ਆਸਟ੍ਰੇਲੀਆਈ ਨੌਸੈਨਾ ਨੇ ਨਾਜਾਇਜ ਕਿਸ਼ਤੀ ਫੜੀ ਮੈਲਬਰਨ, 10 ਦਸੰਬਰ – ਆਸਟ੍ਰੇਲੀਆਈ ਨੌਸੈਨਾ ਨੇ ਹਿੰਦ ਮਹਾਸਾਗਰ ਵਿੱਚ ਆਪਣੇ ਪੱਛਮ ਉ¤ਤਰ ਤੱਟ ਖੇਤਰ ਵਿੱਚ ਨਾਜਾਇਜ ਢੰਗ ਨਾਲ ਘੁੰਮਣ ਵਾਲੀ ਇੱਕ ਕਿਸ਼ਤੀ ਨੂੰ ਫੜਿਆ ਹੈ ਜਿਸ ਵਿੱਚ ਸ਼ਰਣ ਲੈਣ ਦੇ ਇਰਾਦੇ ਨਾਲ ਆਏ 53 ਲੋਕ ਸਵਾਰ ਸਨ। ਰਿਪੋਰਟ ਅਨੁਸਾਰ ਇਸ ਸਾਲ ਆਸਟ੍ਰੇਲੀਆ ਦੇ ਕ੍ਰਿਸਮਸ ਆਈਜਲੈਂਡ ਦੇ ਕੋਲ ਫੜੀ ਗਈ ਇਹ 53 ਵੀਂ ਕਿਸ਼ਤੀ ਹੈ। ਸੀਮਾ ਸੁਰੱਖਿਆ ਕਮਾਂਡ ਦੇ ਅਧੀਨ ਕੰਮ ਕਰਨ ਵਾਲੀ ਗਸ਼ਤੀ ਕਿਸ਼ਤੀ ਨੇ ਨਾਜਾਇਜ ਤਰੀਕੇ ਨਾਲ ਵੜੀ ਇਸ ਕਿਸ਼ਤੀ ਨੂੰ ਬੁੱਧਵਾਰ ਰਾਤ ਫੜਿਆ। ਇਸ ਨੂੰ ਕ੍ਰਿਸਮਸ ਆਈਜਲੈਂਡ ਤੋਂ ਕਰੀਬ 20 ਕਿਲੋਮੀਟਰ ਉ¤ਤਰ ਪੱਛਮ ਵਿੱਚ ਰੋਕਿਆ ਗਿਆ ਹੈ।ਗ੍ਰਹਿ ਮਾਮਲਿਆਂ ਦੇ ਮੰਤਰੀ ਨੇ ਕਿਹਾ ਕਿ ਕਿਸ਼ਤੀ ਵਿੱਚ ਸਵਾਰ ਲੋਕਾਂ ਨੂੰ ਕ੍ਰਿਸਮਸ ਆਈਜਲੈਂਡ ਭੇਜਿਆ ਜਾਵੇਗਾ, ਜਿੱਥੇ ਉਨ੍ਹਾਂ ਦੀ ਸੁਰੱਖਿਆ, ਪਹਿਚਾਣ ਅਤੇ ਸਿਹਤ ਜਾਂਚ ਹੋਵੇਗੀ ਅਤੇ ਉਨ੍ਹਾਂ ਦੇ ਆਉਣ ਦੇ ਕਾਰਣਾਂ ਦੀ ਵੀ ਪੜਤਾਲ ਕੀਤੀ ਜਾਵੇਗੀ।
ਆਸਟ੍ਰੇਲੀਆ ਵਿੱਚ ਫਿਰ ਹੋਇਆ ਭਾਰਤੀ ਵਿਦਿਆਰਥੀ ਤੇ ਹਮਲਾ ਮੈਲਬਰਨ, 9 ਦਸੰਬਰ – ਆਸਟ੍ਰੇਲੀਆ ਵਿੱਚ ਇੱਕ ਵਾਰ ਫਿਰ ਭਾਰਤੀ ਵਿਦਿਆਰਥੀ ਤੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਅਣਪਛਾਤੇ ਹਮਲਾਵਰਾਂ ਨੇ ਅੱਜ ਇੱਥੇ 23 ਸਾਲਾ ਇੱਕ ਨੌਜਵਾਨ ਦੀ ਛਾਤੀ ਤੇ ਚਾਕੂ ਮਾਰ ਕੇ ਉਸ ਨੂੰ ਗੰਭੀਰ ਰੂਪ ਨਾਲ ਜਖਮੀ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਹਮਲਾਵਰ ਬਰੁਨਸਵਿਕ ਵੈਸਟ ਸਟ੍ਰੀਟ ਵਿੱਚ ਭਾਰਤੀ ਨੌਜਵਾਨਾ ਦੀ ਛਾਤੀ ਵਿੱਚ ਚਾਕੂ ਮਾਰ ਕੇ ਫਰਾਰ ਹੋ ਗਏ। ਨੌਜਵਾਨ ਪੜ੍ਹਾਈ ਕਰਨ ਦੇ ਨਾਲ ਨਾਲ ਟੈਕਸੀ ਚਲਾਉਣ ਦਾ ਵੀ ਕੰਮ ਕਰਦਾ ਹੈ। ਦੈਨਿਕ ‘ਦਾ ਏਜ’ ਨੇ ਲਿਖਿਆ ਹੈ ਕਿ ਨੌਜਵਾਨ ਕੋਲਿਲਿਏਰ ਕ੍ਰੀਸੇਂਟ ਵਿੱਚ ਅੱਜ ਸਵੇਰੇ ਆਪਣੀ
Read More..
