ਪੂਤਿਨ ਅਤੇ ਚਾਵੇਜ਼ ਦਾ ਅਮਰੀਕਨ ਪ੍ਰਬਲਤਾ ਖਤਮ ਕਰਨ ਵਿੱਚ ਬਣ ਰਿਹਾ ਇਤਿਹਾਸਕ ਸਥਾਨ

ਮੈਂ ਪਹਿਲਾਂ ਕਈ ਵਾਰੀ ਇਹ ਗੱਲ ਦੁਹਰਾਈ ਹੈ ਕਿ ਵੀਹਵੀਂ ਸਦੀ ਵਿੱਚ ਸੰਸਾਰ ਤੋਂ ਅਮਰੀਕਨ ਤੇ ਪੱਛਮੀ ਪ੍ਰਬਲਤਾ ਖਤਮ ਕਰਨ ਵਿੱਚ ਨਿਭਾਈ ਭੂਮਿਕਾ ਕਾਰਨ ਵੀਹਵੀਂ ਸਦੀ ਦੇ ਇਤਿਹਾਸ ਵਿੱਚ ਤਿੰਨ ਨੇਤਾ ਸਭ ਤੋਂ ਵੱਧ ਪਹਿਚਾਣੇ ਜਾਣਗੇ। ਇਹ ਹਨ ਚੀਨ ਦੇ ਮਾਓ ਜੇ ਤੁੰਗ, ਵੀਤਨਾਮ ਦੇ ਹੋ ਚੀ ਮਿਨਹ ਅਤੇ ਕਿਊਬਾ ਦੇ ਫਿਡਲ ਕੈਸਟਰੋ, ਵੀਹਵੀਂ ਸਦੀ ਦੇ ਇਤਿਹਾਸ ਵਿੱਚ ਇਨ੍ਹਾਂ ਤਿੰਨਾਂ ਨੇਤਾਵਾਂ ਦਾ ਕੱਦ ਸਭ ਤੋਂ ਉ¤ਚਾ ਨਜ਼ਰ ਆਏਗਾ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਰੂਸ ਦੇ ਵਲਾਦੀਮੀਰ ਪੂਤਿਨ ਅਤੇ ਵੈਨਜ਼ੂਏਲਾ ਦੇ

Read More..

ਸਿੱਖ ਨੌਜਵਾਨ ਪੀੜੀ ਮੁੜ ਪੰਜਾਬ ਅਤੇ ਭਾਰਤ ਸਰਕਾਰ ਦੀ ਹਿੱਟ ਲਿਸਟ ਤੇ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਜਰਮਨੀ ਅਤੇ ਅਮਰੀਕਾ ਦੇ ਆਗੂਆਂ ਭਾਈ ਭੁਪਿੰਦਰ ਸਿੰਘ ਪ੍ਰਧਾਨ ਜਰਮਨੀ ਯੂਨਿਟ, ਭਾਈ ਪ੍ਰੀਤਮ ਸਿੰਘ ਜੋਗਾ ਨੰਗਲ ਪ੍ਰਧਾਨ ਅਮਰੀਕਾ ਯੂੁਨਿਟ, ਜਨਰਲ ਸਕੱਤਰ ਭਾਈ ਸੁਖਪ੍ਰੀਤ ਸਿੰਘ ਅਤੇ ਭਾਈ ਗੁਰਮੀਤ ਸਿੰਘ , ਭਾਈ ਤਰਸੇਮ ਸਿੰਘ ਖਾਲਸਾ, ਭਾਈ ਭੁਪਿੰਦਰ ਸਿੰਘ ਕਾਲਾ ਅਫਗਾਨਾ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ ਕਿ ਇੱਕ ਵਾਰ ਫਿਰ ਪੰਜਾਬ ਸਰਕਾਰ , ਦਿੱਲੀ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਬਣ ਪੰਜਾਬ ਪੁਲਿਸ ਦੀ ਪਿੱਠ ਨੂੰ ਸਿੱਖ ਨੌਜਵਾਨਾਂ ਦੀ ਇੱਕ ਹੋਰ ਪੀੜੀ ਦਾ ਘਾਣ ਕਰਨ ਲਈ ਥਾਪੜਾ ਦੇ ਰਹੀ ਹੈ। ਇੱਕ ਵਾਰ ਫਿਰ ਏਸੇ ਪੁਲਿਸ ਦੀ ਬਦੌਲਤ ਪੰਜਾਬ ਦੇ ਅਣਗਿਣਤ ਘਰਾਂ ਵਿੱਚ ਡਰ ਅਤੇ ਸਿਹਮ ਦਾ ਮਹੌਲ ਹੈ ਅਤੇ ਇਸ ਸਭ ਦੌਰਾਨ ਪੰਜਾਬ ਦੀ ਹਿੰਦੁਵਾਦੀ ਸਰਕਾਰ ਠੰਡੀਆਂ ਪਹਾੜੀਆਂ ਵਿੱਚ ਆਪਣੇ ਆਕਾਂਵਾਂ ਵੱਲੋਂ ਪਰੋਸੇ ਗਰਮ ਪਕਵਾਨਾ ਦਾ ਅਨੰਦ ਮਾਣਦੀ ਇਹ ਭੁੱਲ ਚੁੱਕੀ ਹੈ ਕਿ ਇਹਨਾਂ ਵਿੱਚ ਕਿੰਨੇ ਬੇਦੋਸ਼ੇ ਮਸੂਮਾਂ ਦੀਆਂ ਹੱਡੀਆਂ ਦਾ ਬਾਲਣ ਖਪਤ ਹੋ ਚੁਕਿਆ ਹੈ ਅਤੇ ਹੋ ਰਿਹਾ ਹੈੇ।ਕਿੰਨੇ ਹੀ ਪਰਿਵਾਰਾਂ ਦੇ ਨੌਜਵਾਨ ਪੁੱਤ ਇਹਨਾਂ ਦੀ ਨਿਰਦਈ ਅਤੇ ਬੇਰਿਹਮ ਪੁਲਿਸ ਮਾਰ ਖਪਾ ਆਪਣੀਆਂ ਤਰੱਕੀਆਂ ਦੇ ਤਮਗੇ ਆਪਣੇ ਸੀਨੇ ਲਮਕਾਈ ਫਿਰਦੀ ਹੈ।ਸ਼ਰਮ ਨਾਲ ਸਿਰ ਨੀਵਾਂ ਹੋ ਜਾਂਦਾ ਹੈ ਜਦੋ ਇਹ ਸੋਚ ਸੀਨਾ ਸਾੜਦੀ ਹੈ ਕਿ ਇਹ ਸਰਕਾਰੀ ਟੱਟੂ ਵੀ ਸਾਡੀਆਂ ਹੀ ਵੋਟਾਂ ਲੈ ਇਹਨਾਂ ਤਾਕਤਾਂ ਦੇ ਭਾਗੀ ਹੋਏ ਹਨ।

Read More..

