇਆ ਹੋਵੇ !ਇੰਡੀਆ ਵਿਚ ਸਾਨੂੰ ਜੇਕਰ ਘਰ ਦੇ ਸਵੇਰੇ ਉਠੱਣ ਨੂੰ ਕਹਿੰਦੇ ਹਨ ਤਾਂ ਅਸੀਂ ਹੋਰ ਰਜਾਈ ਘੁੱਟ ਲੈਂਦੇ ਹਾਂ ਘਰਦਿਆਂ ਦਾ ਗੱਲ ਸੁਣੀ ਅਣਸੁਣੀ ਕਰ ਕੇ ਅਸੀਂ ਫਿਰ ਸੌਂਣ ਦੀ ਕਰਦੇ ਹਾਂ ! ਸਾਨੂੰ ਉਠੱਣ ਤੋਂ ਪਹਿਲਾਂ ਚਾਹ ਤੇ ਨਾਸਤਾ ਤਿਆਰ ਚਾਹਿਦਾ ਹੈ !ਪਰਦੇਸਾਂ ਵਿਚ ਇਸ ਦੇ ਉਲਟ ਕੰਮ ਹੁੰਦਾ ਹੈ !ਕੋਈ ਸੁੱਤੇ ਨੂੰ ਉਠਾਉਂਦਾ ਨਹੀਂ !ਫਿਕਰ ਇੰਨਾ ਹੁੰਦਾ ਹੈ ਕਿ ਆਪ ਹੀ ਉ¤ਠਣਾ ਪੈਂਦਾ ਹੈ !ਫਿਰ ਉ¤ਠ ਕੇ ਚਾਹ ਬਣਾਉਣੀਹ ਹੈ ਤੇ ਰਹੀ ਰੋਟੀ ਦੀ ਗੱਲ ;ਦਾਲ ਫੁਲਕਾ ਘਰ ਤਾਂ ਅਸੀਂ ਗਰਮ ਗਰਮ ਬਹੁਤ ਮਜੇ ਨਾਲ ਖਾਂਦੇ ਹਾਂ ਤੇ ਪਰ ਬਾਹਰ ਸਵੇਰੇ ਰੋਟੀ ਕੰਮ ਤੇ ਲਿਜਾਣ ਵਾਲੀ ਰਾਤ ਨੂੰ ਹੀ ਬੰਨ੍ਹ ਕੇ ਰੱਖ ਲੈਂਦੇ ਹਾਂ ਜਿਹੜੀ ਅਗਲੇ ਦਿਨ ਦੁਪਹਿਰ ਨੂੰ ਖਾਣੀ ਹੁੰਦੀ ਹੈ !ਫਿਰ ਜਦੋਂਉਹ ਰੋਟੀ ਅਸੀਂ ਖਾਣ ਲੱਗਦੇ ਹਾਂ ਤਾਂ ਰੋਟੀ ਦੀ ਗਰਾਈ ਵਿਚੋਂ ਦਾਲ ਕੌਲੀ ਵਿਚ ਰਹਿ ਜਾਂਦੀ ਹੈ ਤੇ ਰੋਟੀ ਟੁੱਟੀ ਹੱਥ ਰਹਿ ਜਾਂਦੀ ਹੈ !ਫਿਰ ਉਸ ਟਾਈਮ ਘਰ ਮਾਂ ਦੀਆਂ ਪੱਕੀਆਂ ਯਾਦ ਆਉਂਦੀਆਂ ਹਨ ! ਫਿਰ ਕਹਿੰਦੇ ਹਨ ਕਿ ਸਾਡੇ ਨਾਲੋਂ ਤਾਂ ਸਾਡੇ ਘਰ ਰੱਖੇ ਭਈਏ ਚੰਗੇ ਜਿਹੜੇ ਘਰ ਆ ਕੇ ਕਹਿੰਦੇ ਹਨ ਕੇ ਬੀਬੀ ਜੀ ਰੋਟੀ ਲਾਓ ਤੇ ਬੀਬੀ ਜੀ ਰੋਟੀ ਗਰਮਾ ਗਰਮ ਲਾਹ ਕੇ ਦਿੰਦੇ ਹਨ !