ਆਸਟ੍ਰੇਲੀਆ ਵਿੱਚ ਦੋ ਕਿਸ਼ਤੀਆਂ ਸਮੇਤ 75 ਸ਼ਰਨਾਥੀਆਂ ਨੂੰ ਰੋਕਿਆ ਗਿਆ ਮੈਲਬਰਨ, 4 ਦਸੰਬਰ – ਆਸਟ੍ਰੇਲੀਆ ਵਿੱਚ ਅਧਿਕਾਰੀਆਂ ਨੇ ਪਿਛਲੇ ਦੋ ਦਿਨ ਵਿੱਚ ਦੋ ਕਿਸ਼ਤੀਆਂ ਸਮੇਤ 75 ਲੋਕਾਂ ਨੂੰ ਰੋਕਿਆ। ਫੜੇ ਗਏ ਲੋਕਾਂ ਵਿਚੋਂ ਜ਼ਿਆਦਾਤਰ ਸ਼ਰਨਾਰਥੀ ਹਨ। ਏਬੀ ਸੀ ਦੀਆਂ ਖਬਰਾਂ ਅਨੁਸਾਰ ਦੇਸ਼ ਦੇ ਉਤਰ ਪੱਛਮ ਇਲਾਕੇ ਵਿੱਚ ਸਥਿਤ ਡਾਰਵਿਨ ਵਿੱਚ ਇਨ੍ਹਾਂ ਕਿਸ਼ਤੀਆਂ ਨੂੰ ਦੇਖਿਆ ਗਿਆ ਸੀ। ਇਸ ਵਿੱਚ ਇੱਕ ਕਿਸ਼ਤੀ ਵਿੱਚ 15 ਸ਼ਰਨਾਰਥੀ ਅਤੇ ਚਾਲਕ ਦੇ ਤਿੰਨ ਮੈਂਬਰ ਸਨ। ਆਸਟ੍ਰੇਲੀਆਈ ਸਰਕਾਰ ਨੇ ਕਿਹਾ ਕਿ ਫੜੇ ਗਏ ਸਾਰੇ ਲੋਕ ਸੁਰੱਖਿਅਤ ਹਨ ਅਤੇ ਉਨ੍ਹਾਂ ਨੇ ਇਹ ਸੰਕੇਤ ਦਿੱਤਾ ਹੈ ਕਿ ਉਹ ਆਸਟ੍ਰੇਲੀਆ ਆਉਣਾ ਚਾਹੁੰਦੇ ਹਨ।
Read More..
