August 7, 2009

ਲੋਕਾਂ ਨੂੰ ਆਪਣੇ ਅੰਦਰ ਲੁਕੇ ਸੰਗੀਤ ਨਾਲ ਜੋੜ ਕੇ ਮਸਤ ਕਰਦਾ ਹੈ ਲੋਕ ਸੰਗੀਤ

ਲੋਕ ਸੰਗੀਤ ਫਿਲਮਾਂ ਵਿੱਚ ਜਦੋਂ ਵੀ ਆਇਆ ਹੈ ਕਾਮਯਾਬ ਰਿਹਾ ਹੈ। ਲੋਕ ਸੰਗੀਤ ਨਦੀ ਦੇ ਪਾਣੀ ਨਾਲ ਤਰਾਸ਼ਿਆ ਹੋਇਆ ਉਹ ਪੱਥਰ ਹੈ ਜਿਸਦੇ ਕਿਨਾਰੇ ਘਸ ਗਏ ਹਨ ਅਤੇ ਉਹ ਇੰਨਾ ਚਿਕਨਾ ਹੋ ਗਿਆ ਹੈ ਕਿ ਉਸ ਨੂੰ ਛੂਹਣ ਨਾਲ ਸਿਰਫ ਅਤੇ ਸਿਰਫ ਸੁੱਖ ਹੀ ਮਿਲਦਾ ਹੈ। ਇਹ ਤਾਂ ਸਦੀਆਂ ਤੋਂ ਚਲਦੀ ਆਈ ਰਵਾਇਤ ਹੈ। ਇਸ ਨੂੰ ਕਿਸੇ ਨੇ ਬਣਾਇਆ ਨਹੀਂ ਹੈ ਬਲਕਿ ਇਸ ਨੂੰ ਕੁਦਰਤ ਨੇ ਤਰਾਸ਼ਿਆ ਹੈ। ਦਰਅਸਲ ਜੋ ਗੱਲਾਂ ਲੋਕ ਸੰਗੀਤ ਵਿੱਚ ਚੰਗੀਆਂ ਸਨ ਉਹ ਪੀੜੀ ਦਰ ਪੀੜੀ ਵੱਜਦੀਆਂ ਚਲੀਆਂ ਗਈਆਂ ਅਤੇ ਬੇਮਾਨੀ ਚੀਜਾਂ ਹੌਲੀ ਹੌਲੀ ਖਤਮ ਹੁੰਦੀਆਂ ਗਈਆਂ। ਇਸ ਲਈ ਇਸਦਾ ਰੂਪ ਹੋਰ ਨਿਖਰਦਾ ਗਿਆ। ਇਹੋ ਕਾਰਣ ਹੈ ਕਿ ਇਹ ਸੰਗੀਤ ਇੰਨਾ ਸਰਲ ਅਤੇ ਸਹਿਜ ਹੈ ਕਿ ਸਾਰਿਆਂ ਨੂੰ ਪਸੰਦ ਆਉਂਦਾ ਹੈ। ਇਸ ਦਾ ਪ੍ਰਯੋਗ ਜਿਸ ਵੀ ਸੰਗੀਤ ਦੇ ਨਾਲ ਕੀਤਾ ਗਿਆ, ਹਮੇਸ਼ਾ ਹਿੱਟ ਹੀ ਰਿਹਾ ਹੈ।

ਜਦੋਂ ਇਸ ਦੇ ਨਾਲ ਫਿਊਜਨ ਦਾ ਪ੍ਰਯੋਗ ਕੀਤਾ ਗਿਆਂ ਤਾਂ ਇਸ ਵਿੱਚ ਰਵਾਇਤੀ ਢੰਗ ਨਾਲ ਨਵਾਂਪਣ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਦੇ ਨਾਲ ਪ੍ਰਯੋਗ ਕਰਨ ਵਾਲੇ ਲੋਕਾਂ ਨੇ ਇਸ ਦੇ ਮੂਲ ਸਰੂਪ ਨੂੰ ਬਦਲੇ ਬਿਨਾਂ ਇਸ ਤੇ ਨਵੀਂ ਪਰਤ ਚੜਾਉਣ ਦਾ ਕੰਮ ਕੀਤਾ ਹੈ। ਇਸ ਦੀ ਖਾਸੀਅਤ ਇਹੀ ਹੈ ਕਿ ਇਹ ਸੰਗੀਤ ਨਵੀਂ ਪੀੜ੍ਹੀ ਦੇ ਅਨੁਸਾਰ ਨਵਾਂ ਬਣ ਗਿਆ ਹੈ। ਜੋ ਲੋਕ ਇਸ ਨੂੰ ਨਵੇਂ ਰੂਪ ਵਿੱਚ ਪ੍ਰਯੋਗ ਕਰ ਰਹੇ ਹਨ ਉਹ ਲੋਕ ਸੰਗੀਤ ਨੂੰ ਜਿਊਂਦਾ ਰੱਖਣ ਦੀ ਭਾਵਨਾ ਨਾਲ ਹੀ ਅਜਿਹਾ ਕਰ ਰਹੇ ਹਨ। ਉਹ ਇਸ ਨੂੰ ਬੇਲੋੜਾ ਨਹੀਂ ਕਰਨਾ ਚਾਹੁੰਦੇ। ਲੋਕ ਸੰਗੀਤ ਲੋਕਾਂ ਦਾ ਸੰਗੀਤ ਹੈ ਅਤੇ ਉਹ ਇਸ ਨੂੰ ਆਪਣੀ ਆਪਣੀ ਤਰ੍ਹਾਂ ਗਾਉਂਦੇ ਹਨ।
