December 11, 2009

ਪ੍ਰਧਾਨ ਮੰਤਰੀ ਵੱਲੋਂ ਸਿੰਜਾਈ ਤੇ ਡਰੇਨਾਂ ਬਾਰੇ ਕੌਮਾਂਤਰੀ ਕਮਿਸ਼ਨ ਦੀ ਖੇਤਰੀ ਕਾਨਫਰੰਸ ਦਾ ਉਦਘਾਟਨ

ਨਵੀਂ ਦਿੱਲੀ, 10 ਦਸੰਬਰ – ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਜਲ ਸਰੋਤਾਂ ਦੀ ਸੰਜਮੀਂ ਵਰਤੋਂ ਲਈ ਸਾਰੇ ਮੁਹਾਜ਼ਾਂ ਉਤੇ ਤਾਲਮੇਲ ਨਾਲ ਇਕੱਠੇ ਕਾਰਵਾਈ ਕੀਤੇ ਜਾਣ ਦੀ ਲੋੜ ਹੈ । ਅੱਜ ਨਵੀਂ ਦਿੱਲੀ ਵਿੱਚ ਸਿੰਜਾਈ ਤੇ ਡਰੇਨਾਂ ਬਾਰੇ ਕੌਮਾਂਤਰੀ ਕਮਿਸ਼ਨ ਦੀ ਪੰਜਵੀਂ ਏਸ਼ਿਆਈ ਖੇਤਰੀ ਕਾਨਫਰੰਸ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਅਨੁਮਾਨ ਦੱਸਦੇ ਹਨ ਕਿ ਅਗਲੇ ਦੋ ਦਹਾਕਿਆਂ ਦੌਰਾਨ ਵਿਸ਼ਵ ਵਿੱਚ ਖੁਰਾਕੀ ਵਸਤਾਂ ਦੀ ਮੰਗ ਦੁੱਗਣੀ ਹੋ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਵੱਧ ਰਹੀ ਆਬਾਦੀ ਦੀਆਂ ਖੁਰਾਕੀ ਲੋੜਾਂ ਪੂਰੀ ਕਰਨ ਲਈ ਅਨਾਜ

ਦੀ ਪੈਦਾਵਾਰ ਵਿੱਚ ਵੱਡਾ ਵਾਧਾ ਕੀਤੇ ਜਾਣ ਦੀ ਲੋੜ ਹੋਵੇਗੀ ਤੇ ਇਸ ਕੰਮ ਲਈ ਸੀਮਤ ਜਲ ਸਰੋਤਾਂ ਉਤੇ ਕਾਫੀ ਦਬਾਅ ਬਣਿਆ ਰਹੇਗਾ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਇਸ ਮਿਸ਼ਨ ਦਾ ਮਕਸਦ ਪਾਣੀ ਦੀ ਬਚਤ ਦੇ ਨਾਲ ਨਾਲ ਇਸ ਦੇ ਜਾਇਆ ਹੋਣ ਨੂੰ ਘਟਾਉਣਾ ਤੇ ਪਾਣੀ ਦੀ ਇੱਕ ਇੱਕ ਬੂੰਦ ਦਾ ਸਹੀ ਫਾਇਦਾ ਲੈਣਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ 4 ਫੀਸਦੀ ਖੇਤੀ ਵਿਕਾਸ ਦਰ ਹਾਸਿਲ ਕਰਨ ਨੂੰ ਸਰਵਉਚ ਪਹਿਲ ਦੇ ਰਹੀ ਹੈ ਜਿਸ ਤਹਿਤ ਦੇਸ਼ ਅੰਦਰ ਇੱਕ ਕਰੋੜ 60 ਲੱਖ ਹੈਕਟੇਅਰ ਰਕਬੇ ਵਿੱਚ ਸਿੰਜਾਈ ਸਹੂਲਤਾਂ ਉਪਲਬੱਧ ਕਰਵਾਈਆਂ ਜਾਣਗੀਆਂ।

September 2010
M T W T F S S
« Feb    
 12345
6789101112
13141516171819
20212223242526
27282930  
 


     
  HOME | ABOUT US | CONTACT US | ADVERTISING | INDIA NEWS |AUSTRALIA NEWS |WORLD NEWS | ARTICLES | EDITORIALS |  
  All rights are Reserved © 2006 - 2009, Punjab Express www.punjabexpress.com.au
GF 14, 69 Holbeche Road, Arndell Park NSW 2148
PH: 02 8814 8668, FAX: 02 8814 8810
Design and Development :www.ezyupdate.com.au