ਆਸਟ੍ਰੇਲੀਆ ਦੇ 49 ਲੋਕਾਂ ਨੂੰ ਲਿਜਾਂਦੀ ਇੱਕ ਕਿਸ਼ਤੀ ਨੂੰ ਫੜਿਆ ਮੈਲਬੋਰਨ, 26 ਨਵੰਬਰ – ਆਸਟ੍ਰੇਲੀਆਈ ਨੌਸੈਨਾ ਨੇ ਆਸਟ੍ਰੇਲੀਆ ਵਿੱਚ ਸ਼ਰਨ ਲੈਣ ਦੇ ਇਛੁਕ 49 ਲੋਕਾਂ ਨੂੰ ਲਿਜਾ ਰਹੀ ਇੱਕ ਕਿਸ਼ਤੀ ਨੂੰ ਅੱਜ ਫੜ੍ਹ ਲਿਆ। ਨੌਸੈਨਾ ਨੇ ਇਸ ਕਿਸ਼ਤੀ ਨੂੰ ਕ੍ਰਿਸਮਸ ਟਾਪੂ ਤੋਂ ਉ¤ਤਰ ਛੇ ਨੌਟਿਕਲ ਮੀਲ ਦੀ ਦੂਰੀ ਤੇ ਫੜਿਆ। ਇਸ ਕਿਸ਼ਤੀ ਤੇ ਸਵਾਰ ਲੋਕਾਂ ਦੇ ਨਾਲ ਨਾਲ ਇਸ ਦੇ ਚਾਲਕ ਦਲ ਦੇ ਤਿੰਨ ਮੈਂਬਰ ਵੀ ਹਨ। ਇਸ ਤਰ੍ਹਾਂ ਦੀ ਇਹ 47ਵੀਂ ਘਟਨਾ ਹੈ। ਇਸ ਤੋਂ ਪਹਿਲਾਂ ਵੀ ਆਸਟ੍ਰੇਲੀਆ ਵਿੱਚ ਸ਼ਰਨ ਲੈਣ ਦੇ ਇਛੁਕ ਸੈਂਕੜੇ ਵਿਅਕਤੀ ਫੜੇ ਜਾ ਚੁੱਕੇ ਹਨ।
Read More..
ਜੁੜਵਾਂ ਭੈਣਾਂ ਨੂੰ ਵੱਖ ਕਰਨ ਦਾ ਆਪਰੇਸ਼ਨ ਸਫਲ ਮੈਲਬੋਰਨ, 17 ਨਵੰਬਰ -ਆਸਟ੍ਰੇਲੀਆਈ ਸਰਜਨਾਂ ਦੀ ਇੱਕ ਟੀਮ ਨੇ ਸਿਰ ਤੋਂ ਆਪਸ ਵਿੱਚ ਜੁੜੀਆਂ ਤਿੰਨ ਸਾਲ ਦੀਆਂ ਜੁੜਵਾਂ ਬੰਗਲਾਦੇਸ਼ੀ ਬੱਚੀਆਂ ਕ੍ਰਿਸ਼ਣਾ ਅਤੇ ਤ੍ਰਿਸ਼ਣਾ ਨੂੰ 24 ਘੰਟੇ ਦੀ ਮੈਰਾਥਨ ਸਰਜਰੀ ਤੋਂ ਬਾਅਦ ਸਫਲਤਾਪੂਰਵਕ ਅਲੱਗ ਕਰ ਦਿੱਤਾ ਗਿਆ। ਮੈਲਬੋਰਨ ਦੇ ਰਾਇਲ ਚਿਲਡ੍ਰਨਸ ਹਾਸਪੀਟਲ ਦੇ 16 ਸਰਜਨ ਅਤੇ ਨਰਸਾਂ ਦੇ ਇੱਕ ਦਲ ਨੇ ਸੋਮਵਾਰ ਸਵੇਰੇ ਜੁੜਵਾਂ ਬੱਚੀਆਂ ਨੂੰ ਅਲੱਗ ਕਰਨ ਲਈ ਆਪਰੇਸ਼ਨ ਸ਼ੁਰੂ ਕੀਤਾ। ਚਿਲਡ੍ਰਨ ਫਰਸਟ ਫਾਉਂਡੇਸ਼ਨ ਟ੍ਰਸਟ ਪਿਛਲੇ ਸਾਲ ਜਨਵਰੀ ਵਿੱਚ ਉਹਨਾਂ ਨੂੰ ਆਸਟ੍ਰੇਲੀਆ ਲੈ ਕੇ ਆਇਆ ਸੀ। ਹਸਪਤਾਲ ਦੇ ਬੁਲਾਰੇ ਲਿਓ ਡੋਨੇਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਜੋ ਕੁੱਝ ਕੀਤਾ, ਸਭ ਸਫਲ ਰਿਹਾ। ਉਹਨਾਂ ਦੱਸਿਆ ਕਿ ਬੱਚੀਆਂ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਅਲੱਗ ਕੀਤਾ ਗਿਆ। ਡੋਨੇਨ ਦੇ
Read More..
