December 11, 2009

ਗਹਿਲੋਤ ਮੰਤਰੀ ਮੰਡਲ ਦਾ ਵਿਸਥਾਰ, 4 ਨਵੇਂ ਰਾਜ ਮੰਤਰੀ

ਜੈਪੁਰ, 10 ਦਸੰਬਰ – ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬਹੁਜਨ ਸਮਾਜ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਛੇ ਵਿਚੋਂ ਤਿੰਨ ਵਿਧਾਇਕਾਂ ਰਾਜ ਕੁਮਾਰ ਸ਼ਰਮਾ, ਰਾਜਿੰਦਰ ਸਿੰਘ ਅਤੇ ਮੁਰਾਰੀ ਲਾਲ ਮੀਣਾ ਅਤੇ ਪਹਿਲੀ ਵਾਰ ਜਿੱਤ ਦੇ ਆਏ ਕਾਂਗਰਸ ਦੇ ਬਿਜੇਂਦਰ ਸਿੰਘ ਓਲਾ ਨੂੰ ਆਪਣੇ ਸ਼ਾਸਨ ਦਾ ਇੱਕ ਸਾਲ ਪੂਰਾ ਹੋਣ ਤੋਂ ਕੁਝ ਦਿਨ ਪਹਿਲਾਂ ਆਪਣੇ ਮੰਤਰੀ ਮੰਡਲ ਵਿੱਚ ਸ਼ਾਮਿਲ ਕਰਕੇ ਤੋਹਫਾ ਦਿੱਤਾ। ਰਾਜਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਕਾਰਜਵਾਹਕ ਰਾਜਪਾਲ ਪ੍ਰਭਾਵ ਰਾਓ ਨੇ ਰਾਜ ਕੁਮਾਰ ਸ਼ਰਮਾ, ਰਜਿੰਦਰ ਸਿੰਘ , ਮੁਰਾਰੀ ਲਾਲ ਮੀਣਾ ਅਤੇ ਬਿਜੇਂਦਰ ਸਿੰਘ ਓਲਾ ਨੂੰ ਰਾਜ ਮੰਤਰੀ ਦੇ ਅਹੁਦੇ ਅਤੇ ਸਰਕਾਰੀ ਭੇਦ ਗੁਪਤ

ਰੱਖਣ ਦੀ ਸਹੁੰ ਚੁਕਾਈ। ਇਸ ਮੌਕੇ ਤੇ ਗਹਿਲੋਤ ਤੋਂ ਇਲਾਵਾ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰ ਕੇਂਦਰੀ ਪੇਂਡੂ ਵਿਕਾਸ ਅਤੇ ਪੰਚਾਇਤ ਰਾਜ ਮੰਤਰੀ ਅਤੇ ਰਾਜਸਥਾਨ ਪ੍ਰਦੇਸ਼ ਕਾਂਗਰਸ ਪ੍ਰਧਾਨ ਡਾ. ਸੀ.ਪੀ. ਜੋਸ਼ੀ, ਕਾਂਗਰਸ ਪਾਰਟੀ ਦੇ ਅਹੁਦੇਦਾਰ, ਅਧਿਕਾਰੀ, ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀ ਅਤੇ ਪਤਵੰਤੇ ਸੱਜਣ ਮੌਜੂਦ ਸੀ।
ਗਹਿਲੋਤ ਨੇ ਆਪਣੇ ਮੰਤਰੀ ਮੰਡਲ ਦੇ ਦੂਜੇ ਵਿਸਥਾਰ ਵਿੱਚ ਬਸਪਾ ਛੱਡਕੇ ਕਾਂਗਰਸ ਦੀ ਮੈਂਬਰਸ਼ਿਪ ਗ੍ਰਹਿਣ ਕਰਨ ਵਾਲੇ ਛੇ ਵਿਚੋਂ ਤਿੰਨ ਮੁਰਾਰੀ ਲਾਲ ਮੀਣਾ ਦੌਸਾ, ਰਾਜ ਕੁਮਾਰ ਸ਼ਰਮਾ (ਨਵਲਗੜ੍ਹ ਰਾਜਿੰਦਰ ਸਿੰਘ (ਉਦੇਪੁਰਵਾਟੀ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਹੈ। ਰਾਜ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਵਾਲੇ ਬਿਜੇਂਦਰ ਸਿੰਘ ਓਲਾ ਬਜੁਰਗ ਸਾਂਸਦ ਅਤੇ ਸਾਬਕਾ ਕੇਂਦਰੀ ਮੰਤਰੀ ਸ਼ੀਸ਼ ਰਾਮ ਓਲਾ ਦੇ ਪੁੱਤਰ ਹਨ। ਬਿਜੇਂਦਰ ਸਿੰਘ ਓਲਾ ਪਹਿਲੀ ਵਾਰ ਵਿਧਾਇਕ ਚੁਣ ਕੇ ਆਏ ਹਨ ਅਤੇ ਰਾਜਮੰਤਰੀ ਬਣੇ ਹਨ।
ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਕੇਂਦਰੀ ਮੰਤਰੀ ਅਤੇ ਰਾਜਸਥਾਨ ਪ੍ਰਦੇਸ਼ ਕਾਂਗਰਸ ਪ੍ਰਧਾਨ ਡਾ. ਸੀ ਪੀ ਜੋਸ਼ੀ ਦੇ ਕੱਲ ਸ਼ਾਮ ਇਕੱਠੇ ਦਿੱਲੀ ਤੋਂ ਆਉਣ ਦੇ ਨਾਲ ਹੀ ਰਾਜਨੀਤਿਕ ਖੇਤਰ ਵਿੱਚ ਮੰਤਰੀ ਮੰਡਲ ਵਿਸਥਾਰ ਦੀ ਚਰਚਾ ਤੇਜ ਹੋ ਗਈ ਸੀ। ਰਾਜਸਥਾਨ ਦੇ ਕਾਰਜਵਾਹਕ ਰਾਜਪਾਲ ਪ੍ਰਭਾ ਰਾਓ ਵੀ ਇੱਕ ਦਿਨ ਪਹਿਲਾਂ ਹੀ ਸ਼ਿਮਲਾ ਤੋਂ ਜੈਪੁਰ ਆਏ ਸਨ। ਗਹਿਲੋਤ ਨੇ ਡਾ. ਸੀ ਪੀ ਜੋਸ਼ੀ ਅਤੇ ਸਹਿਯੋਗੀਆਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤੇ ਜਾਣ ਵਾਲੇ ਮੈਂਬਰਾਂ ਦੇ ਨਾਮ ਮੰਜੂਰੀ ਲਈ ਕਾਂਗਰਸ ਅਤੇ ਯੂ ਪੀ ਏ ਪ੍ਰਧਾਨ ਸੋਨੀਆ ਗਾਂਧੀ ਨੂੰ ਨਾਮ ਭੇਜੇ ਸਨ। ਦੇਰ ਰਾਤ ਸੋਨੀਆ ਦੀ ਮੰਜੂਰੀ ਮਿਲਣ ਤੋਂ ਬਾਅਦ ਮੰਤਰੀ ਮੰਡਲ ਵਿਸਥਾਰ ਦਾ ਮਾਰਗ ਖੁਲ੍ਹ ਗਿਆ ।

September 2010
M T W T F S S
« Feb    
 12345
6789101112
13141516171819
20212223242526
27282930  
 


     
  HOME | ABOUT US | CONTACT US | ADVERTISING | INDIA NEWS |AUSTRALIA NEWS |WORLD NEWS | ARTICLES | EDITORIALS |  
  All rights are Reserved © 2006 - 2009, Punjab Express www.punjabexpress.com.au
GF 14, 69 Holbeche Road, Arndell Park NSW 2148
PH: 02 8814 8668, FAX: 02 8814 8810
Design and Development :www.ezyupdate.com.au