ਪੌਣੇ ਦੋ ਲੱਖ ਡਾਲਰ ਵਿੱਚ ਵਿਕੀ ਮਾਈਕਲ ਦੀ ਤਸਵੀਰ

ਲੰਦਨ, 9 ਦਸੰਬਰ – ਪੌਪ ਦੇ ਬਾਦਸ਼ਾਹ ਮਾਈਕਲ ਜੈਕਸਨ ਦੀ ਇੱਕ ਤਸਵੀਰ ਅਮਰੀਕਾ ਦੀ ਇੱਕ ਆਰਟ ਗੈਲਰੀ ਵਿੱਚ ਪੌਣੇ ਦੋ ਲੱਖ ਡਾਲਰ ਵਿੱਚ ਵਿਕੀ ਹੈ। ਇਸ ਤਸਵੀਰ ਵਿੱਚ ਮਾਈਕਲ ਸ਼ਾਹੀ ਲਿਬਾਸ ਪਾ ਕੇ ਘੋੜੇ ਤੇ ਸਵਾਰ ਹਨ ਅਤੇ ਉਸ ਦੀ ਦੇਖਭਾਲ ਬੱਚਿਆਂ ਦੀ ਆਕ੍ਰਿਤੀ ਵਾਲੇ ਦੇਵਦੂਤ ਕਰ ਰਹੇ ਹਨ।ਨਿਊਯਾਰਕ ਦੇ ਕਲਾਕਾਰ ਕੇਹਿੰਦੇ ਵਿਲੀ ਵੱਲੋਂ ਬਣਾਈ ਇਹ ਪੇਂਟਿੰਗ ਉਹਨਾਂ ਪੇਂਟਿੰਗਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਥ੍ਰਿਲਰ ਗਾਇਕ ਨੇ ਆਪਣੇ ਨਿੱਜੀ ਸੰਗ੍ਰਹਿ ਦੇ ਲਈ ਤਿਆਰ ਕਰਵਾਇਆ ਸੀ।ਦਾ ਟੈਲੀਗ੍ਰਾਫ ਦੇ ਅਨੁਸਾਰ, ਸਾਢੇ 11/10.1 ਫੁਟ ਆਕਾਰ ਦੀ ਇਸ ਪੇਂਟਿੰਗ ਨੂੰ ਇਸ ਮਹਾਨ ਗਾਇਕ ਆਪਣੇ ਜੀਵਨਕਾਲ ਵਿੱਚ ਨਹੀਂ ਦੇ ਸਕਿਆ ਸੀ।

ਹੁਣ ਸਰੋਜ ਖਾਨ ਤੋਂ ਡਾਂਸ ਸਿੱਖਣਗੇ ਚੰਡੀਗੜ੍ਹੀਏ

Saroj_Khan ਚੰਡੀਗੜ੍ਹ 8 ਦਸੰਬਰ – ਫ਼ਿਲਮ ਨਗਰੀ ਮੁੰਬਈ ਤੋਂ ਬਾਅਦ ਟ੍ਰਾਈਸਿਟੀ ਦੇਸ਼ ਦਾ ਇਕਲੌਤਾ ਸ਼ਹਿਰ ਹੈ ਜਿਥੇ ਡਾਂਸ ਕਵੀਨ ਵਜੋਂ ਜਾਣੀ ਜਾਂਦੀ ਬਾਲੀਵੁੱਡ ਦੀ ਕੋਰੀਓਗ੍ਰਾਫ਼ਰ ਸਰੋਜ ਖਾਨ ਖ਼ੁਦ ਡਾਂਸ ਸਿਖਾਵੇਗੀ ਕਿਉਂਕਿ ਸਿਟੀ ਬਿਊਟੀਫੁਲ ਵਿੱਚ ਸਰੋਜ ਖਾਨ ਡਾਂਸ ਅਕੈਡਮੀ ਖੁੱਲ੍ਹ ਰਹੀ ਹੈ। ਟ੍ਰਾਈ ਸਿਟੀ ਦੇ ਡਾਂਸ ਪ੍ਰੇਮੀਆਂ ਲਈ ਬੇਹੱਦ ਮਹੱਤਵ ਰੱਖਣ ਵਾਲਾ ਇਹ ਐਲਾਨ ਲੀਓ ਵਨ ਪ੍ਰੋਡਕਸ਼ਨ ਇੰਡੀਆ ਲਿਮਟਿਡ ਦੇ ਚੇਅਰਮੈਨ ਸੰਦੀਪ ਸ਼ੁਕਲਾ ਨੇ ਸਰੋਜ ਖਾਨ ਦੀ ਮੌਜੂਦਗੀ ਵਿੱਚ ਕੀਤਾ। ਇਸ ਮੌਕੇ ਲੀਓ ਵਨ ਇੰਡੀਆ ਲਿਮਿਟਡ ਦੇ ਪਰਮਵੀਰ ਸਿੰਘ ਵੀ ਹਾਜਿਰ ਸਨ

Read More..

