ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਜਰਮਨੀ ਅਤੇ ਅਮਰੀਕਾ ਦੇ ਆਗੂਆਂ ਭਾਈ ਭੁਪਿੰਦਰ ਸਿੰਘ ਪ੍ਰਧਾਨ ਜਰਮਨੀ ਯੂਨਿਟ, ਭਾਈ ਪ੍ਰੀਤਮ ਸਿੰਘ ਜੋਗਾ ਨੰਗਲ ਪ੍ਰਧਾਨ ਅਮਰੀਕਾ ਯੂੁਨਿਟ, ਜਨਰਲ ਸਕੱਤਰ ਭਾਈ ਸੁਖਪ੍ਰੀਤ ਸਿੰਘ ਅਤੇ ਭਾਈ ਗੁਰਮੀਤ ਸਿੰਘ , ਭਾਈ ਤਰਸੇਮ ਸਿੰਘ ਖਾਲਸਾ, ਭਾਈ ਭੁਪਿੰਦਰ ਸਿੰਘ ਕਾਲਾ ਅਫਗਾਨਾ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ ਕਿ ਇੱਕ ਵਾਰ ਫਿਰ ਪੰਜਾਬ ਸਰਕਾਰ , ਦਿੱਲੀ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਬਣ ਪੰਜਾਬ ਪੁਲਿਸ ਦੀ ਪਿੱਠ ਨੂੰ ਸਿੱਖ ਨੌਜਵਾਨਾਂ ਦੀ ਇੱਕ ਹੋਰ ਪੀੜੀ ਦਾ ਘਾਣ ਕਰਨ ਲਈ ਥਾਪੜਾ ਦੇ ਰਹੀ ਹੈ। ਇੱਕ ਵਾਰ ਫਿਰ ਏਸੇ ਪੁਲਿਸ ਦੀ ਬਦੌਲਤ ਪੰਜਾਬ ਦੇ ਅਣਗਿਣਤ ਘਰਾਂ ਵਿੱਚ ਡਰ ਅਤੇ ਸਿਹਮ ਦਾ ਮਹੌਲ ਹੈ ਅਤੇ ਇਸ ਸਭ ਦੌਰਾਨ ਪੰਜਾਬ ਦੀ ਹਿੰਦੁਵਾਦੀ ਸਰਕਾਰ ਠੰਡੀਆਂ ਪਹਾੜੀਆਂ ਵਿੱਚ ਆਪਣੇ ਆਕਾਂਵਾਂ ਵੱਲੋਂ ਪਰੋਸੇ ਗਰਮ ਪਕਵਾਨਾ ਦਾ ਅਨੰਦ ਮਾਣਦੀ ਇਹ ਭੁੱਲ ਚੁੱਕੀ ਹੈ ਕਿ ਇਹਨਾਂ ਵਿੱਚ ਕਿੰਨੇ ਬੇਦੋਸ਼ੇ ਮਸੂਮਾਂ ਦੀਆਂ ਹੱਡੀਆਂ ਦਾ ਬਾਲਣ ਖਪਤ ਹੋ ਚੁਕਿਆ ਹੈ ਅਤੇ ਹੋ ਰਿਹਾ ਹੈੇ।ਕਿੰਨੇ ਹੀ ਪਰਿਵਾਰਾਂ ਦੇ ਨੌਜਵਾਨ ਪੁੱਤ ਇਹਨਾਂ ਦੀ ਨਿਰਦਈ ਅਤੇ ਬੇਰਿਹਮ ਪੁਲਿਸ ਮਾਰ ਖਪਾ ਆਪਣੀਆਂ ਤਰੱਕੀਆਂ ਦੇ ਤਮਗੇ ਆਪਣੇ ਸੀਨੇ ਲਮਕਾਈ ਫਿਰਦੀ ਹੈ।ਸ਼ਰਮ ਨਾਲ ਸਿਰ ਨੀਵਾਂ ਹੋ ਜਾਂਦਾ ਹੈ ਜਦੋ ਇਹ ਸੋਚ ਸੀਨਾ ਸਾੜਦੀ ਹੈ ਕਿ ਇਹ ਸਰਕਾਰੀ ਟੱਟੂ ਵੀ ਸਾਡੀਆਂ ਹੀ ਵੋਟਾਂ ਲੈ ਇਹਨਾਂ ਤਾਕਤਾਂ ਦੇ ਭਾਗੀ ਹੋਏ ਹਨ।