ਅੱਜ ਕਣਕਾਂ ਦਾ ਬਾਬਲ ਖੋਇਆ : ਗੁਰਭਜਨ ਸਿੰਘ ਗਿੱਲ

ਦੇਸ਼ ਦੀ ਅਜਾਦੀ ਮਗਰੋਂ ਜਦੋਂ ਭਾਰਤ ਦੇਸ਼ ਦਾਣੇ ਦਾਣੇ ਨੂੰ ਤਰਸ ਰਿਹਾ ਸੀ ਅਤੇ ਠੂਠਾ ਫੜਕੇ ਵਿਦੇਸ਼ਾਂ ਵਿੱਚ ਅਨਾਜ ਮੰਗਣ ਜਾਂਦਾ ਸੀ। ਕਦੇ ਭਾਰਤ ਵਾਸੀਆਂ ਨੂੰ ਦੇਸ਼ ਦਾ ਪ੍ਰਧਾਨਮੰਤਰੀ ਲਾਲ ਬਹਾਦਰ ਸ਼ਾਸਤਰੀ ਸੋਮਵਾਰ ਦੀ ਰੋਟੀ ਛੱਡ ਕੇ ਵਰਤ ਰੱਖਣ ਦੀ ਸਲਾਹਾਂ ਦਿੰਦਾ ਸੀ, ਬਿਲਕੁਲ ਉਸੇ ਵਕਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਉਸਾਰੀ ਹੋਈ ਅਤੇ ਇਥੋਂ ਦੇ ਵਿਗਿਆਨੀਆਂ ਨੂੰ ਅੰਤਰਰਾਸ਼ਟਰੀ ਕਣਕ ਅਤੇ ਮੱਕੀ ਖੋਜ ਕੇਂਦਰ ਮੈਕਸੀਕੋ ਵਿਖੇ ਸਿਖਲਾਈ ਲਈ ਭੇਜਿਆ ਜਾਣ ਲੱਗਾ।
        ਦੇਸ਼ ਦੇ ਵਿਗਿਆਨੀਆਂ ਨੂੰ ਕਣਕ ਖੋਜ ਵਿੱਚ ਸੇਧ ਦੇਣ ਵਾਲੇ ਪ੍ਰਮੁੱਖ ਵਿਗਿਆਨੀ ਡਾ. ਨੌਰਮਨ ਈ ਬੋਰਲਾਗ ਬੀਤੀ ਰਾਤ ਅਮਰੀਕਾ ਵਿਖੇ ਅਕਾਲ ਚਲਾਣਾ ਕਰ ਗਏ ਹਨ। ਨੋਬਲ ਪੁਰਸਕਾਰ ਵਿਜੇਤਾ ਡਾ. ਨੌਰਮਨ ਈ ਬੋਰਲਾਗ ਨੇ ਕਣਕ ਖੋਜ ਵਿੱਚ ਮੱਧਰੀਆਂ ਕਿਸਮਾਂ ਦੀ ਖੋਜ ਕੀਤੀ ਅਤੇ ਇਸ ਨੂੰ ਸਮੁੱਚੇ ਵਿਸ਼ਵ ਵਿੱਚ ਪਰਖਣ ਲਈ ਭੇਜਿਆ। ਕਿਤੋਂ ਵੀ ਚੰਗੇ ਨਤੀਜੇ ਨਾ ਮਿਲੇ ਪਰ ਭਾਰਤ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਨਾਂ ਮੱਧਰੀਆਂ

Read More..

ਕੀ ਸੋਚ ਕੇ ਤੁਸਾਂ ਆਵਾਜ਼ ਮੇਰੀ ਫੜੀ ਹੈ? ਸੋਚੋ, ਕਦੀ ਆਵਾਜ਼ ਵੀ ਸੂਲੀ ਚੜ੍ਹੀ ਹੈ?