ਰਣਬੀਰ–ਪ੍ਰਿਯੰਕਾ ਨਹੀਂ ਮੰਗਣਗੇ ਜ਼ਿਆਦਾ ਪੈਸੇ

ਮੁੰਬਈ, 8 ਦਸੰਬਰ -ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਅਤੇ ਅਭਿਨੇਤਰੀ ਪ੍ਰਿਯੰਕਾ ਚੋਪੜਾ ਇਹਨਾਂ ਦਿਨੀਂ ਫਿਲਮਾਂ ਵਿੱਚ ਕੰਮ ਕਰਨ ਲਈ ਜ਼ਿਆਦਾ ਪੈਸਾ ਲੈ ਰਹੇ ਹਨ ਪਰ ਨਿਰਮਾਤਾ ਸਾਜਿਦ ਨਾਡੀਯਾਵਾਲ ਦੀ ਫਿਲਮ ‘ਅਨਜਾਨਾ–ਅਨਜਾਨੀ’ ਲਈ ਦੋਵੇਂ ਨੇ ਘੱਟ ਪੈਸੇ ਲਏ। ਲਾਡੀਯਾਵਾਲ ਨੇ ਕਿਹਾ– ਰਣਬੀਰ ਅਤੇ ਪ੍ਰਿਯੰਕਾ ਪਹਿਲਾਂ ਹੀ ਸਾਡੇ ਪਰਿਵਾਰ ਦਾ ਹਿੱਸੇ ਸਨ। ਜਦ ਰਣਬੀਰ ਦੇ ਪਿਤਾ ਚਿੰਟੂ ਜੀ(ਰਿਸ਼ੀ ਕਪੂਰ ) ਮੇਰੇ ਪਿਤਾ ਦੀ ਨਿਰਮਾਣ ਫਿਲਮ ਹਥਿਆਰ ਵਿੱਚ ਕੰਮ ਰਹੇ ਸਨ, ਤਾਂ

Read More..

ਅਭਿਨੇਤਾ ਸ਼ੰਮੀ ਕਪੂਰ ਹਸਪਤਾਲ ’ਚ ਦਾਖ਼ਲ

ਮੁੰਬਈ, 8 ਦਸੰਬਰ -ਬਾਲੀਵੁੱਡ ਦੇ ਦਿੱਗਜ ਅਭਿਨੇਤਾ ਸ਼ੰਮੀ ਕਪੂਰ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਦੇ ਚੱਲਦੇ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। 78 ਸਾਲਾ ਸ਼ੰਮੀ ਕਪੂਰ ਪਿਛਲੇ ਹਫ਼ਤੇ ਤੋਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖ਼ਲ ਹਨ। ਬਾਲੀਵੁੱਡ ਦੇ ਮੈਗਾਸਟਾਰ ਅਮਿਤਾਬ ਬੱਚਨ ਪਰਿਵਾਰ ਨੂੰ ਉਹਨਾਂ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ। ਅਮਿਤਾਬ ਨੇ ਆਪਣੇ ਬਲਾਗ ਵਿੱਚ ਲਿਖਿਆ ਹੈ ਕਿ ਸ਼ੰਮੀ ਕਪੂਰ ਵਰਗੇ ਮਜ਼ਬੂਤ ਇਰਾਦਿਆਂ ਵਾਲੇ ਇਨਸਾਨ ਨੂੰ ਬਿਸਤਰ ’ਤੇ ਪਿਆ ਦੇਖ ਕੇ ਉਹਨਾਂ ਨੂੰ ਕਾਫ਼ੀ ਦੁੱਖ ਹੋਇਆ। ਅਮਿਤਾਬ ਨੇ ਆਪਣੇ ਬਲਾਗ ਵਿੱਚ ਲਿਖਿਆ ਹੈ, ਕਸ਼ਮੀਰ ਦੇ ਬਰਫ਼ੀਲੇ ਰਸਤਿਆਂ ’ਤੇ ਨੱਚਦੇ ਗਾਉਂਦੇ ਸ਼ੰਮੀ ਕਪੂਰ ਦੀਆਂ ਯਾਦਾਂ ਅੱਜ ਵੀ ਸਾਡੇ ਦਿਲਾਂ ਵਿੱਚ ਤਾਜ਼ਾ ਹਨ।

‘ਇਸ਼ਕਿਆ’ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ ਵਿਦਿਆ ਬਾਲਨ

b3749876e46e243e ਮੁੰਬਈ, 2 ਦਸੰਬਰ -ਵਿਦਿਆ ਬਾਲਨ ਨੇ ਹੁਣ ਤੱਕ ਜਿਹਨਾਂ ਫਿਲਮਾਂ ਵਿੱਚ ਕੰਮ ਕੀਤਾ ਹੈ, ਉਹਨਾਂ ਵਿੱਚ ਉਹਨਾਂ ਦੀ ਪਹਿਲੀ ਫਿਲਮ ‘ਪਰਿਣੀਤਾ’ ਦੀ ਗੱਲ ਕਰੀਏ ਜਾਂ ਫਿਰ ਇਸ ਤੋਂ ਬਾਅਦ ਦੀਆਂ ਫਿਲਮਾਂ ਦੀ, ਇਹਨਾਂ ਸਾਰੀਆਂ ਦੇ ਜ਼ਰੀਏ ਉਹਨਾਂ ਦੀ ਸਾਖ਼ ਸਿੱਧੀ–ਸਾਦੀ ਲੜਕੀ ਦੀ ਜ਼ਿਆਦਾ ਬਣ ਸਕੀ ਹੈ। ਪਰ ਕਿਤੇ ਖਾਸ ਕਿਰਦਾਰਾਂ ਵਿੱਚ ਟਾਈਪਕਾਸਟ ਹੋਣ ਤੋਂ ਬਚਣ ਦੀ ਇੱਛਾ ਰੱਖਣ ਵਾਲੀ ਵਿਦਿਆ ਬਾਲਨ ਇਹਨਾਂ ਦਿਨੀਂ ਆਪਣੀ ਆਗਾਮੀ ਫਿਲਮ ‘ਇਸ਼ਕਿਆ’ ਵਿੱਚ ਆਪਣੇ ਰੋਲ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। ਨਿਰਦੇਸ਼ਕ

Read More..

