ਮੈਲਬਰਨ, 10 ਦਸੰਬਰ – ਆਸਟ੍ਰੇਲੀਆਈ ਨੌਸੈਨਾ ਨੇ ਹਿੰਦ ਮਹਾਸਾਗਰ ਵਿੱਚ ਆਪਣੇ ਪੱਛਮ ਉ¤ਤਰ ਤੱਟ ਖੇਤਰ ਵਿੱਚ ਨਾਜਾਇਜ ਢੰਗ ਨਾਲ ਘੁੰਮਣ ਵਾਲੀ ਇੱਕ ਕਿਸ਼ਤੀ ਨੂੰ ਫੜਿਆ ਹੈ ਜਿਸ ਵਿੱਚ ਸ਼ਰਣ ਲੈਣ ਦੇ ਇਰਾਦੇ ਨਾਲ ਆਏ 53 ਲੋਕ ਸਵਾਰ ਸਨ। ਰਿਪੋਰਟ ਅਨੁਸਾਰ ਇਸ ਸਾਲ ਆਸਟ੍ਰੇਲੀਆ ਦੇ ਕ੍ਰਿਸਮਸ ਆਈਜਲੈਂਡ ਦੇ ਕੋਲ ਫੜੀ ਗਈ ਇਹ 53 ਵੀਂ ਕਿਸ਼ਤੀ ਹੈ। ਸੀਮਾ ਸੁਰੱਖਿਆ ਕਮਾਂਡ ਦੇ ਅਧੀਨ ਕੰਮ ਕਰਨ ਵਾਲੀ ਗਸ਼ਤੀ ਕਿਸ਼ਤੀ ਨੇ ਨਾਜਾਇਜ ਤਰੀਕੇ ਨਾਲ ਵੜੀ ਇਸ ਕਿਸ਼ਤੀ ਨੂੰ ਬੁੱਧਵਾਰ ਰਾਤ ਫੜਿਆ। ਇਸ ਨੂੰ ਕ੍ਰਿਸਮਸ ਆਈਜਲੈਂਡ ਤੋਂ ਕਰੀਬ 20 ਕਿਲੋਮੀਟਰ ਉ¤ਤਰ ਪੱਛਮ ਵਿੱਚ ਰੋਕਿਆ ਗਿਆ ਹੈ।ਗ੍ਰਹਿ ਮਾਮਲਿਆਂ ਦੇ ਮੰਤਰੀ ਨੇ ਕਿਹਾ ਕਿ ਕਿਸ਼ਤੀ ਵਿੱਚ ਸਵਾਰ ਲੋਕਾਂ ਨੂੰ ਕ੍ਰਿਸਮਸ ਆਈਜਲੈਂਡ ਭੇਜਿਆ ਜਾਵੇਗਾ, ਜਿੱਥੇ ਉਨ੍ਹਾਂ ਦੀ ਸੁਰੱਖਿਆ, ਪਹਿਚਾਣ ਅਤੇ ਸਿਹਤ ਜਾਂਚ ਹੋਵੇਗੀ ਅਤੇ ਉਨ੍ਹਾਂ ਦੇ ਆਉਣ ਦੇ ਕਾਰਣਾਂ ਦੀ ਵੀ ਪੜਤਾਲ ਕੀਤੀ ਜਾਵੇਗੀ।



