ਵਾਸ਼ਿੰਗਟਨ, 9 ਦਸੰਬਰ – ਅਫਗਾਨਿਸਤਾਨ ਵਿੱਚ ਅਰਮੀਕਾ ਦੇ ਉਚ ਕਮਾਂਡਰ ਦਾ ਮੰਨਣਾ ਹੈ ਕਿ ਜਦੋਂ ਤੱਕ ਵਿਸ਼ਵ ਦਾ ਸਭ ਤੋਂ ਜ਼ਿਆਦਾ ਲੋੜੀਂਦਾ ਅੱਤਵਾਦੀ ਓਸਾਮਾ ਬਿਨ ਲਾਦੇਨ ਫੜਿਆ ਜਾਂ ਮਾਰਿਆ ਨਹੀਂ ਜਾਂਦਾ, ਉਦੋਂ ਤੱਕ ਅਲ ਕਾਇਦਾ ਨੂੰ ਹਰਾਇਆ ਨਹੀਂ ਜਾ ਸਕਦਾ। ਅਫਗਾਨਿਸਤਾਨ ਵਿੱਚ ਅਮਰੀਕੀ ਅਤੇ ਨਾਟੋ ਫੌਜਾਂ ਦੇ ਕਮਾਂਡਰ ਜਨਰਲ ਸਟੇਨਲੀ ਮੈਕਕ੍ਰਿਸਟਲ ਨੇ ਕਾਂਗਰਸ ਨੂੰ ਕਿਹਾ ਕਿ ਮੈਂ ਸੋਚਦਾ ਹਾਂ ਕਿ ਅਸੀਂ ਉਦੋਂ ਤੱਕ ਜਿੱਤ
ਹਾਸਿਲ ਨਹੀਂ ਕਰ ਸਕਦੇ ਜਦੋਂ ਤੱਕ ਓਸਾਮਾ ਬਿਨ ਲਾਦੇਨ ਫੜਿਆ ਨਹੀਂ ਜਾਂ ਮਾਰਿਆ ਨਹੀਂ ਜਾਂਦਾ।
ਅਫਗਾਨਿਸਤਾਨ ਵਿੱਚ ਅਮਰੀਕੀ ਰਾਜਦੂਤ ਕਾਰਲ ਆਈਕਨਬਰੀ ਨੇ ਕਿਹਾ ਕਿ ਅਮਰੀਕੀ ਲੋਕਾਂ ਲਈ ਇਹ ਅਹਿਮ ਬਣਿਆ ਹੋਇਆ ਹੈ ਕਿ ਇੱਕ ਨਾ ਇੱਕ ਦਿਨ ਓਸਾਮਾ ਬਿਨ ਲਾਦੇਨ ਜਾਂ ਤਾਂ ਫੜਿਆ ਜਾਵੇਗਾ ਜਾਂ ਮਾਰਿਆ ਜਾਵੇਗਾ ਜਾਂ ਉਸਨੂੰ 11 ਸਤੰਬਰ ਨੂੰ ਮਾਰੇ ਗਏ ਬਹੁਤੇ ਅਮਰੀਕੀਆਂ ਦੀਆਂ ਹੱਤਿਆਵਾਂ ਦੇ ਜੁਰਮ ਵਿੱਚ ਇਨਸਾਫ ਦੀ ਜਦ ਕਟਹਿਰੇ ਵਿੱਚ ਲਿਆਇਆ ਜਾਵੇਗਾ।