Karamjit_color ਕਰਮਜੀਤ ਸਿੰਘ
  ਯੂਗੋਸਲਾਵੀਆ ਦੀ ਇਕ ਕਹਾਵਤ ਹੈ ਕਿ ਜੇ ਬੰਦੇ ਦੀ ਅਸਲੀਅਤ ਵੇਖਣੀ ਹੋਵੇ ਤਾਂ ਉਸ ਨੂੰ ਤਾਕਤ ਦੀ ਕੁਰਸੀ ਉਤੇ ਬਿਠਾ ਕੇ ਵੇਖੋ। ਇਹੋ ਹਾਲਤ ਪੰਜਾਬ ਸਰਕਾਰ ਦੀ ਬਣ ਗਈ ਹੈ ਜਿਥੇ ਵੱਡੇ ਬਾਦਲ ਸਾਹਿਬ ਅਤੇ ਛੋਟੇ ਬਾਦਲ ਸਾਹਿਬ ਤਾਕਤ ਦੇ ਬੇਲਗਾਮ ਘੋੜੇ ਉਤੇ ਸਵਾਰ ਹੋ ਕੇ ਇਹ ਨਹੀਂ ਜਾਣਦੇ ਕਿ ਜਿਹੜੇ ਪੰਛੀ ਆਪਣੇ ਖੰਭਾਂ ਨੂੰ ਲੋੜ ਤੋਂ ਜ਼ਿਆਦਾ ਫੜਫੜਾਉਂਦੇ ਹਨ, ਉਹ ਇਨ੍ਹਾਂ ਨੂੰ ਗਵਾ ਵੀ ਲੈਂਦੇ ਹਨ। ਰਾਜਸੀ ਸੂਤਰਾਂ ਅਨੁਸਾਰ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਦੀ ਗ੍ਰਿਫ਼ਤਾਰੀ ਨਾਲ ਸਾਬਕਾ ਖਾੜਕੂ ਆਗੂ ਦੀ ਰਾਜਸੀ ਚੜ੍ਹਤਲ ਵਿਚ ਹੋਰ ਵਾਧਾ ਹੋਵੇਗਾ ਅਤੇ ਇਹ ਕਾਰਵਾਈ ਸੁਖਬੀਰ ਬਾਦਲ ਦੇ ਰਾਜਨੀਤਕ ਭਵਿੱਖ ਲਈ ਮਹਿੰਗੀ ਵੀ ਪੈ ਸਕਦੀ ਹੈ। ਅੰਗਰੇਜ਼ੀ ਦੇ ਇਕ ਕੌਮੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਦੇ ਇਕ ਸੰਜੀਦਾ ਪੱਤਰਕਾਰ ਦੀ ਇਸ ਟਿੱਪਣੀ ਵਿਚ ਰਾਜਨੀਤਕ ਸੱਚਾਈ ਹੈ ਕਿ ਭਾਈ ਦਲਜੀਤ ਸਿੰਘ ਦੀ ਗ੍ਰਿਫ਼ਤਾਰੀ ਦਾ ਮੁੱਖ ਕਾਰਨ ਇਹ ਸੀ ਕਿ ਉਸ ਦਾ ਮਾਲਵੇ ਦੇ ਖ਼ੇਤਰ ਵਿਚ ਤੇਜ਼ੀ ਨਾਲ ਵਧ ਰਿਹਾ ਜਨਤਕ ਆਧਾਰ ਅਤੇ ਲੋਕਪ੍ਰਿਯਤਾ ਸੀ। ਸੂਤਰਾਂ ਅਨੁਸਾਰ ਬਾਦਲ ਅਕਾਲੀ ਦਲ ਵੀ ਇਸੇ ਖੇਤਰ ਵਿਚੋਂ ਆਪਣੀ ਰਾਜਨੀਤਕ ਖੁਰਾਕ ਲੈ ਰਿਹਾ ਹੈ। ਇਸ ਲਈ ਸੱਤਾ ਦਾ ਅਨੰਦ ਮਾਣ ਰਹੇ ਬਾਦਲ ਪਰਿਵਾਰ ਦੀ ਇਹੋ ਇੱਛਾ ਹੈ ਕਿ ਇਸ ਜੰਗਲ ਵਿਚ ਇਕੋ ਸ਼ੇਰ ਰਹਿਣਾ ਚਾਹੀਦਾ ਹੈ।

Read More..

ਪਰਦੇਸੀਆਂ ਦੀ ਜਿੰਦਗੀ,ਕਾਹਦੀ ਜਿੰਦਗੀ ਆ

ਵੈਸੇ ਤਾਂ ਪੂਰੇ ਭਾਰਤ ਵਿਚੋਂ ਲੋਕ ਯੂਰਪ,ਕਨੇਡਾ,ਅਮਰੀਕਾ,ਇੰਗਲੈਂਡ ਆਸਟਰੇਲੀਆ,ਨਿਊਜੀਲੈਂਡ ਜਾਂ ਹੋਰ ਅਰਬ ਦੇਸਾਂ ਵਿਚ ਪੈਸਾ ਕਮਾਉਣ ਲਈ ਗਏ ਹਨ !ਪਰੰਤੂ ਸੂਬਾ ਪੰਜਾਬ ਦੇ ਵਿਚੋਂ ਹੀ ਜਿਆਦਾਤਰ ਬਾਹਰ ਵਿਦੇਸਾਂ ਵਿਚ ਦਾਖਲ ਹੁੰਦਾ ਹੈ ਤੇ ਕੋਈ ਡੌਂਕੀ ਲਗਾ ਕੇ ਪਹੁੰਚ ਰਿਹਾ ਹੈ।ਅੱਜ ਕੱਲ ਦੇ ਹਾਲਾਤ ਵਿਦੇਸਾਂ ਦੇ ਇੰਨੇ ਕੁ ਖਰਾਬ ਹੋ ਚੁਕੇ ਹਨ ਕਿ ਅਸੀਂ ਸੋਚ ਵੀ ਨਹੀਂ ਸਕਦੇ।ਜਿੰਨੀ ਮੋਟੀ ਰਕਮ ਲਗਾ ਕੇ ਨੌਜਵਾਨਾਂ ਦੇ ਮਾਪੇ ਨੌਜਵਾਨਾਂ ਨੂੰ ਜਾਇਜ ਨਜਾਇਜ ਤੌਰ ਤੇ ਬਾਹਰ ਭੇਜ ਰਹੇ ਹਨ।ਫਿਰ ਕਈ ਵਾਰ ਤਾਂ ਨਜਾਇਜ ਤੌਰ ਤੇ ਬਾਹਰ ਗਿਆ ਨੌਜਵਾਨ ਪੁਲੀਸ ਦੇ ਅੜਿੱਕੇ ਆ ਜਾਂਦਾ ਹੈ ਤਾਂ ਪੁਲੀਸ ਵਲੌਂ ਜਦੋਂ ਉਸ ਕੋਲੋਂ ਪੁੱਛਿਆ ਜਾਂਦਾ ਹੈ ਕਿ ਕਿੰਨੇ ਪੈਸੋ ਲਗਾ ਕੇ ਤੂੰ ਸਾਡੇ ਦੇਸ ਵਿਚ ਦਾਖਲ ਹੋਇਆਂ ਹੈ।ਉਸ ਨੌਜਵਾਨ ਵਲੌਂ ਦੱਸੀ ਰਕਮ ਸੁਣ ਕੇ ਉਹ ਪੁਲੀਸ ਅਫਸਰ ਇਕ ਵਾਰ ਤਾਂ ਚਕਰਾ ਜਾਂਦਾ ਹੈ ਕਿ ਤੂੰ ਇੰਨੀ ਰਕਮ ਕਿਸ ਤਰਾਂ ਤੇ ਕਦੋਂ ਪੂਰੀ ਕਰੇਂਗਾ।ਫਿਰ ਜਦੋਂ ਨੌਜਵਾਨ ਆਪਣੀ ਡੌਂਕੀ ਦੀ ਦਾਸਤਾਨ ਉਸ ਅਫਸਰ

Read More..

ਨਸ਼ੇ ਦੇ ਵਧਦੇ ਦਰਿਆ ਲਈ ਜ਼ਿੰਮੇਵਾਰ ਕੌਣ?