ਦਰਅਸਲ ਇਹ ਸਵਾਲ ਕਲਾ ਅਤੇ ਭਾਸ਼ਾ ਲਈ ਵੀ ਉਠਦਾ ਹੈ ਕਿ ਇਸ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ। ਪਰ ਭਾਸ਼ਾ ਜੇਕਰ ਅੜ ਜਾਵੇਗੀ ਤਾਂ ਸੜ ਜਾਵੇਗੀ। ਉਸ ਵਿੱਚ ਲਗਾਤਾਰ ਬਦਲਾਓ ਆਉਣਾ ਚਾਹੀਦਾ ਹੈ। ਸਮਾਜ, ਪਹਿਨਾਵਾ, ਵਿਚਾਰ ਸਭ ਕੁੱਝ ਤਾਂ ਬਦਲ ਰਿਹਾ ਹੈ ਤਾਂ ਲੋਕਾ ਦਾ ਸੰਗੀਤ ਮਤਲਬ ਲੋਕ ਸੰਗੀਤ ਵੀ ਬਦਲੇ ਤਾਂ ਹਰਜ ਕੀ ਹੈ। ਬਾਕੀ ਚੀਜਾਂ ਨੂੰ ਵੀ ਅਸੀਂ ਬਦਲਦੇ ਹੋਏ ਸਵੀਕਾਰ ਰਹੇ ਹਨ ਤਾਂ ਇਸ ਸੰਗੀਤ ਨੂੰ ਵੀ ਕਰਨਾ ਹੀ ਚਾਹੀਦਾ ਹੈ। ਹਰ ਸੰਵੇਦਨਸ਼ੀਲ ਅਤੇ ਸਮਝਦਾਰ ਵਿਅਕਤੀ ਲੋਕ ਸੰਗੀਤ ਦੇ ਮੂਲ ਸਰੂਪ ਤੇ ਇੱਕ ਨਵਾਂ ਰੰਗ ਚੜਾਉਂਦਾ ਹੈ ਨਾ ਕਿ ਉਸ ਨੂੰ ਪੂਰੀ ਤਰ੍ਹਾਂ ਬਦਲਦਾ ਹੈ। ਕੁਮਾਰ ਗੰਧਰਵ ਨੇ ਜਦੋਂ ‘ਖਿਆਲ’ ਗਾਉਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਦੀ ਆਲੋਚਨਾ ਹੋਈ। ਲੋਕਾਂ ਨੇ ਕਿਹਾ ਕਿ ਉਹ ਇਸਦੀ ਵਿਆਕਰਣ ਗਲਤ ਕਰ ਰਹੇ ਹਨ। ਪਰ ਅੱਜ ਉਨ੍ਹਾਂ ਦੀ ਅਹਿਮੀਅਤ ਲੋਕਾਂ ਨੂੰ ਸਮਝ ਆ ਗਈ ਹੈ। ਉਹ ਸਵੀਕਾਰ ਕਰਨ ਲੱਗੇ ਹਨ ਕਿ ਬਦਲਾਅ ਤਾਂ ਸੁਭਾਵਿਕ ਪ੍ਰਕ੍ਰਿਆ ਹੈ ਇਸ ਨੂੰ ਰੋਕਿਆ ਨਹੀਂ ਜਾ ਸਕਦਾ।