ਆਮਿਰ-ਸਲਮਾਨ ਨੇ ਉਡਾਈ ਸ਼ਾਹਰੁਖ ਦੀ ਨੀਂਦ

ਮੁੰਬਈ, 30 ਨਵੰਬਰ – ਇਹਨੀਂ ਦਿਨੀਂ ਦੋਸਤੀ ਦੀ ਕੋਈ ਨਾਯਾਬ ਮਿਸਾਲ ਦੇਖਣੀ ਹੋਵੇ, ਤਾਂ ਬਾਲੀਵੁਡ ਦੇ ਦੋ ਖਾਨ ਦੇਖੋ। ਆਮਿਰ ਅਤੇ ਸਲਮਾਨ। ਜੀ ਹਾਂ, ਇਹ ਦੋਸਤੀ ਇੰਨੀ ਗਹਿਰੀ ਹੋ ਚੁੱਕੀ ਹੈ ਕਿ ਸ਼ਾਹਰੁਖ ਖਾਨ ਦੀ ਨੀਂਦ ਉਡ ਗਈ ਹੈ।ਖਬਰ ਹੈ ਕਿ ਇਹਨੀਂ ਦਿਨੀਂ ਆਮਿਰ ਖਾਨ ਆਪਣੀ ਪਤਨੀ ਕਿਰਨ ਰਾਓ ਨੂੰ ਛੁੱਟੀਆਂ ਮਨਾਉਣ ਪੰਚਗਨੀ ਭੇਜ ਦਿੰਦੇ ਹਨ ਤਾਂ ਉਹਨਾਂ ਦੀ ਸਵੇਰ ਅਤੇ ਸ਼ਾਮ ਸਿਰਫ ਸਲਮਾਨ ਦੇ ਨਾਲ ਬੀਤਦੀ ਹੈ। ਦੋਵੇਂ ਖਾਨ ਆਮ ਰੂਪ ਨਾਲ ਮੋਟਰ ਸਾਈਕਲ ਦੇ ਆਸ਼ਿਕ ਹਨ ਅਤੇ ਰਾਤ ਹੁੰਦੇ ਹੀ ਆਪਣੇ ਸੁਰੱਖਿਆ ਕਰਮਚਾਰੀਆਂ ਦੇ ਨਾਲ

Read More..

ਆਪਣੇ ਕੈਰੀਅਰ ਨੂੰ ਗੰਭੀਰਤਾ ਨਾਲ ਲਵੇਗੀ ਵਿਦਿਆ ਬਾਲਨ

sensuous-beauty-vidya-balan-wallpaper ਮੁੰਬਈ, 22 ਨਵੰਬਰ -ਨਵਾਂ ਸਾਲ ਜਿਉਂ–ਜਿਉਂ ਕਰੀਬ ਆ ਰਿਹਾ ਹੈ, ਬਾਲੀਵੁੱਡ ਸਟਾਰ ਵੀ ਹੁਣ ਤੋਂ ਕੁਝ ਨਵਾਂ ਪਲਾਨ ਕਰਨ ਲੱਗ ਗਏ ਹਨ। ਹੁਣੇ ਹੀ ਜਦੋਂ ਵਿਦਿਆ ਬਾਲਨ ਤੋਂ ਉਹਨਾਂ ਦੀਆਂ ਇੱਛਾਵਾਂ ਬਾਰੇ ਪੁੱਛਿਆ ਗਿਆ, ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਕਾਫ਼ੀ ਸਮੇਂ ਤੋਂ ਹਾਰਸ ਰਾਈਡਿੰਗ ਸਿੱਖਣ ਦੀ ਇੱਛਾ ਰੱਖ ਰਹੀ ਸੀ ਅਤੇ ਹੁਣ ਉਹ ਛੇਤੀ ਹੀ ਇਸ ਨੂੰ ਸਿੱਖਣਾ ਸ਼ੁਰੂ ਕਰੇਗੀ। ਨਵੇਂ ਸਾਲ ਬਾਰੇ ਵਿਦਿਆ ਨੇ ਇਹ ਵੀ ਕਿਹਾ ਕਿ ਹੁਣ ਉਹ ਆਪਣੇ ਕੈਰੀਅਰ ਨੂੰ ਜ਼ਿਆਦਾ ਗੰਭੀਰਤਾ ਨਾਲ ਲਵੇਗੀ ਅਤੇ ਜ਼ਿਆਦਾ ਫਿਲਮਾਂ ਵਿੱਚ ਕੰਮ ਕਰਨ ਬਾਰੇ ਸੋਚੇਗੀ। ਖਾਸ ਗੱਲ ਇਹ ਹੈ ਕਿ ਨਵੇਂ ਸਾਲ ਦੇ ਦਿਨ ਹੀ ਆਪਣਾ ਜਨਮ ਦਿਨ ਵੀ ਮਨਾਉਣ ਵਾਲੀ ਵਿਦਿਆ ਨੇ ਉਮੀਦ ਪ੍ਰਗਟ ਕੀਤੀ ਇਹ ਸਾਲ ਉਹਨਾਂ ਦੇ ਨਾਲ ਹੀ ਸਾਰਿਆਂ ਲਈ ਬਹੁਤ ਸਾਰੀਆਂ ਖੁਸ਼ੀਆਂ ਲਿਆਵੇ ਅਤੇ ਉਹ ਆਪਣੀ ਫਿਲਮ ਦੇ ਜ਼ਰੀਏ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਸਕੇ।

