December 10, 2009

ਅਮਰਿੰਦਰ-ਭੱਠਲ ਦੀ ਸਿਆਸੀ ਸ਼ਰੀਕੇਬਾਜ਼ੀ ਨੂੰ ਪੰਜਾਬ ਦਾ ਅਮਨ ਭੰਗ ਨਹੀਂ ਕਰਨ ਦਿਆਂਗੇ-ਸੇਖਵਾਂ

 sekhwan ਚੰਡੀਗੜ੍ਹ  – ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ੍ਰ: ਸੇਵਾ ਸਿੰਘ ਸੇਖਵਾਂ ਨੇ ਅੱਜ ਇਥੇ ਸਪੱਸ਼ਟ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਭੱਠਲ ਵਲਂੋ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਸਿਆਸੀ ਸ਼ਰੀਕੇਬਾਜ਼ੀ ਨੂੰ ਪੰਜਾਬ ਅੰਦਰ ਵੱਡੇ ਯਤਨਾਂ ਨਾਲ ਸਥਾਪਿਤ ਕੀਤੇ ਗਏ ਅਮਨ ਨੂੰ ਭੰਗ ਕਰਨ ਦੀ ਕਦਾਚਿਤ ਆਗਿਆ ਨਹੀ ਦਿੱਤੀ ਜਾਵੇਗੀ। ਅੱਜ  ਜਾਰੀ ਇਕ ਪ੍ਰੈਸ ਬਿਆਨ ਵਿੱਚ ਸ੍ਰ: ਸੇਖਵਾਂ ਨੇ ਪੰਜਾਬੀਆਂ ਨੂੰ ਯਾਦ ਦਿਵਾਇਆ ਕਿ ਉਸ ਵੇਲੇ ਦੇ ਕਾਂਗਰਸੀ ਆਗੂਆਂ ਗਿਆਨੀ ਜ਼ੈਲ ਸਿੰਘ ਅਤੇ ਦਰਬਾਰਾ ਸਿੰਘ ਦੀ ਸਿਆਸੀ ਸ਼ਰੀਕੇਬਾਜ਼ੀ ਨਾਲ ਪੰਜਾਬ ਪਹਿਲਾਂ ਹੀ ਵੱਡਾ ਸੰਤਾਪ ਹੰਢਾ

