ਮਾਸਕੋ, 8 ਦਸੰਬਰ – ਭਾਰਤ ਨੇ ਅੱਜ ਭਰੋਸਾ ਪ੍ਰਗਟਾਇਆ ਕਿ ਸਾਲ 2011 ਤੋਂ ਅਗਲੇ 10 ਸਾਲ ਲਈ ਰੂਸ ਦੇ ਨਾਲ ਹੋਏ ਫੌਜੀ ਅਤੇ ਤਕਨੀਕੀ ਸਹਿਯੋਗ ਸਮਝੌਤੇ ਨਾਲ ਅਗਲੇ ਦਹਾਕੇ ਵਿੱਚ ਦੇਸ਼ ਦੇ ਰੱਖਿਆ ਦਸਤਿਆਂ ਦੀਆਂ ਪਰਿਚਾਲਨ ਸਮਰਥਾਵਾਂ ਨੂੰ ਵਿਸਤਾਰ ਦੇਣ ਵਿੱਚ ਮਦਦ ਮਿਲੇਗੀ। ਇਹ ਸਮਝੌਤਾ ਉਹਨਾਂ ਤਿੰਨ ਰੱਖਿਆ ਸਮਝੌਤਿਆਂ ਵਿੱਚ ਸ਼ਾਮਿਲ ਹੈ ਜਿਸ ਤੇ ਭਾਰਤ ਅਤੇ ਰੂਸ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਰੂਸੀ ਰਾਸ਼ਟਰਪਤੀ ਦਮਿਤਰੀ ਮੈਦਵੇਦੇਵ ਦੇ ਵਿਚਾਲੇ ਸਾਲਾਨਾ ਸ਼ਿਖਰ ਵਾਰਤਾ ਤੋਂ ਬਾਅਦ ਹਸਤਾਖਰ ਕੀਤੇ ਗਏ ਹਨ। ਇਸ ਸਮਝੌਤੇ ਦੇ ਤਹਿਤ ਰੱਖਿਆ ਉਪਕਰਨਾਂ ਦੀ ਖਰੀਦ, ਲਾਇਸੈਂਸੀ ਵਿਨਿਰਮਾਣ ਅਤੇ ਆਧੁਨਿਕੀਕਰਨ ਹੋਵੇਗਾ
ਅਤੇ ਨਵੀਂ ਅਤੇ ਆਧੁਨਿਕ ਹਥਿਆਰ ਪ੍ਰਣਾਲੀ ਵਿਕਸਿਤ ਕੀਤੀ ਜਾਵੇਗੀ। ਵਿਦੇਸ਼ ਸਕੱਤਰ ਨਿਰੁਪਮਾ ਰਾਓ ਨੇ ਪ੍ਰਧਾਨ ਮੰਤਰੀ ਦੀ ਰੂਸੀ ਅਗਵਾਈ ਦੇ ਨਾਲ ਗੱਲਬਾਤ ਦੀ ਸਮਾਪਤੀ ਦੇ ਮੌਕੇ ਤੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਸਮਝੌਤੇ ਨਾਲ ਅਗਲੇ ਦਹਾਕੇ ਵਿੱਚ ਰੱਖਿਆ ਉਪਕਰਨ ਪ੍ਰਣਾਲੀਆਂ ਮੁਹਈਆ ਹੋਣ ਦੇ ਨਾਲ ਭਾਰਤ ਦੇ ਰੱਖਿਆ ਦਸਤਿਆਂ ਦੀ ਪਰਿਚਾਲਨ ਸਮਰਥਾ ਨੂੰ ਵਿਸਤਾਰ ਦੇਣ ਵਿੱਚ ਮਦਦ ਮਿਲੇਗੀ। ਡਾ. ਮਨਮੋਹਨ ਸਿੰਘ ਦੀ ਰੂਸੀ ਅਗਵਾਈ ਦੇ ਨਾਲ ਗ ੱਲਬਾਤ ਵਿੱਚ ਉਹਨਾਂ ਦੀ ਰੂਸੀ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਵੀ ਸ਼ਾਮਿਲ ਰਹੀ। ਪੁਤਿਨ ਨੇ ਹੀ ਪਹਿਲਾਂ ਬਤੌਰ ਰਾਸ਼ਟਰ ਮੁੱਖੀ ਭਾਰਤ ਦੇ ਨਾਲ ਰੂਸ ਦੇ ਸਾਮਰਿਕ ਸਬੰਧਾਂ ਦੀ ਨੀਂਹ ਰੱਖੀ ਸੀ। ਨਿਰੁਪਮਾ ਨੇ ਕਿਹਾ ਕਿ ਇਸ ਨਾਲ (ਸਮਝੌਤੇ ਨਾਲ ਭਾਰਤ ਦੇ ਰੱਖਿਆ ਉਦਯੋਗ ਵਿੱਚ ਸਮਰਥਾ ਵਿਕਾਸ ਨੂੰ ਵੀ ਮਦਦ ਮਿਲੇਗੀ।
ਨਿਰੁਪਮਾ ਨੇ ਕਿਹਾ ਕਿ ਭਾਰਤ ਅਤੇ ਰੂਸ ਦੇ ਨੇਤਾਵਾਂ ਨੇ ਦੋਪੱਖੀ ਹਿੱਸੇਦਾਰੀ ਵਿੱਚ ਪ੍ਰਾਥਮਿਕਤਾ ਵਾਲੇ ਖੇਤਰਾਂ ਤੇ ਧਿਆਨ ਕੇਂਦਰਿਤ ਕੀਤਾ ਹੈ। ਇਸ ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਦੋਵੇਂ ਦੇਸ਼ ਇਸ ਹਿੱਸੇਦਾਰੀ ਨੂੰ ਆਉਣ ਵਾਲੇ ਮਹੀਨਿਆਂ ਵਿੱਚ ਤੇਜ ਕੋਸ਼ਿਸ਼ਾਂ ਰਾਹੀਂ ਅੱਗੇ ਲਿਜਾ ਸਕਦੇ ਹਨ। ਭਾਰਤ-ਰੂਸ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਪ੍ਰੀਸ਼ਦ ਦੀ ਬੀਤੀ ਰਾਤ ਹੋਈ ਮੀਟਿੰਗ ਵਿੱਚ ਨਿਰੁਪਮਾ ਨੇ ਕਿਹਾ ਕਿ ਪ੍ਰੀਸ਼ਦ ਦੇ ਰੂਸੀ ਸਹਿ ਪ੍ਰਧਾਨ ਵਲਾਦੀਮੀਰ ਇਵਤੁਸ਼ੇਨਕੋਵ ਨੇ ਸੰਚਾਰ ਖੇਤਰ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਤੇ ਗੱਲ ਕੀਤੀ। ਉਹਨਾਂ ਕਿਹਾ ਕਿ ਮੀਟਿੰਗ ਵਿੱਚ ਫਾਰਮ ਉਦਯੋਗ ਵਿੱਚ ਸਹਿਯੋਗ ਦੀ ਸੰਭਾਵਨਾ ਤੇ ਵੀ ਜੋਰ ਦਿੱਤਾ ਗਿਆ।