ਅਜ ਕਲ ਲਗਾਤਾਰ ਪੰਜਾਬ ਪੁਲਿਸ ਵਲੋਂ ਕੀਤੀਆਂ ਜਾ ਰਹੀਆਂ ਝੂਠੀਆਂ ਅਤੇ ਗੈਰਕਨੂੰਨੀ ਗਿਰਫਤਾਰੀਆਂ ਕਾਰਨ ਪੰਜਾਬ ਦਾ ਹਰ ਨੌਜਵਾਨ ਇਹ ਸੋਚਣ ਲਈ ਮਜਬੂਰ ਹੋ ਰਿਹਾ ਹੈ ਕਿ ਉਸਦਾ ਭਵਿੱਖ ਕੋਈ ਬਹੁਤਾ ਸੁਨਿਹਰਾ ਨਾ ਹੋ ਕੇ ਜੇਲ ਦੀਆਂ ਕਾਲ ਕੋਠੜੀਆਂ ਤਕ ਸੀਮਤ ਹੋ ਕਿ ਰਹਿ ਜਾਵੇਗਾ।ਪੰਜਾਬ ਸਰਕਾਰ ਦੀਆਂ ਕੂੜ ਨੀਤੀਆਂ ਅਤੇ ਪੰਜਾਬ ਪੁਲਿਸ ਦੀਆਂ ਰੋਜਾਨਾਂ ਜਾਹਿਰ ਹੋ ਰਹੀਆਂ ਮਨੁਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਝੂਠੀਆਂ ਐ ਮਨਘੜਤ ਕਹਾਣੀਆਂ ਅਖ਼ਬਾਰਾਂ ਵਿੱਚ ਚੀਖ਼ ਚੀਖ਼ ਕੇ ਬੇਦੋਸ਼ੇ ਨੌਜਵਾਂਨਾਂ ਲਈ ਮਨੁੱਖੀ ਅਧਿਕਾਰ ਸੰਸਥਾਂਵਾਂ ਅਤੇ ਦੁਨੀਆਂ ਦੇ ਇਨਸਾਫ ਪਸੰਦ ਮੁਲਕਾਂ ਕੋਲੋਂ ਨਿਆ ਦੀ ਗੁਹਾਰ ਲਗਾ ਰਹੀਆਂ ਹਨ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀਆਂ ਕਰਤੂਤਾਂ ਦਾ ਕੱਚਾ ਚਿੱਠਾ ਇਸ ਤੋਂ ਜਾਹਿਰ ਹੋ ਜਾਂਦਾ ਹੈ ਕਿ ਕਿਂਵੇ ਪੁਲਿਸ ਨੇ ਗਵਾਹਾਂ ਵੱਲੋਂ ਮੋਨੇ ਦੱਸੇ ਰੁਲਦੇ ਦੇ ਕਾਤਿਲਾਂ ਨੂੰ ਨਹੀ ਬਲਕਿ ਸਰੂਪ ਧਾਰੀ ਸਿੱਖ ਨੌਜਵਾਨ ਨੂੰ ਅੰਨਾ ਤਸ਼ੱਦਦ ਕਰ ਕਟਿਹਰੇ ਵਿੱਚ ਲਿਆ ਖੜਾ ਕੀਤਾ, ਕਿਂਵੇ ਇਕ ਐਸਾ ਆਦਮੀ ਜਿਸ ਦਾ ਕਤਲ ਹੀ ਨਹੀ ਹੋਇਆ, ਉਸ ਦੇ ਕਤਲ ਦੇ ਇਲਜਾਮ ਵਿੱਚ ਉੱਚ ਅਦਾਲਤ ਨੂੰ ਮੂਰਖ ਬਣਾ ਪੰਜ ਨਿਰਦੋਸ਼ਿਆਂ ਨੂੰ 8-8 ਸਾਲ ਜੇਲ ਦੀਆਂ ਕਾਲ ਕੋਠੜੀਆਂ ਵਿੱਚ ਗਾਲਣੇ ਪਏ।