ਸਮਾਜ, ਰਾਜਨੀਤਕ ਲੋਕ ਜਾਂ ਨੌਜਵਾਨ!
ਪੰਜਾਬ ਅੰਦਰ ਵੱਧ ਰਹੇ ਨਸ਼ਿਆਂ ਦੇ ਦਰਿਆ ਲਈ ਕੌਣ ਜ਼ਿੰਮੇਵਾਰ ਹੈ? ਸਾਡਾ ਸਮਾਜ, ਰਾਜਨੀਤਕ ਲੋਕ ਜਾਂ ਨੌਜਵਾਨ! ਦੇਸ਼ ਦਾ ਭਵਿੱਖ ਵਜੋਂ ਜਾਣੀ ਜਾਂਦੀ ਸਾਡੀ ਨੌਜਵਾਨ ਪੀੜ•ੀ ਨਸ਼ਿਆਂ ਵਿਚ ਇੰਨੀ ਧੱਸ ਗਈ ਹੈ ਕਿ ਜਿਸ ਨੂੰ ਬਾਹਰ ਕੱਢਣਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਅਸੀਂ ਭਲੀਭਾਂਤ ਜਾਣਦੇ ਹਾਂ ਕਿ ਪਿਛਲੇ ਦਿਨੀਂ ਹੋਈਆਂ ਬਲਾਕ ਸੰਮਤੀ, ਜ਼ਿਲ•ਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਜਿੱਤਣ ਲਈ ਕੀ ਅਕਾਲੀ, ਕੀ ਕਾਂਗਰਸੀ ਉਮੀਦਵਾਰਾਂ ਨੇ ਆਪਣੀ ਜਿੱਤ ਹਾਸਲ ਕਰਨ ਲਈ ਸ਼ਰਾਬ, ਭੁੱਕੀ, ਅਫੀਮ, ਚਰਸ, ਡੋਡੇ ਤੇ ਮੈਡੀਕਲ ਨਸ਼ਿਆਂ ਨੂੰ ਵੋਟਰਾਂ ਨੂੰ ਇੰਝ ਪਰੋਸਿਆ ਜਿਵੇਂ ਦਾਲ ਰੋਟੀ ਹੋਵੇ। ਹੁਣ ਸਵਾਲ ਇਹ ਹੈ ਕਿ ਵੋਟਰਾਂ ਨੇ ਮੰਗਿਆ ਕਿ ਰਾਜਨੀਤਕ ਲੋਕਾਂ ਨੇ ਇਕ ਦੂਜੇ ਤੋਂ ਅੱਗੇ ਨਿਕਲਣ ਲਈ ਵੰਡਿਆ। ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਪੰਥ ਨੂੰ ਖ਼ਤਰੇ ਵਿਚ ਦੱਸ ਵੋਟਾ ਲੈਣ ਵਾਲੇ ਅਕਾਲੀ ਲੀਡਰ ਵੀ ਇਹ ਗੁਨਾਹ ਕਰਨ ਤੋਂ ਪਿਛੇ ਨਾ ਰਹੇ, ਰੱਜ ਕੇ ਵੋਟਰਾਂ ਤੱਕ ਨਸ਼ੇ ਦੀ ਸਪਲਾਈ ਕੀਤੀ। ਇਸ ਤੋਂ ਉਪਰ ਉ¤ਠ ਕੇ ਦੇਖੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕਈ ਉਮੀਦਵਾਰ ਤਾਂ ਅਜਿਹੇ ਸਨ ਜੋ ਸਿੱਖ ਧਰਮ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ, ਕੋਈ ਦਾੜੀ ਕੱਟਦਾ, ਕੋਈ ਰੰਗਦਾ, ਕੋਈ ਪੰਜ ਰਤਨੀ ਦਾ ਸ਼ੌਕੀਨ ਤੇ ਜੇ ਬੀਬੀਆਂ ਦੀ ਗੱਲ ਕਰੀਏ, ਉਹ ਵੀ ਫੈਸ਼ਨ ਦੀ ਮਾਰ ਤੋਂ ਬਚੀਆਂ ਨਾ ਵੇਖੀਆਂ ਗਈਆਂ। ਕੀ ਸਿੱਖ ਕੌਮ ਨੂੰ ਅਜਿਹੇ ਲੀਡਰਾਂ ਦੀ ਲੋੜ ਹੈ? ਕੀ ਸਮਾਜ ਨੂੰ ਸੇਧ ਦੇ ਸਕਣਗੇ ਇਹੋ ਜਿਹੇ ਲੀਡਰ? ਨਹੀਂ ਇਹ ਸਾਡੀ ਕੌਮ ’ਤੇ ਕ¦ਕ ਹੈ, ਰਾਜਨੀਤੀ ਵਿਚ ਬਹੁਤ ਵੱਡੀ ਗਿਰਾਵਟ ਹੈ, ਜਿਸ ਨੂੰ ਸਾਫ਼ ਸੁਥਰੇ ਅਕਸ਼ ਵਾਲੇ ਉਮੀਦਵਾਰ ਲੱਭਣੇ ਮੁਸ਼ਕਿਲ ਹੋ ਗਏ ਹਨ। ਅਜਿਹੇ ਲੀਡਰ ਤੁਸਾਂ ਕਈ ਵਾਰ ਖੇਡ ਤੇ ਸਭਿਆਚਾਰਕ ਮੇਲਿਆਂ ਜਾਂ ਨਸ਼ਾ ਵਿਰੋਧੀ ਸੈਮੀਨਾਰਾਂ ਵਿਚ ਉ¤ਚੀਆਂ ਉ¤ਚੀਆਂ ਬਾਵਾਂ  ਚੁੱਕ ਕੇ ਨਸ਼ੇ ਦੇ ਖ਼ਿਲਾਫ਼ ਸਮਾਜ ਨੂੰ ਜਾਗਰੂਕ ਹੋਣ ਦਾ ਸੱਦਿਾ ਦਿੰਦੇ ਵੇਖੇ ਹੋਣਗੇ। ਪਰ ਲੋੜ ਹੈ ਅਜਿਹੇ ਲੀਡਰਾਂ ਨੂੰ ਸਬਕ ਸਿਖਾਉਣ ਦੀ, ਜਿਸਦੇ ਲਈ ਯੂਥ ਕਲੱਬਾਂ ਨੂੰ ਅੱਗੇ ਆਉਣ ਦੀ ਲੋੜ ਹੈ, ਭਾਵੇਂ ਯੂਥ ਕਲੱਬਾਂ ਵਾਲੇ ਵੀਰ ਵੀ ਇਸ ਬਿਮਾਰੀ ਦੀ ਜਕੜ ਵਿਚ ਹਨ ਪਰ ਫਿਰ ਵੀ ਕੁਝ ਸਮਝਦਾਰ ਤੇ ਇਸ ਬਿਮਾਰੀ ਤੋਂ ਬਾਹਰ ਹਨ, ਜੋ ਸਮਾਜ ਲਈ ਕੁਝ ਕਰਨ ਦੀ ਇੱਛਾ ਰੱਖਦੇ ਹਨ। ਕਈ ਸੋਚਣਗੇ ਕਿ ਤਵਾ ਜ਼ਿਆਦਾ ਅਕਾਲੀਆਂ ’ਤੇ ਹੀ ਰਿਹਾ, ਨਹੀਂ ਅਸੀਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਉਹ ਸਿੱਖ ਕੌਮ ਦੀ ਗੱਲ ਨਹੀ ਕਰਦੇ। ਉਹ ਆਪਣੇ ਆਪ ਨੂੰ ਧਰਮ ਨਿਰਪੱਖ ਦੱਸਦੇ ਹਨ। ਦੁੱਖ ਉਦੋਂ ਹੁੰਦਾ ਜਦੋਂ ਧਰਮ ਦੇ ਨਾਂ ’ਤੇ ਵੋਟਰਾਂ ਨੂੰ ਗੁੰਮਰਾਹ ਕਰਨ ਵਾਲੇ ਧਰਮ ਨਾਲ ਗੱਦਾਰੀ ਕਰਨ। ਸੋ ਉਕਤ ਅਲਾਮਤਾਂ ਨੂੰ ਸਮਾਜ ਤੋਂ ਬਾਹਰ ਕੱਢਣ ਲਈ ਸਾਡੇ ਸਮਾਜ, ਸਮਾਜ ਸੇਵੀ ਲੋਕ, ਯੂਥ ਕਲੱਬਾਂ, ਧਾਰਮਿਕ ਸੰਗਠਨਾਂ ਨੂੰ ਇਕ ਬੈਨਰ ਹੇਠ ਇਕੱਠੇ ਹੋਣ ਦੀ ਲੋੜ ਹੈ, ਨਹੀਂ ਤਾਂ ਰਾਜਨੀਤਕ ਲੋਕਾਂ ਦੀਆਂ ਇੱਛਾਵਾਂ ਹੀ ਸਾਡੀ ਨੌਜਵਾਨਾਂ ਪੀੜੀ ਨੂੰ ਖ਼ਤਮ ਕਰ ਦੇਣਗੀਆਂ।       
   – ਲਖਵੀਰ ਸਿੰਘ ਖਾਬੜਾਂ