ਬੱਬੂ ਮਾਨ ਨੇ ਕੁੱਝ ਵੀ ਗਲਤ ਨਹੀਂ ਗਾਇਆ ਕਲਾਕਾਰ ਹੋਣ ਦਾ ਧਰਮ ਨਿਭਾਇਆ ਹੈ-ਭਗਵੰਤ ਮਾਨ

tv2 ਚੀਮਾ ਮੰਡੀ, 19 ਨਵੰਬਰ-ਪੰਜਾਬੀ ਗਾਇਕ ਬੱਬੂ ਮਾਨ ਦੇ ਚਰਚਿਤ ਗੀਤ ‘‘ਇੱਕ ਬਾਬਾ ਨਾਨਕ ਸੀ..’’ ਦੇ ਸਬੰਧ ਵਿੱਚ ਕਾਮੇਡੀ ਕਿੰਗ ਭਗਵੰਤ ਮਾਨ ਨੇ ਗਾਇਕ ਬੱਬੂ ਮਾਨ ਦੀ ਹਿਮਾਇਤ ਤੇ ਉਤਰਦਿਆਂ ਕਿਹਾ ਕਿ ਗੀਤ ਕਿਸੇ ਵਿਸ਼ੇਸ਼ ਬਾਬੇ ਨਾਲ ਸਬੰਧਿਤ ਨਹੀਂ, ਸਗੋਂ ਇਹ ਗੀਤ ਅਖ੍ਰੌਤੀ ਬਾਬਿਆਂ ਤੋਂ ਲੋਕਾਂ ਨੂੰ ਜਾਗਰਤ ਕਰਨ ਲਈ ਹੈ। ਇਹ ਵਿਚਾਰ ਉਨ੍ਹਾਂ ਇਸ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅਖੌਤੀ ਬਾਬਿਆਂ ਵਲੋਂ ਅੱਜ ਆਪਣੇ ਪਾਖੰਡ²ਾਂ ਰਾਹਂੀਂ ਭੋਲ-ਭਾਲੇ ਲੋਕਾਂ ਨੂੰ ਵਹਿਮਾਂ-ਭਰਮਾਂ ਵਿੱਚ ਪਾ ਕੇ ਲੁੱਟ-ਖਸੁੱਟ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਕਲਾਕਾਰਾਂ ਦਾ ਵੀ ਫਰਜ ਬਣਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੀ ਕਾਮੇਡੀ ਰਾਹੀਂ ਹਮੇਸ਼ਾਂ ਹੀ ਅਖੌਤੀ ਬਾਬਿਆਂ ਦੇ ਪਾਖੰਡਵਾਦ ਵਿਰੁੱਧ ਆਵਾਜ਼ ਉਠਾਈ ਹੈ ਅਤੇ ਉਨ੍ਹਾਂ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਐਲਬਮ ‘ਜਸਟ ਲਾਫ ਬਾਕੀ ਮਾਫ’ ਵਿੱਚ ਆਪਣੇ ਪਾਤਰ ਝੰਡੇ ਅਮਲੀ ਰਾਹੀਂ ਅਖੌ²ਤੀ ਬਾਬਿਆਂ ਉ¤ਤੇ ਡੂੰਘੀ ਚੋਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਖੰਡਾਂ ਨੂੰ ਰੋਕਣ ਲਈ ਆਪਣੀ ਸਾਰੀ ਜ਼ਿੰਦਗੀ ਲੱਗਾ ਦਿੱਤੀ ਸੀ, ਪਰ ਅੱਜ ਦੇ ਅਖੌਤੀ ਬਾਬੇ ਪਾਖੰਡਾਂ ਨੂੰ ਮੁੜ ਫੈਲਾ ਰਹੇ ਹਨ। ਉਨ੍ਹਾਂ ਦੂਸਰੇ ਕਲਾਕਾਰਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮਾਜ ਵਿੱਚ ਦਿਨੋਂ-ਦਿਨ ਫੈਲ ਰਹੇ ਪਾਖੰਡਵਾਦ ਵਿਰੁੱਧ ਆਵਾਜ਼ ਉਠਾਉਣ ਤਾਂ ਕਿ ਭੋਲੀ-ਭਾਲੀ ਜਨਤਾ ਇਸ ਲੁੱਟ-ਖਸੁੱਟ ਤੋਂ ਬਚ ਸਕੇ। ਇਸ ਮੌਕੇ ਉਨ੍ਹਾਂ ‘ਜਸਟ ਲਾਫ ਬਾਕੀ ਮਾਫ’ ਦੀ ਕੁੱਝ ਹੀ ਦਿਨ ਪਹਿਲਾਂ ਰਿਲੀਜ਼ ਹੋਈ ਵੀ.ਸੀ.ਡੀ. ਨੂੰ ਲੋਕਾਂ ਵੱਲੋਂ ਭਰਵਾਂ ਸਹਿਯੋਗ ਦੇਣ ਲਈ ਸਮੂਹ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ।

