December 10, 2009

ਭਾਰਤ-ਪਾਕਿ ਸਬੰਧਾਂ ਦਾ ਅਸਰ ਕਾਬੁਲ ਤੇ ਵੀ

ਵਾਸ਼ਿੰਗਟਨ, 9 ਦਸੰਬਰ – ਕਾਬੁਲ ਵਿੱਚ ਅਮਰੀਕਾ ਦੇ ਸੀਨੀਅਰ ਕੂਟਨੀਤਿਕ ਦਾ ਮੰਨਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿੱਚਲੇ ਸੁਰੱਖਿਆ ਸਬੰਧਾਂ ਦੇ ਅਫਗਾਨਿਸਤਾਨ ਵਿੱਚ ਕਾਫੀ ਨਤੀਜੇ ਦੇਖਣ ਨੂੰ ਮਿਲਦੇ ਹਨ। ਅਫਗਾਨਿਸਤਾਨ ਵਿੱਚ ਅਮਰੀਕਾ ਦੇ ਰਾਜਦੂਤ ਕਾਰਲ ਲਾਈਕਨਬਰੀ ਨੇ ਸੀਨੇਟ ਦੀ ਆਰਮਡ ਸਰਵਿਸੇਜ ਕਮੇਟੀ ਦੇ ਸਾਮ੍ਹਣੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਸੁਰੱਖਿਆ ਸਬੰਧਾਂ ਦੇ ਅਫਗਾਨਿਸਤਾਨ ਤੇ ਨਤੀਜੇ ਦੇਖਣ ਨੂੰ ਮਿਲਦੇ ਹਨ।

ਆਈਕਨਬਰੀ ਸੀਨੇਟਰ ਕਾਏ ਹੈਗਨ ਦੇ ਸਵਾਲ ਦਾ ਜਵਾਬ ਦੇ ਰਹੇ ਸਨ। ਹੈਗਨ ਨੇ ਕਿਹਾ ਸੀ ਕਿ ਵੰਡ ਤੋਂ ਬਾਅਦ ਤੋਂ ਹੀ ਪਾਕਿਸਤਾਨ ਪਰਦੇ ਦੇ ਪਿੱਛੋਂ ਅਫਗਾਨਿਤਸਾਨ ਵਿੱਚ ਪਸ਼ਤੂਨ ਸਰਕਾਰ ਬਣਾਉਣ ਵਿੱਚ ਮਦਦ ਕਰਦਾ ਆ ਰਿਹਾ ਹੈ ਤਾਂ ਕਿ ਅਫਗਾਨਿਸਤਾਨ ਵਿੱਚ ਭਾਰਤ ਦੀ ਭੂਮਿਕਾ ਨੂੰ ਰੋਕਿਆ ਜਾ ਸਕੇ। ਹੈਗਨ ਨੇ ਪਾਕਿਸਤਾਨ ਤੇ ਦੋਸ਼ ਲਗਾਇਆ ਕਿ ਉਹ ਦੋਹਰੀ ਨੀਤੀ ਅਪਣਾ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਉਹ ਆਪਣੇ ਕਬੀਲਿਆਂ ਤੋਂ ਪਾਕਿਸਤਾਨੀ ਤਾਲਿਬਾਨ ਨੂੰ ਨਸ਼ਟ ਕਰ ਰਿਹਾ ਹੈ, ਉ¤ਥੇ ਉਸ ਦੀ ਫੌਜ ਦੇ ਕੁੱਝ ਤੱਤ ਉਤਰੀ ਵਜੀਜਿਸਤਾਨ ਵਿੱਚ ਅਫਗਾਨ ਤਾਲਿਬਾਨ ਨੈਟਵਰਕ ਅਤੇ ਬਲੂਚਿਸਤਾਨ ਵਿੱਚ ਅਫਗਾਨ ਤਾਲਿਬਾਨ ਆਲਾਕਮਾਨ ਦਾ ਸਹਿਯੋਗ ਕਰ ਰਹੇ ਹਨ।

September 2010
M T W T F S S
« Feb    
 12345
6789101112
13141516171819
20212223242526
27282930  
 


     
  HOME | ABOUT US | CONTACT US | ADVERTISING | INDIA NEWS |AUSTRALIA NEWS |WORLD NEWS | ARTICLES | EDITORIALS |  
  All rights are Reserved © 2006 - 2009, Punjab Express www.punjabexpress.com.au
GF 14, 69 Holbeche Road, Arndell Park NSW 2148
PH: 02 8814 8668, FAX: 02 8814 8810
Design and Development :www.ezyupdate.com.au