ਲੋਕਾਂ ਨੂੰ ਆਪਣੇ ਅੰਦਰ ਲੁਕੇ ਸੰਗੀਤ ਨਾਲ ਜੋੜ ਕੇ ਮਸਤ ਕਰਦਾ ਹੈ ਲੋਕ ਸੰਗੀਤ

ਲੋਕ ਸੰਗੀਤ ਫਿਲਮਾਂ ਵਿੱਚ ਜਦੋਂ ਵੀ ਆਇਆ ਹੈ ਕਾਮਯਾਬ ਰਿਹਾ ਹੈ। ਲੋਕ ਸੰਗੀਤ ਨਦੀ ਦੇ ਪਾਣੀ ਨਾਲ ਤਰਾਸ਼ਿਆ ਹੋਇਆ ਉਹ ਪੱਥਰ ਹੈ ਜਿਸਦੇ ਕਿਨਾਰੇ ਘਸ ਗਏ ਹਨ ਅਤੇ ਉਹ ਇੰਨਾ ਚਿਕਨਾ ਹੋ ਗਿਆ ਹੈ ਕਿ ਉਸ ਨੂੰ ਛੂਹਣ ਨਾਲ ਸਿਰਫ ਅਤੇ ਸਿਰਫ ਸੁੱਖ ਹੀ ਮਿਲਦਾ ਹੈ। ਇਹ ਤਾਂ ਸਦੀਆਂ ਤੋਂ ਚਲਦੀ ਆਈ ਰਵਾਇਤ ਹੈ। ਇਸ ਨੂੰ ਕਿਸੇ ਨੇ ਬਣਾਇਆ ਨਹੀਂ ਹੈ ਬਲਕਿ ਇਸ ਨੂੰ ਕੁਦਰਤ ਨੇ ਤਰਾਸ਼ਿਆ ਹੈ। ਦਰਅਸਲ ਜੋ ਗੱਲਾਂ ਲੋਕ ਸੰਗੀਤ ਵਿੱਚ ਚੰਗੀਆਂ ਸਨ ਉਹ ਪੀੜੀ ਦਰ ਪੀੜੀ ਵੱਜਦੀਆਂ ਚਲੀਆਂ ਗਈਆਂ ਅਤੇ ਬੇਮਾਨੀ ਚੀਜਾਂ ਹੌਲੀ ਹੌਲੀ ਖਤਮ ਹੁੰਦੀਆਂ ਗਈਆਂ। ਇਸ ਲਈ ਇਸਦਾ ਰੂਪ ਹੋਰ ਨਿਖਰਦਾ ਗਿਆ। ਇਹੋ ਕਾਰਣ ਹੈ ਕਿ ਇਹ ਸੰਗੀਤ ਇੰਨਾ ਸਰਲ ਅਤੇ ਸਹਿਜ ਹੈ ਕਿ ਸਾਰਿਆਂ ਨੂੰ ਪਸੰਦ ਆਉਂਦਾ ਹੈ। ਇਸ ਦਾ ਪ੍ਰਯੋਗ ਜਿਸ ਵੀ ਸੰਗੀਤ ਦੇ ਨਾਲ ਕੀਤਾ ਗਿਆ, ਹਮੇਸ਼ਾ ਹਿੱਟ ਹੀ ਰਿਹਾ ਹੈ।

Read More..