ਚੁਕਿਆ ਹੈ ਕਿਉਂਕਿ ਉਦੋਂ ਆਰੰਭ ਹੋਏ ਹਿੰਸਾ ਦੇ ਕਾਲੇ ਦੌਰ ਨੇ ਪੰਜਾਬ ਅੰਦਰ 25 ਹਜ਼ਾਰ ਤੋਂ ਵੀ ਜ਼ਿਆਦਾ ਮਨੁੱਖੀ ਜ਼ਿੰਦਗੀਆਂ ਦੀ ਬਲੀ ਲਈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਆਪਣੀ ਵੰਡ-ਪਾਊ ਰਾਜਨੀਤਕ ਦੇ ਨਾਪਾਕ ਏਜੰਡੇ ਨੂੰ ਪੂਰਾ ਕਰਨ ਲਈ ਹਿੰਸਾ ਅਤੇ ਫਿਰਕੂ ਨਫ਼ਰਤ ਵਾਲੀਆਂ ਸਥਿਤੀਆਂ ਪੈਦਾ ਕਰਨ ਦੇ ਤਜ਼ਰਬਿਆਂ ਵਿੱਚ ਪੂਰਨ ਮੁਹਾਰਤ ਹਾਸਲ ਹੈ। ਉਨ੍ਹਾਂ ਕਿਹਾ ਕਿ ਗਿਆਨੀ ਜੈਲ ਸਿੰਘ ਨੇ ਦੇਸ਼ ਦਾ ਗ੍ਰਹਿ ਮੰਤਰੀ ਬਨਣ ਤੋ ਬਾਅਦ ਵੀ ਆਪਣੇ ਸਿਆਸੀ ਵਿਰੋਧੀ ਅਤੇ ਉਸ ਵੇਲੇ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਪ੍ਰੇਸ਼ਾਨ ਕਰਨ ਲਈ ਅਖੌਤੀ ਧਾਰਮਿਕ ਜਥੇਬੰਦੀਆਂ ਦੀ ਸਰਪ੍ਰਸਤੀ ਜਾਰੀ ਰੱਖੀ। ਸ੍ਰ: ਸੇਖਵਾਂ ਨੇ ਕਿਹਾ ਕਿ ਗਿਆਨੀ ਜੈਲ ਸਿੰਘ ਵਲੋ  ਅਕਾਲੀਆਂ ਅਤੇ ਆਪਣੇ ਸਿਆਸੀ ਵਿਰੋਧੀ ਨੂੰ ਖ਼ਤਮ ਕਰਨ ਲਈ ਟਰੇਂਡ ਕੀਤਾ ਗਿਆ ਸ਼ੇਰ ਬਾਅਦ ਵਿੱਚ ਕਾਂਗਰਸ ਲਈ ਹੀ ਕਾਬੂ ਕਰਨਾ ਔਖਾ ਹੋ ਗਿਆ ਅਤੇ ਨਤੀਜ਼ੇ ਵਜੋ ਪੰਜਾਬ ਦੇ ਲੋਕਾਂ ਨੂੰ ਦੋ ਦਹਾਕਿਆਂ ਤੋ ਵੀ ਲੰਮੇ ਸਮੇਂ ਤੱਕ ਕਾਲੇ ਦੌਰ ਦਾ ਸੰਤਾਪ ਹੰਡਾਉਣਾ ਪਿਆ। ਸ੍ਰ: ਸੇਖਵਾਂ ਨੇ ਅਫ਼ਸੋਸ ਪ੍ਰਗਟਾਇਆ ਕਿ ਹੁਣ ਫਿਰ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਭੱਠਲ ਆਪਣੀ ਪਾਰਟੀ ਅੰਦਰਲੀ ਸਿਆਸੀ ਖਿੱਚੋਤਾਣ ਦੇ ਚਲਦਿਆਂ ਪੁਰਾਣੀ ਗਲਤੀ ਨੂੰ ਮੁੜ ਦੁਹਰਾਉਣ ਦਾ ਯਤਨ ਕਰ ਰਹੇ ਹਨ ਜਿਸ ਕਾਰਨ ਪੰਜਾਬ ਦੇ ਲੋਕਾ ਨੂੰ ਉਨ੍ਹਾਂ ਦਾ ਕੋਈ ਕਸੂਰ ਨਾ ਹੋਣ ਦੇ ਬਾਵਜੂਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਬੀਬੀ ਭੱਠਲ ਨੇ ਕੈਪਟਨ ਦੇ ‘ਰੋਡ ਸ਼ੋਅ’ ਦੇ ਪ੍ਰਚਾਰ ਨੂੰ ਰੋਕਣ ਅਤੇ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਆਉਣ ਲਈ ਵਿਧਾਨ ਸਭਾ ਅੰਦਰ ਨਿਵੇਕਲਾ ‘ਫਲੋਰ ਸ਼ੋਅ’ ਕਰਨ ਦਾ ਯਤਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਦੀ ਪਹਿਲੇ ਸਫ਼ੇ ਦੀ ਸੁਰਖੀ ਬਨਣ ਅਤੇ ਆਪਣੇ ਵਿਰੋਧੀ ਨੂੰ ਤੀਸਰੇ ਸਫ਼ੇ ਤੇ ਭੇਜਣ ਦੀ ਹੋੜ ਨੇ ਵਿਧਾਨ ਸਭਾ ਦੇ ਪਵਿੱਤਰ ਸਦਨ ਨੂੰ ਲੋਕਾ ਅੰਦਰ ਮਜ਼ਾਕ ਦਾ ਵਿਸ਼ਾ ਬਣਾ ਦਿੱਤਾ ਹੈ। ਕਾਂਗਰਸੀ ਆਗੂਆਂ ਦੀ ਜੋੜੀ ਨੂੰ ਰਾਜ ਦੇ ਹਿੱਤਾ ਦੀ ਕੀਮਤ ਤੇ ਸਿਆਸੀ ਸ਼ਰੀਕੇਬਾਜ਼ੀ ਤੋਂ ਬਾਜ਼ ਆਉਣ ਲਈ ਸੁਚੇਤ ਕਰਦਿਆਂ ਸ੍ਰ: ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਅੰਦਰ ਵੱਡੇ ਯਤਨਾਂ ਨਾਲ ਸਥਾਪਿਤ ਅਮਨ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਅਤੇ ਦ੍ਰਿੜ੍ਹ ਹੈ ਅਤੇ ਕਿਸੇ ਨੂੰ ਵੀ ਰਾਜ ਦੇ ਸੁਖਾਵੇ ਮਾਹੌਲ ਨੂੰ ਖ਼ਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

September 2010
M T W T F S S
« Feb    
 12345
6789101112
13141516171819
20212223242526
27282930  
 


     
  HOME | ABOUT US | CONTACT US | ADVERTISING | INDIA NEWS |AUSTRALIA NEWS |WORLD NEWS | ARTICLES | EDITORIALS |  
  All rights are Reserved © 2006 - 2009, Punjab Express www.punjabexpress.com.au
GF 14, 69 Holbeche Road, Arndell Park NSW 2148
PH: 02 8814 8668, FAX: 02 8814 8810
Design and Development :www.ezyupdate.com.au