ਰਾਜਸਥਾਨ ਦੇ ਮਰੁਸਥਲ ਤੋਂ ਲੈ ਕੇ ਕਸ਼ਮੀਰ ਦੇ ਪਹਾੜਾਂ ਤੱਕ ਵਿੱਚ ਲੋਕ ਸੰਗੀਤ ਵਸਿਆ ਹੋਇਆ ਹੈ। ਜੋ ਸੰਗੀਤ ਅੱਜ ਅਸੀਂ ਸੁਣ ਰਹੇ ਹਾਂ, ਉਹ ਕੱਲ ਦਾ ਲੋਕ ਸੰਗੀਤ ਹੋਵੇਗਾ। ਪਹਿਲਾਂ ਜਦੋਂ ਫਸਲ ਕੱਟਦੀ ਸੀ ਤਾਂ ਲੋਕ ਗਾਉਂਦੇ ਸਨ ਅਤੇ ਅੱਜ ਜਦੋਂ ਇਮਤਿਾਨ ਵਿੱਚ ਕੋਈ ਪਾਸ ਹੁੰਦਾ ਹੈ ਤਾਂ ਲੋਕ ਗਾਉਂਦੇ ਹਨ। ਗਾਣਾ ਖਤਮ ਨਹੀਂ ਹੋਇਆ ਪਰ ਇਸਦੇ ਕਾਰਣ ਬਦਲ ਗਏ ਹਨ। ਸਾਲਾਂ ਤੋਂ ਚਲੇ ਆ ਰਹੇ ਲੋਕ ਗੀਤਾਂ ਨੂੰ ਲੋਕ ਜਿੰਨਾ ਯਾਦ ਰੱਖ ਸਕੇ, ਉਹ ਸਾਡੀ ਸਮਰਿਧ ਸੰਪਦਾ ਦੇ ਰੂਪ ਵਿੱਚ ਸਾਡੇ ਕੋਲ ਹੈ ਅਤੇ ਇਸ ਨੂੰ ਸੁਰੱਖਿਅਤ ਰੱਖਣਾ ਸਾਡਾ ਫਰਜ ਹੈ। ਨਾਲ ਹੀ ਇਸ ਸੰਗੀਤ ਤੋਂ ਨੌਜਵਾਨ ਪੀੜੀ ਨੂੰ ਜਾਣੂੰ ਕਰਾਉਣਾ ਵੀ ਸਾਡਾ ਫਰਜ ਹੈ। ਇਨ੍ਹਾਂ ਚੀਜਾਂ ਨੂੰ ਨੌਜਵਾਨ ਵੀ ਬਹੁਤ ਪਸੰਦ ਕਰਦੇ ਹਨ। ਘੱਟ ਹੀ ਲੋਕ ਜਾਣਦੇ ਹੋਣਗੇ ਕਿ ‘ਠੰਡਾ ਮਤਲਬ ਕੋਕਾਕੋਲਾ’ ਵੀ ਕੁਮਾਓਂਨੀ ਭਾਸ਼ਾ ਦੇ ਲੋਕਗੀਤ ‘ਬੇਡੁਬਾਕੋ’ ਤੋਂ ਪ੍ਰੇਰਿਤ ਹੈ। ‘ਠੰਡਾ…’ ਨੂੰ ਮਿਲੀ ਕਾਮਯਾਬੀ ਕਿਸੇ ਤੋਂ ਲੁਕੀ ਨਹੀਂ ਹੈ। ‘ਸੰਈਆਂ ਛੇੜ ਦੇਵੇ’ ਵੀ ਲੋਕਗੀਤ ਤੋਂ ਹੀ ਪ੍ਰੇਰਿਤ ਸੀ। ਇਹ ਇੱਕ ਪ੍ਰਯੋਗ ਸੀ, ਜੋ ਇੰਨਾ ਸਫਲ ਰਿਹਾ ਕਿ ਨੌਜਵਾਨ ਇਸ ਗੀਤ ਤੇ ਡਿਸਕੋ ਵਿੱਚ ਵੀ ਥਿਰਕੇ। ਦਰਅਸਲ ਲੋਕ ਸੰਗੀਤ ਹਰ ਵਿਅਕਤੀ ਦੇ ਅਵਚੇਤਨ ਵਿੱਚ ਲੁਕਿਆ ਹੈ, ਇਸ ਲਈ ਬਾਹਰ ਕਿਤੇ ਸੁਣਨ ਤੇ ਉਹ ਉਸਦੇ ਪ੍ਰਤੀ ਆਕਰਸ਼ਿਤ ਹੁੰਦਾ ਹੈ। ਇਹ ਲੋਕਾਂ ਨੂੰ ਧੜਕਣਾਂ ਨਾਲ ਜੋੜਦਾ ਹੈ।
ਫਿਲਮ ਇੱਕ ਮਾਧਿਅਮ ਹੈ ਜਿਸਦੇ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਖੁਦ ਦੇ ਸੰਗੀਤ ਨਾਲ ਜੋੜਨ ਦੀ ਕੋਸ਼ਿਸ਼ ਹਮੇਸ਼ਾ ਤੋਂ ਹੁੰਦੀ ਆਈ ਹੈ। ਹਿੰਦੀ ਸਿਨੇਮਾ ਨੂੰ ਲੋਕ ਸੰਗੀਤ ਨਾਲ ਜੋੜਨ ਵਿੱਚ ਨੌਸ਼ਾਦ ਅਲੀ, ਸ਼ਮਸ਼ਾਦ ਬੇਗਮ, ਨੂਰਜਹਾਂ, ਗੁਲਾਮ ਹੈਦਰ ਵਰਗੇ ਕਲਾਕਾਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ‘ਚਲਤ ਮੁਸਾਫਿਰ ਮੋਹ ਲਿਓ ਰੇ’ ਮਦਰ ਇੰਡੀਆ ਦੇ ਗੀਤ ‘ਗਾਡੀ ਵਾਲੇ ਗਾਡੀ ਧੀਰੇ ਹਾਂਕ ਰੇ’ ਅਤੇ ਫਸਲ ਕੱਟਣ ਦੌਰਾਨ ਹੀ ਗਾਇਆ ਗਿਆ ਗਾਣਾ ‘ਦੁੱਖ ਭਰੇ ਦਿਨ ਬੀਤੇ ਰੇ ਭਈਆ’ਲੋਕ ਗੀਤਾਂ ਦੀ ਹੀ ਕੜੀ ਹਨ। ਐਸ.ਡੀ. ਬਰਮਨ ਦੇ ਸੰਗੀਤ ਤੇ ਬੰਗਾਲੀ ਸੰਗੀਤ ਦਾ ਪ੍ਰਭਾਵ ਸਾਫ ਝਲਕਦਾ ਹੈ। ਉਮਦਾ ਸੰਗੀਤਕਾਰ ਏ.ਆਰ. ਰਹਿਮਾਨ. ਵੀ ਆਪਣੇ ਗੀਤਾਂ ਵਿੱਚ ਲੋਕ ਸੰਗੀਤ ਦਾ ਇਸਤੇਮਾਲ ਕਰਦੇ ਹਨ। ਉਨ੍ਹਾਂ ਦੇ ਸੰਗੀਤ ਤੇ ਕਰਨਾਟਕ ਸੰਗੀਤ ਦਾ ਪ੍ਰਭਾਵ ਸਾਫ ਦਿਖਦਾ ਹੈ। ਫਿਲਮ ਸੰਗੀਤ ਅਤੇ ਲੋਕ ਸੰਗੀਤ ਇੱਕ ਦੂਜੇ ਦੇ ਪੂਰਕ ਹਨ ਅਤੇ ਫਿਲਮਾਂ ਰਾਹੀਂ ਅਸੀਂ ਆਪਣੇ ਲੋਕ ਸੰਗੀਤ ਨੂੰ ਜਿਊਂਦਾ ਰੱਖ ਸਕਾਂਗੇ। ਹਿੰਦੀ ਸਿਨੇਮਾ ਨਾਲ ਜੁੜੇ ਲੋਕਾਂ ਨੂੰ ਇਸ ਦਿਸ਼ਾ ਵਿੱਚ ਹੋਰ ਕੰਮ ਕਰਨਾ ਚਾਹੀਦਾ ਹੈ।

September 2010
M T W T F S S
« Feb    
 12345
6789101112
13141516171819
20212223242526
27282930  
 


     
  HOME | ABOUT US | CONTACT US | ADVERTISING | INDIA NEWS |AUSTRALIA NEWS |WORLD NEWS | ARTICLES | EDITORIALS |  
  All rights are Reserved © 2006 - 2009, Punjab Express www.punjabexpress.com.au
GF 14, 69 Holbeche Road, Arndell Park NSW 2148
PH: 02 8814 8668, FAX: 02 8814 8810
Design and Development :www.ezyupdate.com.au