ਤੇਰਾ ਸਿੰਘ ਚੰਨ-ਸੰਸਥਾ ਨਹੀਂ ਸੰਸਥਾਵਾਂ

        ਜੇ ਕੋਈ ਲੇਖਕ, ਰੰਗਕਰਮੀ, ਆਲੋਚਕ ਨਾ ਸਿਰਫ਼ ਆਪਣੇ ਖੇਤਰ ਵਿਚ ਕਾਰਜਸ਼ੀਲ ਹੋਵੇ, ਬਲਕਿ ਆਪਣੇ ਸਹਿਕਰਮੀਆਂ ਨੂੰ ਹੱਕਾਂ ਅਤੇ ਫ਼ਰਜ਼ਾਂ ਪ੍ਰਤੀ ਵੀ ਜੱਥੇਬੰਦ ਅਤੇ ਲਾਮਬੰਦ ਕਰਦਾ ਹੋਵੇ ਤਾਂ ਉਸ ਬਾਰੇ ਕਿਹਾ ਜਾਂਦਾ ਹੈ, ਇਹ ਵਿਆਕਤੀ ਨਹੀਂ ਸੰਸਥਾ ਹੈ।ਪਰ ਤੇਰਾ ਸਿੰਘ ਚੰਨ ਨੇ ਪੰਜਾਬੀ ਸਭਿਆਚਾਰ, ਸਾਹਿਤ ਅਤੇ ਰੰਗਮੰਚ ਰਾਂਹੀ ਸਾਮਜ ਅਤੇ ਲੋਕਾਈ ਦੀ ਬਿਹਤਰੀ ਵਾਸਤੇ ਪੂਰੀ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਨਾ ਕੇਵਲ ਕਲਮ ਚਲਾਈ, ਰੰਗਮੰਚ ਕੀਤਾ ਸਗੋਂ ਪ੍ਰਗਤੀਸ਼ੀਲ ਲੇਖਕ ਸਭਾ, ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਲੇਖਕ ਚੰਡੀਗੜ੍ਹ ਅਤੇ ਇਪਟਾ ਵਰਗੀਆਂ ਸਾਹਿੱਤਕ ਅਤੇ ਰੰਗਮੰਚੀ ਸੰਸਥਾਵਾਂ ਦਾ ਬੂਟਾ ਲਾ ਕੇ ਪ੍ਰਵਾਨ  ਚੜਾਇਆ। ਜੋ ਸੱਜਣ ਚੰਨ ਸਹਿਬ ਨੂੰ ਉਪਰੋ ਉਪਰੋ ਹੀ ਜਾਣਿਆ ਨੇ, ਦੂਰੋਂ-ਦੂਰੋਂ ਹੀ ਵਾਚਿਆ ਨੇ, ਉਹ ਸਮਝਦੇ ਸਨ, ਤੇਰਾ ਸਿੰਘ ਚੰਨ ਸਿਰਫ਼ ਇਪਟਾ ਪੰਜਾਬ ਦੇ ਬਾਨੀ, ਇਪਟਾ ਦੀ ਕੇਂਦਰੀ ਕਮੇਟੀ ਦੇ ਸਰਪ੍ਰਸਤ ਹੀ ਸਨ, ਪੰਜਬੀ ਲੇਖਕ ਸਭਾ ਚੰਡੀਗੜ੍ਹ ਦੇ ਰਹਿਨੁਮਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਲੰਮਾ ਅਰਸਾ ਸਕੱਤਰ ਹੀ ਰਹੇ। ਇਹ ਸਿਰਫ ਇਕ ਪਾਸਾ ਹੈ ਉਨ੍ਹਾਂ ਦੀ ਜ਼ਿਦਗੀ ਦਾ, ਅਧੂਰੀ ਚਰਚਾ ਹੈ ਉਹਨਾ ਦੇ ਜੀਵਨ ਦੀ।
        ਜਦ ਕਿਸੇ ਪ੍ਰੀਵਾਰ ਵਿਚ ਕੋਈ ਬੱਚਾ ਨਾ ਬੱਚਦਾ ਹੋਵੇ ਤਾਂ ਕੋਈ ਉਸ ਦਾ ਨਾਂ ਮੰਗਤਾ ਰੱਖਦਾ ਹੈ, ਕੋਈ ਕੂੜਾ, ਕੋਈ ਰੂੜਾ,  ਕੋਈ ਚੂੜਾ। ਕਈ ਬੱਚਿਆਂ ਦੇ ਨਾ ਬੱਚਣ ਦੇ ਬਾਦ ਚੰਨ ਸਾਹਿਬ ਦੇ ਪੈਦਾ ਹੋਣ ‘ਤੇ ਉਹਨਾਂ ਦੇ ਮਾਪਿਆਂ ਨੇ ਸ਼ੁਕਰ ਕੀਤਾ ਉਪੱਰ ਵਾਲੇ ਦਾ ਤੇ ਕਿਹਾ, “ਸੱਚੇ ਪਾਤਸ਼ਾਹ ਇਹ ਤੇਰਾ ਈ ਸਿੰਘ ਐ”, ਇਸ ਤਰ੍ਹਾਂ ਚੰਨਂ ਸਾਹਿਬ ਦਾ ਨਾਂ ਤੇਰਾ ਸਿੰਘ ਚੰਨ ਰੱਖਿਆ ਗਿਆ ਗਿਆ। ਅਕਾਲੀ ਕਹਿ ਕੇ ਵੀ ਸੱਦਿਆ ਜਾਂਦਾ ਸੀ ਉਹਨਾਂ ਨੂੰ। ਚੂੜਕਾਨਾ ਸੱਚਾ ਸੌਦਾ ਗੁਰਦੁਆਰੇ ਵਿੱਚ ਮੁਢਲੀ ਪੜ੍ਹਾਈ ਕੀਤੀ। ਭੁਆ ਦੇ ਕੋਈ ਔਲਾਦ ਨਹੀਂ ਸੀ। ਉਹ ਅੰਮ੍ਰਿਤਸਰ ਲੈ ਗਈ। ਬਾਕੀ ਤਾਲੀਮ ਉਥੇ ਹੀ ਹਾਸਿਲ ਕੀਤੀ।

Read More..