ਸਿੰਘ ਇਜ਼ ਕਿੰਗ : ਸਿੱਖ ਨੇ ਵਾਲਾਂ ਨੇ ਖਿੱਚੀ ਲੰਡਨ ਦੀ ਡਬਲਡੇਕਰ ਬੱਸ

ਲੰਡਨ, 13 ਨਵੰਬਰ – ਸਿੰਘ ਇਜ਼ ਕਿੰਗ ਦੇ ਵਾਕ ਨੂੰ ਕਾਇਮ ਰੱਖਦਿਆਂ ਭਾਰਤੀ ਮੂਲ ਦੇ ਸ੍ਰ. ਮੰਜੀਤ ਸਿੰਘ ਨੇ ਗਿਨੀਜ ਬੁੱਕ ਆਪ ਵਰਲਫ ਰਿਕਾਰਡ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕਰਨ ਲਈ ਆਪਣੇ ਵਾਲਾਂ ਨਾਲ ਸੱਤ ਟਨ ਦੇ ਵਜਨ ਦੀ ਡਬਲ ਡੇਕਰ ਬੱਸ ਨੂ ਖਿੱਚਿਆ। ਸ੍ਰ. ਮੰਜੀਤ ਸਿੰਘ ਨੇ ਇਸ ਬੱਸ ਨੂੰ 21.2 ਮੀਟਰ ਤੱਕ ਖਿੱਚਣ ਵਿੱਚ ਸਫਲਤਾ ਹਾਸਿਲ ਕੀਤੀ। ਲੀਸੈਸਟਰ ਦੇ ਵਸਨੀਕ ਸ੍ਰ. ਮੰਜੀਤ ਸਿੰਘ ਨੇ ਆਪਣੀ ਪਾਨੀਟੇਲ ਬਣਾ ਕੇ ਇਸ ਨਾਲ ਇੱਕ ਪਿੰਨ ਜੜ ਕੇ ਵਿੰਟੇਜ ਰੂਟਮਾਸਟਰ ਬੱਸ ਨੂੰ ਖਿੱਚਿਆ। ਇਹ ਕਾਰਨਾਮਾ ਬੀਤੇ ਕੱਲ ਲੰਦਨ ਦੇ ਬਾਟੇਰਸਾ ਪਾਰਕ ਵਿੱਚ ਅੰਜਾਮ ਦਿੱਤਾ ਗਿਆ।
ਜਿਕਰਯੋਗ ਹੈ ਕਿ ਵੀਰਵਾਰ ਨੂੰ ਹੀ ਪੰਜਵਾਂ ਸਾਲਾਨਾ ਗਿਨੀਜ਼ ਵਰਲਡ ਰਿਕਾਰਡ ਡੇ ਸੀ ਅਤੇ ਇਸ ਦਿਨ ਦੁਨੀਆਂ ਭਰ ਦੇ ਹਜਾਰਾਂ ਲੋਕ ਕੁੱਝ ਹੱਟ ਕੇ ਕਰਨ ਦਾ ਯਤਨ ਕਰ ਰਹੇ ਸਨ। ਇਸ ਬੱਸ ਨੂੰ 21.2 ਮੀਟਰ ਤੱਕ ਖਿੱਚਣ ਉਪਰੰਤ ਸ੍ਰ. ਮੰਜੀਤ ਸਿੰਘ ਨੇ ਕਿਹਾ ਕਿ ਇਸ ਨਾਲ ਥੋੜ੍ਹਾ ਦਰਦ ਤਾਂ ਹੋਇਆ ਪਰ ਇਹ ਮਜੇਦਾਰ ਸੀ। ਉਨ੍ਹਾਂ ਕਿਹਾ ਕਿ ਉਹ ਸਿਰਫ ਆਪਣੇ ਪੈਰਾਂ ਬਾਰੇ ਸੋਚ ਰਹੇ ਸਨ ਅਤੇ ਉਨ੍ਹਾਂ ਦੇ ਮਨ ਵਿੱਚ ਇੱਕ ਰਿਕਾਰਡ ਬਨਾਉਣ ਦਾ ਖਿਆਲ ਸੀ ਕਿ ਉਹ ਜਿੰਨਾ ਦੂਰ ਤੱਕ ਜਾ ਸਕਣ, ਜਾਣ।
ਜਿਕਰਯੋਗ ਹੈ ਕਿ ਸ੍ਰ. ਮੰਜੀਤ ਸਿੰਘ ਨੇ ਇਸ ਤੋਂ ਪਹਿਲਾਂ 2007 ਵਿੱਚ ਕੰਨਾਂ ਨਾਲ ਡਬਲਡੇਕਰ ਬੱਸ ਖਿੱਚ ਕੇ ਨਿਰਧਾਰਤ ਦੂਰੀ ਦਾ ਰਿਕਾਰਡ ਤੋੜਣ ਦਾ ਯਤਨ ਕੀਤਾ ਸੀ ਪਰ ਉਹ ਇਸ ਵਿੱਚ ਸਫਲ ਨਹੀਂ ਸੀ ਹੋ ਸਕੇ। ਸ੍ਰ. ਮੰਜੀਤ ਸਿੰਘ ਨੇ ਕਿਹਾ ਕਿ ਉਹ ਕਦੇ ਵੀ ਆਪਣੀ ਹਾਰ ਕਾਰਨ ਉਤਸ਼ਾਹ ਨਹੀਂ ਛੱਡਦੇ ਕਿਉਂਕਿ ਉਹ ਜਾਣਦੇ ਹਨ ਕਿ ਸਫਲਤਾ ਅਗਲੇ ਦਰਵਾਜੇ ਤੇ ਇੰਤਜਾਰ ਕਰ ਰਹੀ ਹੋਵੇਗੀ। ਇੱਕੋ ਰਾਹ ਇਹ ਹੈ ਕਿ ਮੁੜ ਯਤਨ ਕੀਤਾ ਜਾਵੇ ਅਤੇ ਸਕਾਰਾਤਮਕ ਰਵਈਆ ਅਖਤਿਆਰ ਕੀਤਾ ਜਾਵੇ।
ਲੰਡਨ ਵਿੱਚ ਸੁਰੱਖਿਆ ਸਲਾਹਕਾਰ ਦਾ ਕੰਮ ਕਰ ਰਹੇ ਸ੍ਰ. ਮੰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਸ ਬੱਸ ਨੂੰ ਆਪਣੇ ਵਾਲਾਂ ਨਾਲ ਖਿੱਚਣ ਲਈ ਨਾ ਤਾਂ ਵਾਲਾਂ ਦਾ ਕੋਈ ਵਿਸ਼ੇਸ਼ ਇਲਾਜ ਕੀਤਾ ਅਤੇ ਨਾ ਹੀ ਕੋਈ ਵਿਸ਼ੇਸ਼ ਟ੍ਰੇਨਿੰਗ ਹੀ ਹਾਸਿਲ ਕੀਤੀ। ਬੱਸ ਵਾਲਾਂ ਨਾਲ ਬੱਸ ਨੂੰ ਬੰਨ੍ਹਿਆ ਅਤੇ ਖਿੱਚ ਤੁਰਿਆ।