ਭਾਰਤੀ ਤੇ ਹਮਲੇ ਦੇ ਦੋਸ਼ੀ ਆਸਟ੍ਰੇਲੀਆਈ ਨੂੰ ਸਜ਼ਾ ਮੈਲਬੋਰਨ, 13 ਨਵੰਬਰ – ਆਸਟ੍ਰੇਲੀਆ ਦੀ ਇੱਕ ਅਦਾਲਤ ਨੇ ਇੱਕ ਭਾਰਤੀ ਟੈਕਸੀ ਚਾਲਕ ਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ੀ ਆਸਟ੍ਰੇਲੀਆਈ ਨਾਗਰਿਕ ਨੂੰ ਸਾਢੇ ਛੇ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜਸਟਿਸ ਐਲਿਜਾਬੇਥ ਕਰਟੇਨ ਨੇ ਪਾਰਿਸ਼ ਚਾਰਲਸ ਨੂੰ ਸਾਢੇ ਛੇ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕਿਹਾ ਕਿ ਚਾਰਲਸ ਨੇ 23 ਸਾਲਾ ਟੈਕਸੀ ਚਾਲਕ ਜਲਵਿੰਦਰ ਸਿੰਘ ਤੇ ਹਮਲੇ ਵਿੱਚ ਇਸਤੇਮਾਲ ਚਾਕੂ ਨੂੰ ਆਪਣੀ ਪੈਂਟ ਵਿੱਚ ਲੁਕਾ ਕੇ ਰੱਖਿਆ ਸੀ। ਇਸ ਨਾਲ ਜਾਹਿਰ ਹੁੰਦਾ ਹੈ ਕਿ ਉਹ ਵਾਰਦਾਤ ਗੈਰ ਇਰਾਦਤਨ ਨਹੀਂ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ ਜੱਜ ਨੇ ਕਿਹਾ ਕਿ ਹਮਲੇ ਨਾਲ ਜਲਵਿੰਦਰ ਸਿੰਘ ਨੂੰ ਸਰੀਰਕ ਅਤੇ ਮਾਨਸਿਕ ਸੱਟ ਲੱਗੀ ਹੈ। ਇਸ ਨਾਲ ਉਸਦੀ ਜਿੰਦਗੀ ਤੇ ਕਾਫੀ ਅਸਰ ਪਵੇਗਾ। ਚਾਰਲਸ ਨੇ ਚਾਕੂ ਨਾਲ ਜਲਵਿੰਦਰ ਸਿੰਘ ਤੇ ਪਿੱਛੋਂ
Read More..
ਆਸਟ੍ਰੇਲੀਆ ਵਿੱਚ ਭਾਰਤੀ ਵਿਦਿਆਰਥੀ ਛੇ ਦਿਨ ਤੋਂ ਲਾਪਤਾ ਮੈਲਬੋਰਨ, 11 ਨਵੰਬਰ – ਇੱਕ ਭਾਰਤੀ ਵਿਦਿਆਰਥੀ ਇੱਥੇ ਪਿਛਲੇ ਛੇ ਦਿਨ ਤੋਂ ਲਾਪਤਾ ਹੈ ਜਿਸ ਨਾਲ ਉਸ ਦੀ ਸੁਰੱਖਿਆ ਨੂੰ ਲੈ ਕੇ ਖਦਸ਼ਾ ਪੈਦਾ ਹੋ ਗਿਆ ਹੈ। 22 ਸਾਲਾ ਦੀਪਕ ਕੁਮਾਰ ਚੌਧਰੀ ਨੂੰ ਆਖਰੀ ਵਾਰ ਪਿਛਲੇ ਵੀਰਵਾਰ ਨੂੰ ਸਵੇਰੇ ਪੰਜ ਵਜ ਕੇ 20 ਮਿੰਟ ਤੋਂ ਛੇ ਵਜ ਕੇ ਤੀਹ ਮਿੰਟ ਦੇ ਵਿਚਾਲੇ ਕ੍ਰਾਉਨ ਕੈਸਿਨੋ ਵੱਲ ਜਾਂਦੇ ਦੇਖਿਆ ਗਿਆ ਸੀ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਉਸ ਦੇ ਨਾਲ ਰਹਿਣ ਵਾਲੇ ਵਿਦਿਆਰਥੀਆਂ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ।
Read More..
Clarification Regarding Dr Harshinder’s visit Punjabi Cultural Association QLD Have clarified in press note sent to The Punjab, Punjab Express, The Page that Minor entry fee ($10) per adult is collected to provide Tea, Coffee and snacks to the guests and children. Dr harshinder kaur is delivering her lecture for a noble cause free of cost. She will not be paid any fee or honourarium for her lecture.