ਭਾਈ ਦਰਸ਼ਨ ਸਿੰਘ ਮਕਾਰਪੁਰ , ਭਾਈ ਜਗਮੋਹਣ ਸਿੰਘ ਅਤੇ ਭਾਈ ਹਰਪ੍ਰੀਤ ਸਿੰਘ ਹੈਪੀ ਦੀ ਗਿਰਫਤਾਰੀ ਇਹਨਾ ਬਾਦਲਕਿਆਂ ਦੀ ਸਰਕਾਰ ਦੇ ਆਰ.ਐਸ.ਐਸ ਪੱਖੀ ਮਨਸੂਬਿਆਂ ਦੀ ਦਾਸਤਾਨ ਨੂੰ ਹੋਰ ਗੂੜਾ ਕਰ ਲਿਖਦੀ ਹੈ।ਭਾਰਤ ਦੀ ਕਠਪੁਤਲ਼ੀ ਇਹ ਪੰਜਾਬ ਸਰਕਾਰ ਨੇ ਹੁਣ ਪੰਜਾਬ ਤੋਂ ਬਹਿਰ ਵੱਸਦੇ ਸਿੱਖਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੁ ਕਰ ਦਿੱਤਾ ਹੈ।ਇਸ ਦੀ ਤਾਜਾ ਮਿਸਾਲ ਇਂਗਲੈਡ ਦੀ ਧਰਤੀ ਤੇ ਵੱਸਦੇ ਭਾਈ ਪਰਮਜੀਤ ਸਿੰਘ ਪੰਮਾ ਉੱਤੇ ਪੰਜਾਬ ਪੁਲਿਸ ਤਰਫੋਂ ਲਗਾਏ ਜਾ ਰਹੇ ਝੂਠੇ ਅਰੋਪ ਹਨ। ਇਹੋ ਜਿਹੀਆਂ ਕਰਤੂਤਾਂ ਪੰਜਾਬ ਪੁਲਿਸ ਲਈ ਆਮ ਗਲ ਹੈ, ਕਈ ਵਾਰ ਪਹਿਲਾਂ ਵੀ ਬਾਹਰ ਵਸਦੇ ਸਿੱਖ ਇਹਨਾ ਦੀਆਂ ਮਨਆਈਆਂ ਦਾ ਸ਼ਿਕਾਰ ਹੋ ਚੁੱਕੇ ਹਨ, ਜਿਂਵੇ ਕਿ ਭਾਈ ਪਰਮਜੀਤ ਸਿੰਘ ਢਾਡੀ ਅਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ।ਇਸ ਸਭ ਨੂੰ ਠੱਲ ਪਾਉਣ ਲਈ ਕੌਮ ਕੋਲ ਇਹਨਾ ਹਿੰਦੁਵਾਦੀ ਅਤੇ ਆਰ.ਐਸ.ਐਸ ਦੇ ਕਾਰਕੁਨਾਂ ਨੂੰ ਬਾਹਰ ਦਾ ਰਾਹ ਦਿਖਾਉਣ ਤੋ ਇਲਾਵਾ ਕੋਈ ਹੋਰ ਰਾਹ ਨਹੀ ਅਤੇ ਇਹ ਗਲ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਪੱਲੇ ਬਨ ਲਵੇ ਕਿ ਕੌਮ ਦਾ ਕੋਈ ਵੀ ਸੁਹਿਰਦ ਦੁਨੀਆ ਦੀ ਕਿਸੇ ਵੀ ਨੁੱਕਰੇ ਕਿੳਂ ਨਾ ਬੈਠਾ ਹੋਏ , ਆਖਰੀ ਸੁਆਸ ਤਕ ਅਜਾਦੀ ਦੇ ਸੰਘਰਸ਼ ਲਈ ਜੂਝਦਾ ਰਹੇਗਾ ਅਤੇ ਕੌਮ ਦੇ ਭਲੇ ਲਈ ਯਤਨਸ਼ੀਲ ਰਹੇਗਾ।