ਪੱਛੜੇ ਸਮਾਜ ਲਈ ਏਜੰਡਾ

Baljit-Singh-Brar_small ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਆਪਣੀ ਪੰਜ ਸਾਲਾ ਮਿਆਦ ਦਾ ਅੱਧਾ ਸਮਾਂ ਪੂਰਾ ਕਰ ਲਿਆ ਹੈ। ਸਰਕਾਰ ਕੋਲ ਕੰਮ ਕਰਨ ਲਈ ਹੁਣ ਲੱਗਭੱਗ ਡੇਢ ਸਾਲ ਦਾ ਸਮਾਂ ਹੀ ਬਚਿਆ ਹੈ। ਆਖਰੀ ਸਾਲ ਅਗਾਮੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਦੀ ਭੇਂਟ ਹੀ ਚੜ੍ਹ ਜਾਣਾ ਹੈ। ਇਸ ਸਮੇਂ ਪੰਜਾਬ ਵਿੱਚ ਪੱਛੜੇ ਵਰਗਾਂ ਨੂੰ ਨਾਲ ਜੋੜਨਾ ਸਰਕਾਰ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਪਿਛਲੇ ਢਾਈ ਸਾਲ ਦੇ ਕਾਰਜਕਾਲ ਵਿੱਚ ਬੇਸ਼ੱਕ ਸਰਕਾਰ ਵੱਲੋਂ ਪੱਛੜੇ ਸਮਾਜ ਦੇ ਮਸਲਿਆਂ ਨੂੰ ਹੱਲ ਕਰਨ ਲਈ ਕਾਫੀ ਤਵੱਜੋਂ ਦਿੱਤੀ ਗਈ ਹੈ, ਪ੍ਰੰਤੂ ਫਿਰ ਵੀ ਇਨ੍ਹਾਂ ਵਰਗਾਂ ਦੇ ਹਾਲਾਤ ਸੁਧਾਰਨ ਲਈ ਹੋਰ ਵੱਡੇ ਯਤਨਾਂ ਦੀ ਜ਼ਰੂਰਤ ਹੈ। 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੱਛੜੇ ਸਮਾਜ ਦੀ ਹਮਾਇਤ ਕਾਰਨ ਹੀ ਅਕਾਲੀ-ਭਾਜਪਾ ਗੱਠਜੋੜ ਨੂੰ ਜਿੱਤ ਪ੍ਰਾਪਤ  ਹੋਈ ਸੀ। ਇਨ੍ਹਾਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੱਛੜੇ ਸਮਾਜ ਲਈ ਇੱਕ ਵਿਆਪਕ ਏਜੰਡਾ ਉਲੀਕਿਆ ਗਿਆ ਸੀ। 2007 ਦੇ ਚੋਣ-ਪੱਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੱਛੜੇ ਸਮਾਜ ਦੀ ਭਲਾਈ ਲਈ ਕਈ ਵੱਡੇ ਵਾਅਦੇ ਕੀਤੇ ਗਏ ਸਨ। ਚੋਣ-ਪੱਤਰ ਮੁਤਾਬਿਕ ਕੀਤੇ ਗਏ ਵਾਅਦੇ ਇਸ ਤਰ੍ਹਾਂ ਹਨ:- Read More..

ਕ੍ਰਿਪਾਨ ਪਾ ਕੇ ਹਵਾਈ ਸਫਰ ’ਤੇ ਲੱਗੀ ਪਾਬੰਦੀ ਹਟਵਾਉਣ ਲਈ ਜਹਾਜ਼ ਅਗਵਾ ਕਰਨ ਵਾਲੇ ਗੁਰਬਖਸ਼ ਸਿੰਘ ਦੀ ਹਾਲਤ ਤਰਸਯੋਗ

ਪੰਥ ਦੇ ਠੇਕੇਦਾਰਾਂ  ਨੇ ਗੁਰਬਖਸ਼ ਸਿੰਘ ਦੀ ਕੁਰਬਾਨੀ ਦੀ ਕੋਈ ਕਦਰ ਨਹੀਂ ਪਾਈ!
29 ਸਤੰਬਰ 1981 ਨੂੰ ਜਦੋਂ ਸ੍ਰ. ਗਜਿੰਦਰ ਸਿੰਘ (ਦਲ ਖ਼ਾਲਸਾ ) ਦੀ ਅਗਵਾਈ ਹੇਠ ਪੰਜ ਸਿੱਖ ਨੌਜਵਾਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਵਿਰੁੱਧ ਇੰਡੀਅਨ ਏਅਰ-ਲਾਈਨਜ਼ ਦਾ ਜਹਾਜ ਅਗਵਾ ਕਰ ਕੇ ਪਾਕਿਸਤਾਨ ਦੇ ਸ਼ਹਿਰ  ਲਾਹੌਰ ਜਾ ਉਤਾਰਿਆ ਤਾਂ ਹਵਾਈ ਅਥਾਰਿਟੀਆਂ ਨੇ ਇਨ੍ਹਾਂ ਨੌਜਵਾਨਾਂ ’ਤੇ ਗਾਤਰੇ ਵਾਲੀਆਂ ਕਿਰਪਾਨਾਂ ਨਾਲ ਜਹਾਜ ਅਗਵਾ ਕਰਨ ਦਾ ਦੋਸ਼ ਲਾ ਕੇ ਸਿੱਖਾਂ ਦੇ ਕਿਰਪਾਨ ਪਾ ਕੇ ਹਵਾਈ ਸਫਰ ਕਰਨ ਤੇ ਪਾਬੰਦੀ ਲਗਾ ਦਿੱਤੀ ਸੀ ! ਸਿੱਖ ਹਲਕਿਆਂ ਅੰਦਰ ਇਸ ਦਾ ਬਹੁਤ ਹੀ ਜ਼ਬਰਦਸਤ ਵਿਰੋਧ ਹੋਇਆ ਸੀ । ਉਦੋਂ ਦੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਗੁਰਚਰਨ ਸਿੰਘ ਟੌਹੜਾ ਨੇ ਇਹ ਬਿਆਨ ਦਿੱਤਾ ਸੀ ਕਿ ‘‘ਸਰਕਾਰ ਨੇ ਕਿਰਪਾਨ ਉ¤ਤੇ ਪਾਬੰਦੀ ਲਗਾ ਕੇ ਸਾਰੀ ਸਿੱਖ ਕੌਮ ਨਾਲ ਅਨਿਆਂ ਕੀਤਾ ਹੈ। ਜਹਾਜ ਤਾਂ ਖਿਡੌਣਿਆਂ ਨਾਲ ਵੀ ਅਗਵਾ ਹੋ ਜਾਂਦੇ ਹਨ ਅਤੇ ਜਹਾਜ਼ ਵਿੱਚ ਵੀ ਕਿਰਪਾਨ ਵਰਗੇ ਹੀ ਛੁਰੀਆਂ ਕਾਂਟੇ ਖਾਣਾ ਪਰੋਸਣ ਸਮੇਂ ਦਿੱਤੇ ਜਾਂਦੇ ਹਨ। ਸਰਕਾਰ ਨੂੰ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਕਿਰਪਾਨ ਤੋਂ ਛੇਤੀ ਤੋਂ ਛੇਤੀ ਪਾਬੰਦੀ ਹਟਾ ਲੈਣੀ ਚਾਹੀਦੀ ਹੈ!