ਕੁਰਬਾਨ ਦੀ ਅਵੰਤਿਕਾ ਵੀ ਪਸੰਦ ਆਵੇਗੀ: ਕਰੀਨਾ

kareena-kapoor-wallpaper ਮੁੰਬਈ, 12 ਨਵੰਬਰ – ਬਾਲੀਵੁਡ ਅਭਿਨੇਤਰੀ ਕਰੀਨਾ ਕਪੂਰ ਦਾ ਕਹਿਣਾ ਹੈ ਕਿ ਉਹਨਾਂ ਦੀ ਫਿਲਮ ‘ਜਬ ਵੀ ਮੇਟ’ ਦੇ ਕਿਰਦਾਰ ਗੀਤ ਦੀ ਤਰ੍ਹਾਂ ਹੀ ਉਹਨਾਂ ਦੀ ਆਉਣ ਵਾਲੀ ਫਿਲਮ ‘ਕੁਰਬਾਨ’ ਦਾ ਕਿਰਦਾਰ ਅਵੰਤਿਕਾ ਵੀ ਲੋਕਾਂ ਨੂੰ ਪਸੰਦ ਆਵੇਗਾ।ਕਰੀਨਾ ਕਹਿੰਦੀ ਹੈ ਕਿ ਇਹ ਫਿਲਮ ਅੱਤਵਾਦ ਤੇ ਆਧਾਰਿਤ ਰੋਮਾਂਚਕ ਫਿਲਮ ਹੈ। ਇਸ ਫਿਲਮ ਵਿੱਚ ਪਿਆਰ, ਜਨੂੰਨ ਅਤੇ ਹਿੰਸਾ ਸਭ ਕੁੱਝ ਹੈ ਪਰ ਇਸ ਵਿੱਚ ਕੁੱਝ ਅਲੱਗ ਤਰ੍ਹਾਂ ਦੇ ਦ੍ਰਿਸ਼ ਹੋਣ ਦੇ ਬਾਵਜੂਦ ਅਸ਼ਲੀਲਤਾ ਬਿਲਕੁਲ ਨਹੀਂ ਹੈ। ਕਰੀਨਾ ਕਹਿੰਦੀ ਹੈ ਕਿ ਲੋਕ ‘ਜਬ ਵੀ ਮੇਟ’ ਦੀ ਗੀਤ ਦੀ ਤਰ੍ਹਾਂ ਹੀ ਕੁਰਬਾਨ ਦੀ ਅਵੰਤਿਕਾ ਨੂੰ ਵੀ ਯਾਦ ਰੱਖਣਗੇ।ਕਰਨ ਜੌਹਰ ਦੇ ਨਿਰਮਾਣ ਅਤੇ ਰੇਨਸਿਲ ਡੀਲਿਸਵਾ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ‘ਕੁਰਬਾਨ’ ਦੇ ਕਿਰਦਾਰ ਦੇ ਵਿਸ਼ੇ ਵਿੱਚ ਕਰੀਨਾ ਦਾ ਕਹਿਣਾ ਹੈ ਕਿ

Read More..