ਫਿਰ ਕਹਿੰਦ ਹਨ ਕਿ ਸਾਡੇ ਇੰਡੀਆ ਵਿਚ ਸਾਡੀ ਸਰਦਾਰੀ ਏ ਪਰ ਸਾਡੀ ਜਿੰਦਗੀ ਪਰਦੇਸਾਂ ਵਿਚ ਭਈਆਂ ਨਾਲੋਂ ਵੀ ਮਾੜੀ ਏ।ਇਸ ਦੇ ਨਾਲ ਹੀ ਜਦੋਂ ਥੱਕੇ ਹਾਰੇ ਕੰਮ ਤੋਂ ਵਾਪਸ ਘਰ ਪਹੁੰਚਦੇ ਹਾਂ ਤਾਂ ਰਾਤ ਦੀ ਰੋਟੀ ਤੇ ਸਵੇਰੇ ਨਾਲ ਲਿਜਾਣ ਵਾਲੀ ਰੋਟੀ ਦਾ ਫਿਕਰ ਲੱਗ ਜਾਂਦਾ ਹੈ।ਆਮ ਕਰਕੇ ਪੰਜ ਛੇ ਮੁੰਡਿਆਂ ਤੋਂ ਲੈ ਕੈ ਦਸ ਬਾਰਾਂ ਮੁੰਡੇ ਇਕ ਕਮਰੇ ਵਿਚ ਰਹਿੰਦੇ ਹਨ।ਰਲ ਮਿਲ ਕੇ ਸਾਰੇ ਰੋਟੀ ਟੁੱਕ ਦਾ ਕੰਮ ਕਰ ਲੈਂਦੇ ਹਨ ਤੇ ਜੇਕਰ ਕੋਈ ਘਰ ਆ ਕੇ ਕੰਮ ਨਾ ਕਰੇ ਤਾਂ
ਬਾਕੀ ਦੇ ਕਮਰੇ ਵਾਲੇ ਸਾਥੀ ਅੱਖਾਂ ਕੱਢਣ ਲੱਗ ਪੈਂਦੇ ਹਨ ਕਿ ਉ¤ਠ ਕੇ ਸਾਡੇ ਨਾਲ ਰੋਟੀ ਟੁੱਕ ਦਾ ਕੰਮ ਕਰਵਾ ਤੂੰ ਇੱਥੇ ਭੂਆ ਦੇ ਨਹੀਂ ਆਇਆ।ਫਿਰ ਘਰ ਦੀ ਯਾਦ ਆ ਜਾਂਦੀ ਹੈ ਕਿ ਘਰ ਅਸੀਂ ਭਾਂਵੇਂ ਪਾਣੀ ਦਾ ਗਲਾਸ ਭਰ ਕੇ ਨਾ ਪੀਤਾ ਹੋਵੇ।ਫਿਰ ਕਈ ਤਾਂ ਵਿਚਾਰੇ ਨਵਾਂ ਨਵਾਂ ਵਿਆਹ ਕਰਵਾ ਕੇ ਬਾਹਰ ਨੂੰ ਆ ਜਾਂਦੇ ਹਨ।ਫਿਰ ਘਰ ਵਾਲੀ ਦੀ ਯਾਦ ਸਤਾਉਂਦੀ ਹੈ।ਫਿਰ ਰਜਾਈ ਵਿਚ ਮੂੰਹ ਦੇ ਕੇ ਡੁਸ ਡੁਸ ਕਰਦੇ ਹਨ।