ਡਾ. ਹਰਸ਼ਿੰਦਰ ਕੌਰ ਦੇ ਦੌਰੇ ਸਬੰਧੀ ਸਪੱਸ਼ਟੀਕਰਨ ਪੰਜਾਬੀ ਕਲਚਰਲ ਐਸੋਸੀਏਸ਼ਨ ਨੇ ਦ ਪੰਜਾਬ , ਪੰਜਾਬ ਐਕਸਪ੍ਰੈਸ ਅਤੇ ਦ ਪੇਜ ਨੂੰ ਭੇਜੇ ਆਪਣੇ ਪ੍ਰੈਸ ਨੋਟ ਵਿੱਚ ਸਪੱਸ਼ਟ ਕੀਤਾ ਹੈ ਕਿ ਮਿਤੀ 15 ਨਵੰਬਰ ਨੂੰ ਬੈਲਮੌਂਟ ਸਰਵਿਸ ਬੌਲਜ਼ ਕਲੱਬ ਵਿੱਚ ਰੱਖੇ ਗਏ ਕਵੀ ਦਰਬਾਰ ਵਿੱਚ ਜੋ 10 ਡਾਲਰ ਦੀ ਐਂਟਰੀ ਫ਼ੀਸ ਰੱਖੀ ਗਈ ਹੈ ਉਹ ਆਏ ਹੋਏ ਮਹਿਮਾਨਾਂ ਅਤੇ ਬੱਚਿਆਂ ਨੂੰ ਮੁਫ਼ਤ ਚਾਹ,ਪਾਣੀ ਅਤੇ ਸਨੈਕਸ ਮੁਹੱਈਆ ਕਰਾਉਣ ਲਈ ਰੱਖੀ ਗਈ ਹੈ।ਡਾ. ਹਰਸ਼ਿੰਦਰ ਕੌਰ ਜੀ ਇਸ ਪ੍ਰੋਗਰਾਮ ਵਿੱਚ ਸਾਡੇ ਸਤਿਕਾਰਯੋਗ ਅੰਤਰਰਾਸ਼ਟਰੀ ਬੁਲਾਰੇ ਹਨ ਅਤੇ ਉਨ੍ਹਾਂ ਵੱਲੋਂ ਇਹ ਸੇਵਾ ਨਿਸ਼ਕਾਮ ਕੀਤੀ ਜਾ ਰਹੀ ਹੈ।ਉਨ੍ਹਾਂ ਨੂੰ ਇਸ ਸਮਾਗਮ ਵਿੱਚ ਬੋਲਣ ਦਾ ਕੋਈ ਸੇਵਾ ਫ਼ਲ ਨਹੀਂ ਦਿੱਤਾ ਜਾ ਰਿਹਾ।
ਆਸਟ੍ਰੇਲੀਆ ਵਿੱਚ ਇੱਕ ਹੋਰ ਭਾਰਤੀ ਉ¤ਤੇ ਹਮਲਾ ਮੈਲਬਰਨ, 26 ਅਕਤੂਬਰ -ਆਸਟ੍ਰੇਲੀਆ ਵਿੱਚ ਭਾਰਤੀਆਂ ਦੇ ਖਿਲਾਫ ਹਮਲਿਆਂ ਦਾ ਸਿਲਸਿਲਾ ਜਾਰੀ ਹੈ ਅਤੇ ਇਸ ਕੜੀ ਵਿੱਚ ਆਸਟ੍ਰੇਲੀਆਈ ਲੋਕਾਂ ਦੇ ਇੱਕ ਸਮੂਹ ਨੇ ਇੱਥੇ ਬਸ ਸਟੈਂਡ ਤੇ ਸੌਂ ਰਹੇ ਇੱਕ ਸਿੱਖ ਲੜਕੇ ਦੇ ਸਿਰ ਤੇ ਵਾਰ ਕੀਤਾ ਅਤੇ ਉਸਦੀ ਪੱਗ ਉਤਾਰ ਦਿੱਤੀ। ਪੁਲੀਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਸਾਲ ਦੇ ਇਸ ਨੌਜਵਾਨ ਤੇ ਬਿਨਾਂ ਕਿਸੇ ਉਕਸਾਵੇ ਦੇ ਹਮਲਾ ਕੀਤੇ ਜਾਣ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। Read More..
;
|