ਪੰਜਾਬਣ ਫ਼ਿਲਮ ਵਿੱਚ ਡਬਲ ਰੋਲ ਵਿੱਚ ਦਿਖੇਗੀ ਮਿਸ ਪੂਜਾ

miss_pooja_5_36049cebaa875d93_full ਚੰਡੀਗੜ੍ਹ 12 ਨਵੰਬਰ – ਸੁਰੀਲੀ ਆਵਾਜ਼ ਵਾਲੀ ਬੇਜੋੜ ਗਾਇਕਾ ਮਿਸ ਪੂਜਾ ਹੁਣ ਪੰਜਾਬੀ ਫ਼ਿਲਮ ’’ਪੰਜਾਬਣ’’ ਦੇ ਰਾਹੀ ਵੱਡੇ ਪਰਦੇ ਤੇ ਆ ਰਹੀ ਹੈ। ਨਿਰਮਾਤਾ ਨਿਰਦੇਸ਼ਕ ਗੌਰਵ ਤਰੇਹਨ ਇਸ ਫ਼ਿਲਮ ਦੇ ਨਿਰਦੇਸ਼ਕ ਹਨ ।ਲੀਓ ਵਨ ਪ੍ਰੋਡਕਸ਼ਨ (ਇੰਡੀਆ ਲਿਮਿਟੇਡ ਐਂਡ ਕੇਟਰੱਕ ਐਂਟਰਟੇਨਮੈਂਟ ਲਿਮਿਟਡ, ਦੀ ਪੰਜਾਬੀ ਫਿਲਮ ‘‘ਪੰਜਾਬਣ’’ ‘ਲਵ ਰੂਲਸ ਹਰਟਸ’ ਵਿੱਚ ਪੰਜਾਬੀ ਗਾਇਕਾ ਮਿਸ ਪੂਜਾ ਦਾ ਡਬਲ ਰੋਲ ਹੈ ਅਤੇ ਉਹ ਪਹਿਲੀ ਵਾਰ ਅਦਾਕਾਰ ਦੇ ਰੂਪ ‘ਚ ਪਰਦੇ ਤੇ ਉਤਰੇਗੀ ਜਦੋਂਕਿ ਅਭਿਨੇਤਾ ਅਤਰ ਹਬੀਬ ਮੁੱਖ ਭੂਮਿਕਾ ਨਿਭਾਉਣਗੇ । ਇਸ ਤੋਂ ਬਿਨ੍ਹਾਂ ਹਰੀਸ਼ ਵਰਮਾ, ਰਾਣਾ ਰਣਬੀਰ, ਸੁਦੇਸ਼ ਲਹਿਰੀ ਅਤੇ ਨਿਰਮਲ ਰਿਸ਼ੀ ਵੱਖ ਵੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੀਓ ਵੰਨ ਪ੍ਰੋਡਕਸ਼ਨ (ਇੰਡੀਆ ਲਿਮਟੇਡ ਦੇ ਮੈਨੇਜਿੰਗ ਡਾਇਰੈਕਟਰ ਸ੍ਰ. ਪਰਮ ਵੀਰ ਸਿੰਘ ਨੇ ਦੱਸਿਆ ਕਿ ਇਹ ਫਿਲਮ ਪੂਰੀ ਤਰ੍ਹਾਂ ਮਨੋਰੰਜਨ ਭਰਪੂਰ ਅਤੇ ਪਰਿਵਾਰਕ ਫਿਲਮ ਹੈ, ਜੋ ਹਲਕੇ-ਫੁਲਕੇ ਅੰਦਾਜ਼ ‘ਚ ਸਾਰਥਕ ਸੰਦੇਸ਼ ਵੀ ਛੱਡੇਗੀ। ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਸ੍ਰੀ ਗੌਰਵ ਤਰੇਹਨ ਨੇ ਦੱਸਿਆ ਕਿ ਫਿਲਮ ਦਾ ਸੰਗੀਤ ਹਨੀ ਸਿੰਘ ਦਾ ਹੈ ਅਤੇ ਫਿਲਮ ਦੇ ਗੀਤ ਰਾਜ ਬਰਾੜ ਅਤੇ ਖੁਦ ਉਹਨਾਂ ਨੇ ਲਿਖੇ ਹਨ। ਮਿਸ ਪੂਜਾ, ਰੋਸ਼ਨ ਪ੍ਰਿੰਸ, ਹਨੀ ਅਤੇ ਰਾਜ ਬਰਾੜ ਨੇ ਗੀਤਾਂ ਨੂੰ ਸੁਰੀਲੇ ਬੋਲਾਂ ‘ਚ ਪਰੋਇਆ ਹੈ ।

ਫਿਲਮ ਸਟਾਰ ਬਣਨਾ ਚਾਹੁੰਦੇ ਹਨ ਜੈਕਸਨ ਦੇ ਬੱਚੇ

ਲੰਦਨ, 23 ਅਕਤੂਬਰ – ਪਾਪ ਸਟਾਰ ਮਾਈਕਲ ਜੈਕਸਨ ਦੇ ਬੱਚੇ ਆਪਣੇ ਪਿਤਾ ਦੇ ਨਕਸ਼ੇਕਦਮ ਤੇ ਚਲਣਾ ਨਹੀਂ ਚਾਹੁੰਦੇ। ਮਿਊਜਿਕ ਕਿੰਗ ਦਾ ਵਾਰਿਸ ਬਣਨ ਦੀ ਬਜਾਏ ਉਹ ਉਹ ਫਿਲਮ ਸਟਾਰ ਬਣਨਾ ਚਾਹੁੰਦੇ ਹਨ। ਪੌਪ ਕਿੰਗ ਦੇ ਭਰਾ ਜਰਮੈਨ ਨੇ ਖੁਲਾਸਾ ਕੀਤਾ ਹੈ ਕਿ ਜੈਕਸਨ ਦੇ ਤਿੰਨ ਬੱਚੇ ਹਨ ਪ੍ਰਿੰਸ ਮਾਇਕਲ ਪਹਿਲਾ, ਪੇਰਿਸ ਅਤੇ ਸੱਤ ਸਾਲ ਦਾ ਨੰਨਾ ਪ੍ਰਿੰਸ ਮਾਈਕਲ ਦੀ ਇੱਛਾ ਫਿਲਮ ਸਟਾਰ ਬਣਨ ਦੀ ਹੈ। ਤਿੰਨੋਂ ਬੱਚਿਆਂ ਦੀ ਦੇਖਭਾਲ ਹੁਣ ਜੈਕਸਨ ਦੇ ਪਰਿਵਾਰ ਦੇ ਮੈਂਬਰ ਅਤੇ ਉਨ੍ਹਾਂ ਦੀ ਨੌਕਰਾਣੀ ਕਰ ਰਹੀ ਹੈ।

Read More..

ਕੌਮੀ ਫਿਲਮ ਸਨਮਾਨਾਂ ਦੀ ਵੰਡ 21 ਅਕਤੂਬਰ ਨੂੰ

ਨਵੀਂ ਦਿੱਲੀ, 19 ਅਕਤੂਬਰ -5ਵੇਂ ਕੌਮੀ ਫਿਲਮ ਸਨਮਾਨਾਂ ਦੇ ਜੇਤੂਆਂ ਨੂੰ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ 21 ਅਕਤੂਬਰ ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੇ ਸਮਾਗਮ ਦੌਰਾਨ ਸਨਮਾਨਿਤ ਕਰਨਗੇ। ਇਨ੍ਹਾਂ ਸਨਮਾਨਾਂ ਦਾ ਐਲਾਨ ਪਿਛਲੇ ਮਹੀਨੇ ਦੀ 7 ਤਾਰੀਖ ਨੂੰ ਕੀਤਾ ਗਿਆ ਸੀ।

Read More..

ਸਲਮਾਨ ਖ਼ਾਂ ਚਾਹਿਦਾ ਹੈ, ਜਨਤਾ ਦੀ ਮੰਗ, ਐਂਟਰਟੇਨਮੈਂਟ ਕੇ ਲੀਏ ਔਰ ਭੀ ਕੁਛ ਕਰੇਗਾ….

