ਕਿਸੇ ਵੀ ਬਿਜਲੀ ਮੁਲਾਜ਼ਮ ਨੂੰ ਚਿੰਤਾ ਦੀ ਲੋੜ ਨਹੀਂ, ਕਿਸੇ ਦਾ ਵੀ ਰੁਜ਼ਗਾਰ ਨਹੀਂ ਮਰੇਗਾ
ਚੰਡੀਗੜ੍ਹ 9 ਦਸੰਬਰ -ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਕਿ ਪੰਜਾਬ ਰਾਜ ਬਿਜਲੀ ਬੋਰਡ ਨੂੰ ਭੰਗ ਕਰਨ ਤੋਂ ਪਹਿਲਾਂ ਬਿਜਲੀ ਬੋਰਡ ਦੇ ਸਮੂਹ ਮੁਲਾਜ਼ਮਾ, ਅਧਿਕਾਰੀਆਂ ਅਤੇ ਪ੍ਰਭਵਿਤ ਹੋ ਰਹੀਆਂ ਧਿਰਾਂ ਨੂੰ ਵਿਸ਼ਵਾਸ਼ ਵਿੱਚ ਲਿਆ ਜਾਵੇਗਾ। ਪੰਜਾਬ ਰਾਜ ਬਿਜਲੀ ਬੋਰਡ ਨੂੰ ਭੰਗ ਕਰਨ ਦੀ ਮਿਆਦ ਜੋ ਅੱਜ ਖ਼ਤਮ ਹੋਣੀ ਸੀ ਬਾਰੇ ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਸ਼ੁਸ਼ੀਲ ²ਿਸੰਦੇ ਨੂੰ ਮਿਲ ਕੇ ਪੰਜਾਬ ਸਰਕਾਰ ਨੇ ਇਹ ਤਰੀਕ ਅੱਗੇ ਪਾਉਣ ਦੀ ਗੱਲ
ਤੋਰੀ ਸੀ। ਉਨ੍ਹਾਂ ਕਿਹਾ ਕਿ ਮੈਂ ਨਿੱਜੀ ਤੌਰ ’ਤੇ ਇਸ ਮਾਮਲੇ ’ਚ ਦਿਲਚਸਪੀ ਲੈ ਕੇ ਇਸ ਦਾ ਉਸਾਰੂ ਹੱਲ ਕੱਢਣ ਲਈ ਬਚਨਵੱਧ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਨਾ ਕਿਸੇ ਧਿਰ ਨੂੰ ਅਤੇ ਨਾ ਕਿਸੇ ਨੂੰ ਬਿਜਲੀ ਮੁਲਾਜ਼ਮ ਨੂੰ ਚਿੰਤਾ ਕਰਨ ਦੀ ਲੋੜ ਹੈ ਕਿ ਬੋਰਡ ਭੰਗ ਕੀਤੇ ਜਾਣ ਨਾਲ ਉਨ੍ਹਾਂ ਦੀ ਰੋਟੀ ਰੋਜ਼ੀ ਉਨ੍ਹਾਂ ਤੋਂ ਖੁਸ ਜਾਵੇਗੀ। ਉਨ੍ਹਾਂ ਕਿਹਾ ਕਿ ਬੋਰਡ ਨੂੰ ਭੰਗ ਕਰਨ ਬਾਰੇ ਅਜੇ ਅਸੀਂ ਕੋਈ ਤਜਵੀਜ਼ ਤਿਆਰ ਨਹੀਂ ਕੀਤੀ।