’’
ਟੌਹੜਾ ਸਾਹਿਬ ਦੇ ਇਸ ਬਿਆਨ ਦਾ ਅਸਰ ਹੋਇਆ ਗਿਆਨੀ ਗੁਰਬਖਸ਼ ਸਿੰਘ ਪਿੰਡ ਪੱਕਾ ਕਲਾ  (ਜ਼ਿਲ੍ਹਾ ਬਠਿੰਡਾ) ’ਤੇ ,ਜਿਹੜੇ ਉਸ ਸਮੇਂ ਗੁਰਦੁਆਰਾ ਜੰਡੀ ਫਾਰਮ (ਨੇੜੇ ਕੁਰੂਕਸ਼ੇਤਰ , ਹਰਿਆਣਾ) ਵਿਖੇ ਬਤੌਰ ਗ੍ਰੰਥੀ ਵਜੋਂ ਸੇਵਾ ਨਿਭਾ ਰਹੇ ਸਨ । ਗਿਆਨੀ ਜੀ ਨੇ ਟੌਹੜੇ ਦੇ ਬਿਆਨ ਨੂੰ ਆਪਣੇ ਹਿੱਸੇ ਆਈ ਸੇਵਾ ਸਮਝਦੇ ਹੋਏ ਖਿਡੌਣੇ ਦੀ ਮੱਦਦ ਨਾਲ ਹਵਾਈ ਜਹਾਜ਼ ਅਗਵਾ ਕਰਨ ਦੀ ਠਾਣ ਲਈ । ਇਸੇ ਦੌਰਾਨ ਇਨਾਂ ਨੂੰ ਬੰਗਲਾ ਦੇਸ਼ ਵਿੱਚ ਹੈਡ ਗ੍ਰੰਥੀ ਦੀ ਸੇਵਾ ਵੀ ਮਿਲੀ ਪਰ ਆਪਣੀ ਯੋਜਨਾ ਨੂੰ ਸਿਰੇ ਚੜਾਉਣ ਦੀ ਕਾਹਲ ਹੋਣ ਕਰ ਕੇ ਸਿਰਫ 15-16 ਦਿਨਾਂ ਬਾਅਦ ਹੀ ਗਿਆਨੀ ਜੀ ਬੰਗਲਾ ਦੇਸ਼ ਤੋਂ ਵਾਪਸ ਆ ਗਏ । ਵਾਪਸ ਆ ਕੇ ਉਹ ਹਰ ਰੋਜ਼ ਗੁਬਾਰਿਆਂ ਤੇ ਗੇਂਦਾੰ ਨਾਲ ਹਵਾਈ ਜਹਾਜ਼ ਅਗਵਾ ਕਰਨ ਦਾ ਅਭਿਆਸ ਕਰਨ ਲੱਗ ਪਏ। ਉਦੋਂ ਗਿਆਨੀ ਜੀ ਨੂੰ ਜਹਾਜ਼ ਦੇ ਅੰਦਰਲੇ ਹਿੱਸੇ  ਬਾਰੇ ਕੁਝ ਵੀ ਨਹੀਂ ਪਤਾ ਨਹੀਂ ਸੀ । ਉਨਾਂ ਕਈ ਲੋਕਾਂ ਤੋਂ ਜਹਾਜ਼ ਦੇ ਅੰਦਰੂਨੀ ਢਾਂਚੇ ਬਾਰੇ  ਪੁੱਛਿਆ। ਪਾਇਲਟ ਕਿੱਥੇ ਬਹਿੰਦਾ ਹੈ , ਬਾਥਰੂਮ ਕਿੱਥੇ ਹੁੰਦਾ ਹੈ , ਕਿੰਨੀਆਂ ਸੀਟਾਂ ਹੁੰਦੀਆਂ ਹਨ ਆਦਿ ਬਾਰੇ ਸਾਰੀ ਜਾਣਕਾਰੀ ਲਈ।
ਗਿਆਨੀ ਜੀ ਨੇ ਦਿੱਲੀ ਤੋਂ ਅੰਮ੍ਰਿਤਸਰ ਜਾਂਦੇ ਜਹਾਜ਼ ਨੂੰ ਅਗਵਾ ਕਰਨ ਦੀ ਯੋਜਨਾ ਬਣਾਈ । ਗਿਆਨੀ ਜੀ ਨੇ ਪਹਿਲੀ ਕੋਸ਼ਿਸ਼ 26 ਦਸੰਬਰ 1981 ਨੂੰ ਕੀਤੀ। ਗਿਆਨੀ ਜੀ ਦੱਸਦੇ ਹਨ ਕਿ ਉਸ ਦਿਨ ਸਵੇਰ ਤੋਂ ਹੀ ਉਨਾਂ ਦਾ ਸਿਰ ਦਰਦ ਕਰ ਰਿਹਾ ਸੀ , ਦੂਜਾ ਹਵਾਈ ਜਹਾਜ਼ ਵਿੱਚ ਪਹਿਲੀ ਵਾਰ ਬੈਠੇ ਹੋਣ ਕਰ ਕੇ ਜਹਾਜ਼ ਦੇ ਉ¤ਡਣ ਸਾਰ ਸਿਰ ਦਰਦ ਹੋਰ ਵਧ ਗਿਆ । Read More..

;

side add




     
  HOME | ABOUT US | CONTACT US | ADVERTISING | INDIA NEWS |AUSTRALIA NEWS |WORLD NEWS | ARTICLES | EDITORIALS |  
  All rights are Reserved © 2006 - 2009, Punjab Express www.punjabexpress.com.au
GF 14, 69 Holbeche Road, Arndell Park NSW 2148
PH: 02 8814 8668, FAX: 02 8814 8810
Design and Development :www.ezyupdate.com.au