ਮੈਲਬੋਰਨ, 26 ਨਵੰਬਰ – ਆਸਟ੍ਰੇਲੀਆਈ ਨੌਸੈਨਾ ਨੇ ਆਸਟ੍ਰੇਲੀਆ ਵਿੱਚ ਸ਼ਰਨ ਲੈਣ ਦੇ ਇਛੁਕ 49 ਲੋਕਾਂ ਨੂੰ ਲਿਜਾ ਰਹੀ ਇੱਕ ਕਿਸ਼ਤੀ ਨੂੰ ਅੱਜ ਫੜ੍ਹ ਲਿਆ। ਨੌਸੈਨਾ ਨੇ ਇਸ ਕਿਸ਼ਤੀ ਨੂੰ ਕ੍ਰਿਸਮਸ ਟਾਪੂ ਤੋਂ ਉ¤ਤਰ ਛੇ ਨੌਟਿਕਲ ਮੀਲ ਦੀ ਦੂਰੀ ਤੇ ਫੜਿਆ। ਇਸ ਕਿਸ਼ਤੀ ਤੇ ਸਵਾਰ ਲੋਕਾਂ ਦੇ ਨਾਲ ਨਾਲ ਇਸ ਦੇ ਚਾਲਕ ਦਲ ਦੇ ਤਿੰਨ ਮੈਂਬਰ ਵੀ ਹਨ। ਇਸ ਤਰ੍ਹਾਂ ਦੀ ਇਹ 47ਵੀਂ ਘਟਨਾ ਹੈ। ਇਸ ਤੋਂ ਪਹਿਲਾਂ ਵੀ ਆਸਟ੍ਰੇਲੀਆ ਵਿੱਚ ਸ਼ਰਨ ਲੈਣ ਦੇ ਇਛੁਕ ਸੈਂਕੜੇ ਵਿਅਕਤੀ ਫੜੇ ਜਾ ਚੁੱਕੇ ਹਨ।
ਉਕਤ ਰਿਪੋਰਟ ਦੇ ਅਨੁਸਾਰ ਫੜੀ ਗਈ ਕਿਸ਼ਤੀ ਤੇ ਸਵਾਰ ਯਾਤਰੀਆਂ ਨੂੰ ਕ੍ਰਿਸਮਿਸ ਟਾਪੂ ਲਿਜਾਇਆ ਜਾਵੇਗਾ ਜਿੱਥੇ ਉਹਨਾਂ ਦੀ ਪਹਿਚਾਣ ਕੀਤੇ ਜਾਣ ਤੋਂ ਬਾਅਦ ਉਹਨਾਂ ਦੀ ਸੁਰੱਖਿਆ ਅਤੇ ਸਿਹਤ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਇਹ ਪਤਾ ਲਗਾਇਆ ਜਾਵੇਗਾ ਕਿ ਉਹ ਕਿਸ ਉਦੇਸ਼ ਨਾਲ ਇੱਥੇ ਆ ਰਹੇ ਸਨ।