ਅਸੀਂ ਜਿਹੜਾ ਕਰਜਾ ਚੁਕ ਕੇ ਬਾਹਰ ਨੂੰ ਜਾਂਦੇ ਹਾਂ ਤੇ ਸਾਨੂੰ ਉਹ ਕਰਜਾ ਲਾਹੁਣ ਦੀ ਫਿਕਰ ਹੋ ਜਾਂਦੀ ਹੈ। ਬਾਹਰ ਦੇ ਅੱਜ ਕੱਲ ਹਾਲਾਤ ਇੰਨੇ ਮਾੜੇ ਹਨ ਕਿ ਕਰਜਾ ਤਾਂ ਅਸੀਂ ਕੀ ਵਾਪਸ ਕਰਨਾ ਵਿਆਜ ਵੀ ਮੋੜਣਾ ਔਖਾ ਹੋ ਜਾਂਦਾ ਹੈ।ਫਿਰ ਜਿਹੜੀ ਨਸ਼ਿਆਂ ਦੀ ਲੱਤ ਸਾਨੂੰ ਆਪਣੇ ਦੇਸ਼ ਤੋਂ ਲੱਗੀ ਹੁੰਦੀ ਹੈ ਭਲਾ ਉਹ ਲੱਤ ਕਿੱਥੇ ਹੱਟਦੀ। ਫਿਰ ਇਹ ਲੱਤ ਵਿਦੇਸ਼ਾਂ ਵਿਚ ਕਈ ਵਾਰ ਪੈਸੇ ਦੀ ਘਾਟ ਹੋਣ ਕਰਕੇ ਮੰਗਣਲਈ ਜਾਂ ਫਿਰ ਚੋਰੀ ਲਈ ਮਜਬੂਰ ਕਰ ਦਿੰਦੀ ਹੈ
ਫਿਰ ਕਈ ਵਾਰ ਕਮਰੇ ਦੀ ਸਹੂਲਤ ਨਾ ਹੋਣ ਕਰਕੇ ਪੁਲਾਂ ਦੇ ਥੱਲੇ ਸੌਂਦੇ ਹਨ।ਸ਼ਰਾਬ ਨੂੰ ਪੈਸੇ ਖਰਚ ਕਰ ਲੈਂਦੇ ਹਨ।ਰਹਿਣ ਲਈ ਕਿਰਾਇਆ ਨਹੀਂ ਦੇਣਾ ਜਾਂ ਫਿਰ ਬੱਸ,ਟ੍ਰੇਨ ਦੀ ਟਿਕਟ ਨਹੀਂ ਖਰੀਦਣੀ।ਬਗੈਰ ਟਿਕਟ ਤੋਂ ਫੜੇ ਜਾਣ ਤੇ ਭਾਂਵੇਂ ਅੰਦਰ ਰਹਿਣਾ ਪਵੇ।ਜਦ ਕਿ ਇਹ ਭੀ ਪਤਾ ਹੁੰਦਾ ਹੈ ਕਿ ਟਿਕਟ ਅੱਧੇ ਯੂਰਪ ਦੇ ਪੇਪਰ ਹਨ।
ਹੁਣ ਜਰਾ ਇਹ ਸੋਚੋ ਆਪਣੇ ਦੇਸ਼ ਦੀ ਜਿੰਦਗੀ ਚੰਗੀ ਹੈ ਜਾਂ ਫਿਰ ਬਾਹਰਲੇ ਦੇਸ਼ ਦੀ ਜਿੰਦਗੀ !ਹੁਣ ਤੁਸੀਂ ਖੁਦ ਸੋਚਣਾ ਕਿ ਅਸੀਂ ਘਰ ਠੀਕ ਹਾਂ ਜਾਂ ਫਿਰ ਨਰਕ(ਵਿਦੇਸ਼)ਨੂੰ ਹੀ ਜਾਣਾ ਹੈ !
ਤੇਜਪਾਲ ਸਿੰਘ ਪੱਤਰਕਾਰ ਪੁਰਤਗਾਲ