1Salmhan_with_Anu_&_Farah 4 ਸਿਤੰਬਰ ਤੌਂ ਸੋਮਵਾਰ ਤੋਂ ਵੀਰਵਾਰ ਰਾਤ 10.00 ਵਜੇ, ਸ਼ੁੱਕਰਵਾਰ ਰਾਤ 9.00 ਵਜੇ ਕੇਵਲ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਤੇ
ਚੰਡੀਗੜ• :: ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ‘ਐਂਟਰਟੇਨਮੈਂਟ ਕੇ ਲੀਏ ਕੁਛ ਭੀ ਕਰੇਗਾ’ (ਸੀਜ਼ਨ 1) ਦੀ ਸ਼ਾਨਦਾਰ ਸਫ਼ਲਤਾ ਮਗਰੋਂ, ਇਹ ਸ਼ੋ ਜਨਤਾ ਦੀ ਜ਼ਬਰਦਸਤ ਮੰਗ  ਤੇ ਦੁਆਰਾ ‘ਐਂਟਰਟੇਨਮੈਂਟ ਕੇ ਲੀਏ ਔਰ ਭੀ ਕੁਛ ਕਰੇਗਾ’ ਦੇ ਰੂਪ ’ਚ ਪੇਸ਼ ਹੋ ਰਿਹਾ ਹੈ। ਸ਼ੋ ਦਾ ਮੂਲ ਫ਼ਾੱਰਮੈਟ ਤਾਂ ਪਹਿਲਾਂ ਜਿਹਾ ਹੈ, ਜਿਸ ਅੰਤਰਗਤ ਭਾਗ ਲੈਣ ਵਾਲੇ ਆਪਣੀ ਵਿਲੱਖਣ ਅਤੇ ਅਸਚਰਜ ਪੂੁਰਣ ਕਲਾ ਨਾਲ ਆਲਮਪਨਾਹ ਅਨੂੰ ਤੇ ਮਲਿਕਾ ਫ਼ਰਾਹ ਖ਼ਾਂ ਨੂੰ ਪ੍ਰਭਾਵਿਤ ਕਰਨਗੇ, ਅਤੇ ਨਵੇ ਸੀਜ਼ਨ ’ਚ ਦੇਸ਼ ਦੇ ਦੂਰ ਦੁਰਾਡੇ  ਕੋਣਿਆਂ ਤੌਂ  ਚੁਣੇ ਬਿਲਕੁਲ ਨਰੋਏ, ਆਕਰਸ਼ਕ ਅਤੇ ਅਜੀਬੋ ਗ਼ਰੀਬ ਕਲਾਕਾਰ, ਅਜਿਹੇ ਪ੍ਰੋਗਰਾਮ ਪੇਸ਼ ਕਰਣਗੇ ਜੋ ਪਹਿਲਾਂ ਕਦੇ ਨਹੀਂ ਵੇਖੇ ਗਏ। ਇਹ ਹੋਣਹਾਰ ਕਲਾਕਾਰ, ਦਰਸ਼ਕਾਂ ਨੂੰ ਮੋਹਿਤ ਕਰਣ ਲਈ ਕੁਛਵੀ ਕਰ ਗੁਜਰਣਗੇ! ਪੂਰੀ ਤਿਆਰੀ ਹੋ ਚੁੱਕੀ ਹੈ… ਇਸ ਲਈ ਅਸੀਮਿਤ

Read More..

ਸ਼ਾਇਨੀ ਦੀ ਜਮਾਨਤ ਪਟੀਸ਼ਨ ਦੂਜੀ ਵਾਰ ਖਾਰਿਜ

ਮੁੰਬਈ, 11 ਸਤੰਬਰ – ਮਹਾਨਗਰ ਦੀ ਇੱਕ ਸੈਸ਼ਨ ਅਦਾਲਤ ਨੇ ਅੱਜ ਬਾਲੀਵੁਡ ਅਭਿਨੇਤਾ ਸ਼ਾਇਨੀ ਆਹੂਜਾ ਦੀ ਜਮਾਨਤ ਪਟੀਸ਼ਨ ਦੂਜੀ ਵਾਰ ਖਾਰਿਜ ਕਰ ਦਿੱਤੀ ਜਿਨ੍ਹਾਂ ਨੂੰ ਓਸ਼ਿਵਾੜਾ ਸਥਿਤ ਆਪਣੇ ਘਰ ਵਿੱਚ ਨੌਕਰਾਣੀ ਦੇ ਨਾਲ ਕਥਿਤ ਬਲਾਤਕਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤ ਨੇ ਜਮਾਨਤ ਪਟੀਸ਼ਨ ਨੂੰ ਇਸ ਆਧਾਰ ਤੇ ਖਾਰਿਜ ਕਰ ਦਿੱਤਾ ਕਿ ਇਹ ਗੰਭੀਰ ਅਪਰਾਧ ਹੈ ਅਤੇ ਸ਼ਾਇਨੀ ਦੇ ਖਿਲਾਫ ਪਹਿਲੀ ਨਜਰੇ ਸਬੂਤ ਮੌਜੂਦ ਹੈ।

Read More..

;

side add




     
  HOME | ABOUT US | CONTACT US | ADVERTISING | INDIA NEWS |AUSTRALIA NEWS |WORLD NEWS | ARTICLES | EDITORIALS |  
  All rights are Reserved © 2006 - 2009, Punjab Express www.punjabexpress.com.au
GF 14, 69 Holbeche Road, Arndell Park NSW 2148
PH: 02 8814 8668, FAX: 02 8814 8810
Design and Development :www.ezyupdate.com.au