ਵਾਸ਼ਿੰਗਟਨ, 10 ਦਸੰਬਰ – ਸ਼ੱਕੀ ਅੱਤਵਾਦੀਆਂ ਦੇ ਰੂਪ ਵਿੱਚ ਅਮਰੀਕੀ ਨਾਗਰਿਕਾਂ ਦੀ ਲੜੀਵਾਰ ਗ੍ਰਿਫਤਰੀ ਤੇ ਚਿੰਤਾ ਪ੍ਰਗਟ ਕਰਦਿਆਂ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਅੱਤਵਾਦੀਆਂ ਨੂੰ ਜ਼ਿਆਦਾ ਟ੍ਰੇਨਿੰਗ ਅਤੇ ਨਿਰਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਨਾਲ ਲੱਗਦੇ ਸੀਮਾ ਖੇਤਰ ਤੋਂ ਮਿਲਦੇ ਹਨ। ਹਿਲੇਰੀ ਨੇ ਵਿਦੇਸ਼ ਵਿਭਾਗ ਦੇ ਫਾਗੀ ਬਾਟਮ ਦਫਤਰ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਅੱਤਵਾਦੀਆਂ ਨੂੰ ਜ਼ਿਆਦਾਤਰ ਟ੍ਰੇਨਿੰਗ ਅਤੇ ਨਿਰਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਨਾਲ ਲੱਗਦੇ ਸੀਮਾ ਖੇਤਰ ਤੋਂ ਮਿਲਦਾ ਹੈ।
ਦੇਸ਼ ਵਿੱਚ ਵੱਧ ਰਹੇ ਅੱਤਵਾਦੀਆਂ ਦੇ ਕਈ ਮਾਮਲਿਆਂ ਬਾਰੇ ਪੁੱਛੇ ਜਾਣ ਤੇ ਹਿਲੇਰੀ ਨੇ ਕਿਹਾ ਕਿ ਇਹ ਹਮੇਸ਼ਾ ਚਿੰਤਾ ਦਾ ਵਿਸ਼ਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਅੱਤਵਾਦ ਦੇ ਢਾਂਚੇ ਨੂੰ ਉਖਾੜ ਸੁੱਟਣ ਲਈ ਸਾਨੂੰ ਅਫਗਾਨਿਸਤਾਨ ਅਤੇ ਪਾਕਿਸਤਾਨ ਦੋਵਾਂ ਦੇ ਨਾਲ ਹੋਰ ਮਜਬੂਤੀ ਨਾਲ ਕੰਮ ਕਰਨਾ ਹੈ ਜੋ ਲਗਾਤਾਰ ਲੋਕਾਂ ਦੀ ਭਰਤੀ ਅਤੇ ਟ੍ਰੇਨਿੰਗ ਜਾਰੀ ਰੱਖ ਰਹੇ ਹਨ ਅਤੇ ਜੋ ਉਹ ਕਰਨਾ ਚਾਹੁੰਦੇ ਹਨ ਜਿਵੇਂ ਕਿ ਹਾਲ ਵਿੱਚ ਜਾਜੀ ਅਤੇ ਡੇਵਿਡ ਕੋਲਮੈਨ ਹੈਡਲੀ ਦੇ ਮਾਮਲਿਆਂ ਵਿੱਚ ਸਾਮ੍ਹਣੇ ਆਇਆ ਹੈ। ਭਾਰਤ ਅਤੇ ਡੈਨਮਾਰਕ ਵਿੱਚ ਹਮਿਲਆਂ ਦੀ ਯੋਜਨਾ ਤਿਆਰ ਕਰਨ ਦੇ ਦੋਸ਼ ਵਿੱਚ ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਰਿਕ ਹੈਡਲੀ ਨੂੰ ਅਕਤੂਬਰ ਵਿੱਚ ਸ਼ਿਕਾਗੋ ਵਿੱਚ ਐਫ ਬੀ ਆਈ ਨੇ ਗ੍ਰਿਫਤਾਰ ਕੀਤਾ ਸੀ।



